
ਧਾਰਾ 302 ਦੇ ਤਹਿਤ ਸੁਣਾਈ ਉਮਰ ਕੈਦ ਦੀ ਸਜ਼ਾ
ਧਨਬਾਦ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਤਿੰਨ ਸਾਲ ਪਹਿਲਾਂ ਆਪਣੇ ਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਸ਼ਵਨਾਥ ਸ਼ੁਕਲਾ ਨੇ ਸੋਮਬਰੀ ਬੈਂਡਿੰਗ ਨੂੰ ਜੁਲਾਈ 2019 ਵਿੱਚ ਝਗੜੇ ਦੌਰਾਨ ਆਪਣੇ ਪਤੀ ਦੀ ਹੱਤਿਆ ਕਰਨ ਲਈ ਭਾਰਤੀ ਦੰਡ ਵਿਧਾਨ (ਆਈਪੀਸੀ) ਦੀ ਧਾਰਾ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ।
ਇਸ ਸਬੰਧੀ ਦਰਜ ਐਫਆਈਆਰ ਅਨੁਸਾਰ ਡੋਮਾ ਬੈਂਡਿੰਗ ਅਤੇ ਉਸ ਦੀ ਪਤਨੀ ਸੋਮਬਰੀ ਬੈਂਡਿੰਗ ਆਪਣੇ ਘਰ ਦੇ ਪਿਛਲੇ ਵਿਹੜੇ ਵਿੱਚ ਲੱਕੜਾਂ ਕੱਟ ਰਹੇ ਸਨ ਜਦੋਂ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸੀ ਝਗੜਾ ਹੋ ਗਿਆ। ਸੋਮਬਰੀ ਦੇ ਹੱਥ ਵਿਚ ਕੁਹਾੜੀ ਸੀ ਅਤੇ ਉਸ ਨੇ ਆਪਣੇ ਪਤੀ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।