ਰੇਲਵੇ ਵਲੋਂ ਯਾਤਰੀਆਂ ਤੋਂ ਯੂਜ਼ਰ ਫੀਸ ਵਸੂਲਣ ਦੀ ਤਿਆਰੀ, AC ਡੱਬੇ 'ਚ ਯਾਤਰਾ ਹੋਵੇਗੀ ਮਹਿੰਗੀ
Published : Sep 28, 2020, 7:39 pm IST
Updated : Sep 28, 2020, 7:39 pm IST
SHARE ARTICLE
Indian Railways
Indian Railways

 ਏ.ਸੀ. ਕੋਚ ਵਿਚ ਯਾਤਰਾ ਕਰਨ ਵਾਲਿਆਂ ਨੂੰ ਦੇਣੀ ਪਵੇਗੀ ਵਧੇਰੇ ਉਪਭੋਗਤਾ ਫੀਸ

ਨਵੀਂ ਦਿੱਲੀ : ਰੇਲ ਸਫਰ ਕਰਨ ਵਾਲਿਆਂ ਦੀ ਆਉਂਦੇ ਦਿਨਾਂ ਦੌਰਾਨ ਜੇਬ ਹੋਰ ਢਿੱਲੀ ਹੋ ਸਕਦੀ ਹੈ। ਰੇਲਵੇ ਪ੍ਰਮੁੱਖ ਸਟੇਸ਼ਨਾਂ 'ਤੇ ਯੂਜ਼ਰ ਫੀਸ ਵਸੂਲਣ ਦੀ ਤਿਆਰੀ ਕਰ ਰਿਹਾ ਹੈ। ਇਹ ਰੇਲਵੇ ਦੀ ਟਿਕਟ ਦਾ ਹਿੱਸਾ ਹੋਵੇਗਾ ਪਰ ਸਾਰੇ ਯਾਤਰੀਆਂ ਲਈ ਉਪਭੋਗਤਾ ਫੀਸ ਬਰਾਬਰ ਨਹੀਂ ਹੋਵੇਗੀ। ਸੂਤਰਾਂ ਮੁਤਾਬਕ ਏ.ਸੀ. ਕੋਚ ਵਿਚ ਯਾਤਰਾ ਕਰਨ ਵਾਲਿਆਂ ਨੂੰ ਵਧੇਰੇ ਉਪਭੋਗਤਾ ਫੀਸ ਦੇਣੀ ਪਵੇਗੀ। ਏਸੀ-1 ਵਿਚ ਯਾਤਰਾ ਕਰਨ ਵਾਲਿਆਂ ਨੂੰ ਉਪਭੋਗਤਾ ਫੀਸ ਵਜੋਂ 30 ਰੁਪਏ ਦੇਣੇ ਪੈ ਸਕਦੇ ਹਨ। ਏ.ਸੀ.-2 ਅਤੇ ਏ.ਸੀ.-3 ਵਿਚ ਯਾਤਰਾ ਕਰਨ ਵਾਲਿਆਂ ਲਈ ਉਪਭੋਗਤਾ ਫੀਸਾਂ ਘੱਟ ਹੋਣਗੀਆਂ, ਜਦਕਿ ਸਲੀਪਰ ਕਲਾਸ ਦੇ ਯਾਤਰੀਆਂ ਲਈ ਇਹ ਮਾਮੂਲੀ ਹੋਵੇਗੀ।

TRAINTRAIN

ਸੂਤਰਾਂ ਨੇ ਦੱਸਿਆ ਕਿ ਘੱਟੋ-ਘੱਟ ਉਪਭੋਗਤਾ ਫੀਸ 10 ਰੁਪਏ ਹੋਵੇਗੀ। ਰੇਲਵੇ ਮੰਤਰਾਲਾ ਇਸ ਸਬੰਧ ਵਿਚ ਇਕ ਪ੍ਰਸਤਾਵ 'ਤੇ ਕੰਮ ਕਰ ਰਿਹਾ ਹੈ, ਜਿਸ ਨੂੰ ਜਲਦੀ ਹੀ ਮਨਜ਼ੂਰੀ ਲਈ ਮੰਤਰੀ ਮੰਡਲ ਵਿਚ ਰੱਖਿਆ ਜਾਵੇਗਾ। ਸੂਤਰਾਂ ਅਨੁਸਾਰ ਇਸ ਗੱਲ 'ਤੇ ਵਿਚਾਰ ਵਟਾਂਦਰੇ ਜਾਰੀ ਹਨ ਕਿ ਕੀ ਗੈਰ-ਰਾਖਵੇਂ ਵਰਗ ਅਤੇ ਉਪਨਗਰ ਰੇਲਵੇ ਯਾਤਰੀਆਂ ਤੋਂ ਘੱਟੋ ਘੱਟ ਉਪਭੋਗਤਾ ਫੀਸਾਂ ਇਕੱਤਰ ਕਰਨੀਆਂ ਹਨ ਜਾਂ ਉਨ੍ਹਾਂ ਨੂੰ ਇਸ ਤੋਂ ਮੁਕਤ ਰੱਖਣਾ ਹੈ।

Railway privatisation a win-win situation, says Niti Aayog CEORailway 

ਰੇਲਵੇ ਬੋਰਡ ਦੇ ਸੀ.ਈ.ਓ. ਅਤੇ ਚੇਅਰਮੈਨ ਵੀ. ਕੇ. ਯਾਦਵ ਨੇ ਹਾਲ ਹੀ ਵਿਚ ਕਿਹਾ ਸੀ ਕਿ ਆਮ ਫੀਸਾਂ ਨਾਲ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। ਉਪਭੋਗਤਾ ਫੀਸਾਂ ਬਾਰੇ ਨੋਟੀਫਿਕੇਸ਼ਨ ਅਗਲੇ ਮਹੀਨੇ ਜਾਰੀ ਕੀਤਾ ਜਾ ਸਕਦਾ ਹੈ। ਰੇਲਵੇ ਨੇ 6 ਨਵੰਬਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮਿਨਸ ਦੇ ਮੁੜ ਵਿਕਾਸ ਲਈ ਨਿੱਜੀ ਕੰਪਨੀਆਂ ਦੀ ਬੋਲੀ ਸਵੀਕਾਰ ਕਰਨ ਦੀ ਆਖਰੀ ਤਰੀਕ ਨਿਰਧਾਰਤ ਕੀਤੀ ਹੈ। ਉਪਭੋਗਤਾ ਫੀਸਾਂ ਇਨ੍ਹਾਂ ਕੰਪਨੀਆਂ ਲਈ ਮਾਲੀਆ ਇਕੱਠਾ ਕਰਨ ਦੀ ਗਰੰਟੀ ਹੋਣਗੀਆਂ।

Indian RailwaysIndian Railways

ਰੇਲਵੇ ਮੰਤਰਾਲੇ ਵੱਲੋਂ ਕੈਬਨਿਟ ਦੀ ਮਨਜ਼ੂਰੀ ਲਈ ਬਣ ਰਹੇ ਪ੍ਰਸਤਾਵ ਅਨੁਸਾਰ ਯਾਤਰਾ ਕਰਨ ਦੇ ਬਾਅਦ ਵੀ ਯਾਤਰੀ ਨੂੰ ਉਪਭੋਗਤਾ ਫੀਸ ਦਾ ਭੁਗਤਾਨ ਕਰਨਾ ਪਏਗਾ। ਇਸ ਦੇ ਨਾਲ ਹੀ ਜੇ ਤੁਸੀਂ ਕਿਸੇ ਨੂੰ ਰੇਲਵੇ ਸਟੇਸ਼ਨ 'ਤੇ ਛੱਡਣ ਜਾਂ ਲੈਣ ਲਈ ਜਾਂਦੇ ਹੋ ਤਾਂ ਤੁਹਾਨੂੰ ਪਲੇਟਫਾਰਮ ਟਿਕਟ ਤੋਂ ਇਲਾਵਾ ਵਿਜ਼ਟਰ ਫੀਸ ਵੀ ਦੇਣੀ ਪੈ ਸਕਦੀ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਰੇਲਵੇ ਵਿਭਾਗ ਵਲੋਂ ਪੀ.ਪੀ.ਪੀ. ਮੋਡ 'ਤੇ 50 ਸਟੇਸ਼ਨਾਂ ਦੇ ਮੁੜ ਵਿਕਾਸ ਲਈ ਫੰਡ ਇਕੱਠਾ ਕਰਨ ਲਈ ਯਾਤਰੀਆਂ 'ਤੇ ਉਪਭੋਗਤਾ ਫੀਸ ਲਗਾਉਣ ਦੀ ਯੋਜਨਾ ਬਣ ਰਹੀ ਹੈ। ਪ੍ਰਸਤਾਵ ਅਨੁਸਾਰ ਟ੍ਰੇਨ ਤੋਂ ਉਤਰਨ ਵਾਲੇ ਯਾਤਰੀਆਂ ਤੋਂ ਉਪਭੋਗਤਾ ਫੀਸ ਦੇ 50 ਪ੍ਰਤੀਸ਼ਤ ਦੇ ਬਰਾਬਰ ਦੀ ਰਕਮ ਵਸੂਲ ਕੀਤੀ ਜਾਏਗੀ। ਇਸੇ ਤਰ੍ਹਾਂ ਪਲੇਟਫਾਰਮ ਟਿਕਟ ਖਰੀਦਣ ਵਾਲੇ ਵਿਜ਼ੀਟਰ ਤੋਂ ਵੀ 10 ਰੁਪਏ ਫੀਸ ਲਈ ਜਾਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement