28 ਸਤੰਬਰ: ਜਾਣੋ ਸ਼ਹੀਦ ਭਗਤ ਸਿੰਘ ਅਤੇ ਲਤਾ ਮੰਗੇਸ਼ਕਰ ਦੇ ਜਨਮ ਤੋਂ ਇਲਾਵਾ ਕਿਹੜਾ ਇਤਿਹਾਸ ਜੁੜਿਆ ਹੈ ਇਸ ਤਰੀਕ ਨਾਲ
Published : Sep 28, 2022, 1:48 pm IST
Updated : Sep 28, 2022, 1:48 pm IST
SHARE ARTICLE
28 September in Indian history
28 September in Indian history

ਭਾਰਤ ਅਤੇ ਸੰਸਾਰ ਦੇ ਇਤਿਹਾਸ 'ਚ 28 ਸਤੰਬਰ ਦੀ ਤਰੀਕ ਨੂੰ ਦਰਜ ਹੋਈਆਂ ਅਹਿਮ ਘਟਨਾਵਾਂ ਇਸ ਪ੍ਰਕਾਰ ਹਨ

 

ਨਵੀਂ ਦਿੱਲੀ- 28 ਸਤੰਬਰ ਦੀ ਤਰੀਕ ਨਾਲ ਭਾਰਤ ਦੇ ਇਤਿਹਾਸ 'ਚ ਇਨਕਲਾਬ ਅਤੇ ਸੰਗੀਤਕ ਸੁਰਾਂ ਦਾ ਬੜਾ ਬੇਜੋੜ ਸੰਗਮ ਜੁੜਿਆ ਹੈ। 1907 'ਚ ਜਿੱਥੇ ਇਨਕਲਾਬੀ ਦੇਸ਼ਭਗਤ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ, ਉੱਥੇ ਹੀ 1929 'ਚ ਸੁਰਾਂ ਦੀ ਮਹਾਰਾਣੀ ਲਤਾ ਮੰਗੇਸ਼ਕਰ ਦਾ ਜਨਮ ਵੀ ਹੋਇਆ। ਭਾਰਤ ਅਤੇ ਸੰਸਾਰ ਦੇ ਇਤਿਹਾਸ 'ਚ 28 ਸਤੰਬਰ ਦੀ ਤਰੀਕ ਨੂੰ ਦਰਜ ਹੋਈਆਂ ਅਹਿਮ ਘਟਨਾਵਾਂ ਇਸ ਪ੍ਰਕਾਰ ਹਨ-

1542: ਕੈਲੀਫੋਰਨੀਆ ਦੇ ਖੋਜੀ ਰੋਡਰਿਗਜ਼ ਕੈਬਰਿਲੋ ਨੇ ਸੈਨ ਡਿਏਗੋ ਵਜੋਂ ਜਾਣੇ ਜਾਂਦੇ ਖੇਤਰ ਦੇ ਨੇੜੇ ਪੈਰ ਰੱਖਿਆ, ਅਤੇ ਪੱਛਮੀ ਤੱਟ ਤੱਕ ਪਹੁੰਚਣ ਵਾਲਾ ਪਹਿਲਾ ਯੂਰਪੀਅਨ ਬਣੇ।

1837: ਬਹਾਦਰ ਸ਼ਾਹ ਜ਼ਫ਼ਰ ਨੂੰ ਮੁਗ਼ਲ ਬਾਦਸ਼ਾਹ ਬਣਾਇਆ ਗਿਆ। ਹਾਲਾਂਕਿ ਉਸ ਸਮੇਂ ਤੱਕ ਮੁਗ਼ਲ ਸਲਤਨਤ ਬਹੁਤ ਟੁੱਟ ਚੁੱਕੀ ਸੀ ਅਤੇ ਉਹ ਸਿਰਫ਼ ਨਾਂਅ ਦੇ ਹੀ ਬਾਦਸ਼ਾਹ ਸੀ।

1907: ਬ੍ਰਿਟਿਸ਼ ਭਾਰਤ ਸਮੇਂ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ। ਉਨ੍ਹਾਂ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਮੌਜੂਦਾ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਪਿੰਡ ਵਿੱਚ ਹੈ।

1920: ਸ਼ਿਕਾਗੋ ਵ੍ਹਾਈਟ ਸੌਕਸ ਬੇਸਬਾਲ ਟੀਮ ਦੇ ਅੱਠ ਮੈਂਬਰਾਂ ਨੂੰ ਰਿਸ਼ਵਤ ਲੈ ਕੇ ਸਿਨਸਿਨਾਰਟੀ ਰੇਡਜ਼ ਤੋਂ 1919 ਦੀ ਵਿਸ਼ਵ ਸੀਰੀਜ਼ ਹਾਰਨ ਲਈ ਜਿਊਰੀ ਦੁਆਰਾ ਦੋਸ਼ੀ  ਠਹਿਰਾਇਆ ਗਿਆ।

1929: ਇੰਦੌਰ ਵਿਖੇ ਸੁਰਾਂ ਦੀ ਮਹਾਰਾਣੀ ਲਤਾ ਮੰਗੇਸ਼ਕਰ ਦਾ ਜਨਮ ਹੋਇਆ। ਆਪਣੀ ਸ਼ਾਨਦਾਰ ਆਵਾਜ਼ ਨਾਲ ਉਨ੍ਹਾਂ ਸਿਨੇਮਾ ਅਤੇ ਸੰਗੀਤ ਵਿੱਚ ਅੱਠ ਦਹਾਕਿਆਂ ਤੱਕ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ।

1947: ਅਵਾਮੀ ਲੀਗ ਦੀ ਆਗੂ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦਾ ਜਨਮ ਹੋਇਆ। ਤੁੰਗੀਪਾਰਾ, ਪੂਰਬੀ ਪਾਕਿਸਤਾਨ (ਮੌਜੂਦਾ ਬੰਗਲਾਦੇਸ਼) ਵਿੱਚ ਜਨਮੀ, ਸ਼ੇਖ ਹਸੀਨਾ ਬੰਗਲਾਦੇਸ਼ ਦੇ ਸੰਸਥਾਪਕਾਂ ਵਿੱਚੋਂ ਇੱਕ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਹੈ।

1977: ਐਡਮੰਡ ਹਿਲੇਰੀ ਨੰਦਪ੍ਰਯਾਗ ਲਈ ਆਪਣੀ ਮੁਹਿੰਮ ਵਾਸਤੇ ਰਵਾਨਾ ਹੋਏ।

2000: ਇਜ਼ਰਾਈਲ ਦੇ ਕੱਟੜਪੰਥੀ ਵਿਰੋਧੀ ਨੇਤਾ ਏਰੀਅਲ ਸ਼ੇਰੋਨ ਦੇ ਅਲ ਅਕਸਾ ਮਸਜਿਦ ਆਉਣ ਤੋਂ ਨਾਰਾਜ਼, ਪੂਰਬੀ ਯੇਰੂਸ਼ਲਮ ਵਿੱਚ ਫ਼ਿਲਿਸਤੀਨੀਆਂ ਦੀਆਂ ਵਿਰੋਧ ਵਿੱਚ ਪੁਲਿਸ ਨਾਲ ਝੜਪਾਂ ਹੋਈਆਂ।

2008: ਸਪੇਸਐਕਸ ਨੇ ਫਾਲਕਨ-1 ਨੂੰ ਸਫ਼ਲਤਾਪੂਰਵਕ ਲਾਂਚ ਕੀਤਾ। ਇਹ ਪਹਿਲੀ ਨਿੱਜੀ ਕੰਪਨੀ ਸੀ ਜੋ ਪੁਲਾੜ ਵਿੱਚ ਤਰਲ ਈਂਧਨ ਵਾਲੇ ਰਾਕੇਟ ਭੇਜਣ ਵਿੱਚ ਸਫ਼ਲ ਰਹੀ।

2016: ਪੋਲੈਂਡ ਵਿੱਚ ਜਨਮ ਲੈਣ ਵਾਲੇ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਮੋਨ ਪੇਰੇਜ ਦਾ ਦਿਹਾਂਤ ਹੋਇਆ। ਪੇਰੇਜ ਨੂੰ ਇਜ਼ਰਾਈਲੀ ਸਰਕਾਰ ਅਤੇ ਫ਼ਿਲਿਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਵਿਚਕਾਰ 1993 ਦੀ ਓਸਲੋ ਸੰਧੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਬਦਲੇ 1994 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

2018: ਕੇਰਲ ਦੇ ਸਬਰੀਮਾਲਾ ਵਿੱਚ ਅਯੱਪਾ ਸਵਾਮੀ ਮੰਦਰ ਵਿੱਚ ਇੱਕ ਖ਼ਾਸ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ 'ਤੇ ਪਾਬੰਦੀ ਹਟਾ ਕੇ, ਸੁਪਰੀਮ ਕੋਰਟ ਨੇ ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ।

2020: ਨਾਗੋਰਨੋ-ਕਾਰਾਬਾਖ ਖੇਤਰ ਨੂੰ ਲੈ ਕੇ ਅਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਲੜਾਈ ਸ਼ੁਰੂ ਹੋਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement