ਚੀਨ 'ਚ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ 'ਚ
Published : Sep 28, 2021, 10:52 am IST
Updated : Sep 28, 2021, 10:52 am IST
SHARE ARTICLE
Indian students in China is in crisis
Indian students in China is in crisis

ਕੋਵਿਡ-19 ਮਹਾਮਾਰੀ ਕਾਰਨ ਵਿਦਿਆਰਥੀਆਂ ਤੇ ਮੁਲਾਜ਼ਮਾਂ ਨੂੰ ਵਤਨ ਭੇਜਣ ਲਈ ਚੀਨ ਵਲੋਂ ਇਨਕਾਰ

 

ਬੀਜਿੰਗ : ਚੀਨ ਦੀ ਜਿੱਦ ਕਾਰਨ 23 ਹਜ਼ਾਰ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਸੰਕਟ ’ਚ ਨਜ਼ਰ ਆ ਰਿਹਾ ਹੈ। ਭਾਰਤ ਨੇ ਕੋਵਿਡ-19 ਮਹਾਮਾਰੀ ਕਾਰਨ ਫੱਸੇ ਭਾਰਤੀ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਵਾਪਸ ਭੇਜਣ ਲਈ ਚੀਨ ਵਲੋਂ (The future of 23,000 Indian students in China is in crisis) ਇਜਾਜ਼ਤ ਦੇਣ ਤੋਂ ਇਨਕਾਰ ਕਰਨ ’ਤੇ ਨਿਰਾਸ਼ਾ ਜਾਂ ਇਤਰਾਜ਼ ਜ਼ਾਹਰ ਕੀਤਾ ਹੈ।

  ਹੋਰ ਵੀ ਪੜ੍ਹੋ: ਜਨਮਦਿਨ 'ਤੇ ਵਿਸ਼ੇਸ਼: ਆਜ਼ਾਦੀ ਸੰਘਰਸ਼ ਦਾ ਮਹਾਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ

Youth of ChinaYouth of China

 

ਇਸ ਦੇ ਨਾਲ ਹੀ ਇਸ ਰਵੱਈਏ ਨੂੰ ਇਕ ਨਿਰੋਲ ਮਾਨਵਤਾਵਾਦੀ ਮੁੱਦੇ ਦੇ ਪ੍ਰਤੀ ਗ਼ੈਰ ਵਿਗਿਆਨਿਕ ਪਹੁੰਚ ਦਸਿਆ ਹੈ। ਭਾਰਤ ਵਿਚ ਕਰੀਬ 23,000 ਤੋਂ ਵਧ ਭਾਰਤੀ ਵਿਦਿਆਰਥੀ ਅਤੇ ਸੈਕੜੇਂ ਭਾਰਤੀ ਕਾਰੋਬਾਰੀ ਅਤੇ ਕਾਮੇ ਆਪਣੇ ਪਰਿਵਾਰਾਂ ਨਾਲ ਪਿਛਲੇ ਇਕ ਸਾਲ ਤੋਂ ਫਸੇ ਹੋਏ ਹਨ ਕਿਉਂਕਿ ਚੀਨ ਨੇ ਕੋਵਿਡ-19 ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ (The future of 23,000 Indian students in China is in crisis) ਕਰ ਦਿਤਾ ਹੈ।

China approves three-child policy amid slow population growthChina

 

ਇਨ੍ਹਾਂ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਮੈਡੀਸਨ ਦੀ ਪੜ੍ਹਾਈ ਕਰ ਰਹੇ ਹਨ। ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ 23 ਸਤੰਬਰ ਨੂੰ ਚੀਨ-ਭਾਰਤ ਸੰਬੰਧਾਂ ਚੌਥੇ ਉੱਚ ਪੱਧਰੀ ਟਰੈਕ-2 ਸੰਵਾਦ ਵਿਚ ਇਨ੍ਹਾਂ ਫਸੇ ਹੋਏ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਸੀ। ਮਿਸਰੀ ਨੇ ਕਿਹਾ , ’ਅਜਿਹੇ ਘੱਟ ਗੁੰਝਲਦਾਰ ਮੁੱਦਿਆਂ ਜਿਨ੍ਹਾਂ ਵਿਚ ਪੂਰੀ ਤਰ੍ਹਾਂ ਨਾਲ ਨਿਰੋਲ ਮਾਨਵਤਾਵਾਦੀ ਪ੍ਰਸੰਗ ਹੁੰਦਾ ਹੈ ਅਤੇ ਜਿਹੜੇ ਦੁਵੱਲੇ ਕੂਟਨੀਤਕ ਰੁਖਾਂ ਨਾਲ ਜੁੜੇ ਨਹੀਂ ਹੁੰਦੇ, ਜਿਵੇਂ ਕਿ ਭਾਰਤ ਵਿਚ ਫਸੇ ਵਿਦਿਆਰਥੀ, ਕਾਰੋਬਾਰੀ ਅਤੇ ਪਰਿਵਾਰ (The future of 23,000 Indian students in China is in crisis)  ਨੂੰ ਆਵਾਜਾਈ ਦੀ ਆਗਿਆ ਦੇਣ ਦੇ ਪ੍ਰਤੀ ਵਧੇਰੇ ਸੰਤੁਲਿਤ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਣੀ ਚਾਹੀਦੀ ਹੈ।’

ਹੋਰ ਵੀ ਪੜ੍ਹੋ: ਹੁਣ ਨਿਊਜ਼ੀਲੈਂਡ ਯਾਤਰੀਆਂ ਨੂੰ ‘ਹੋਮ ਆਈਸੋਲੇਸ਼ਨ’ ਦੀ ਦੇਵੇਗਾ ਇਜਾਜ਼ਤ 

China coronavirusChina coronavirus

 

ਉਨ੍ਹਾਂ ਨੇ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਨੇ ਵਪਾਰ ਅਤੇ ਵਣਜ ਸਬੰਧ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ- ਉਦਾਹਰਣ ਲਈ ਚੀਨੀ ਕਾਰੋਬਾਰੀਆਂ ਲਈ ਭਾਰਤੀ ਵੀਜ਼ਾ ਜਾਰੀ ਰੱਖਿਆ। ਹਾਲਾਂਕਿ ਸਾਨੂੰ ਇਹ ਜਾਣ ਕੇ ਨਿਰਾਸ਼ਾ ਹੋਈ ਕਿ ਭਾਰਤੀ ਵਿਦਿਆਰਥੀਆਂ (The future of 23,000 Indian students in China is in crisis)  ,ਕਾਰੋਬਾਰੀਆਂ, ਮਰੀਨ ਕਰੂ ਅਤੇ ਨਿਰਯਾਤਕਾਂ  ਦੇ ਸਾਹਮਣੇ ਆ ਰਹੀਆਂ ਕਈ ਸਮੱਸਿਆਵਾਂ ਦੇ ਸਬੰਧ ਵਿਚ ਅਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ।

 

Corona Virus Corona Virus

 

ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨ ਪਰਤਣ ਵਾਲੇ ਵਿਦੇਸ਼ੀਆਂ ’ਤੇ ਯਾਤਰਾ ਪਾਬੰਦੀ ਹਟਾਉਣ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਬੀਜਿੰਗ ਅੰਤਰਰਾਸ਼ਟਰੀ ਯਾਤਰਾ ਨਾਲ ਸਬੰਧਿਤ ਮੁੱਦਿਆਂ ਦੇ ਸਾਰੇ ਪੱਖਾਂ ਦੇ ਨਾਲ ਕਰੀਬੀ (The future of 23,000 Indian students in China is in crisis) ਸੰਵਾਦ ਬਣਾਏ ਰੱਖਣ ਨੂੰ ਲੈ ਕੇ ਤਿਆਰ ਹੈ।

ਹੋਰ ਵੀ ਪੜ੍ਹੋ:  ਮਹਿੰਗਾਈ ਦੀ ਮਾਰ! ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪੈਟਰੋਲ ਵੀ ਹੋਇਆ ਮਹਿੰਗਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement