ਇਸ ਸਦੀ ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਹੋਵੇਗੀ ਵੱਧ
ਨਵੀਂ ਦਿੱਲੀ : ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਬੇਮਿਸਾਲ ਦਰ ਨਾਲ ਵਧ ਰਹੀ ਹੈ ਅਤੇ ਇਸ ਸਦੀ ਦੇ ਮੱਧ ਤੱਕ ਬੱਚਿਆਂ ਦੀ ਆਬਾਦੀ ਨੂੰ ਪਾਰ ਕਰ ਸਕਦੀ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਨੌਜਵਾਨ ਭਾਰਤ ਇੱਕ ਤੇਜ਼ੀ ਨਾਲ ਬੁੱਢੇ ਹੋ ਰਹੇ ਸਮਾਜ ਵਿੱਚ ਬਦਲ ਜਾਵੇਗਾ। ਭਾਰਤ ਦੁਨੀਆ ਵਿੱਚ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ।
ਇਹ ਵੀ ਪੜ੍ਹੋ: ਬਟਾਲਾ ਦੇ ਗਊਸ਼ਾਲਾ 'ਚ 14 ਗਾਵਾਂ ਦੀ ਭੇਤਭਰੀ ਹਾਲਤ 'ਚ ਮੌਤ
ਰਿਪੋਰਟ ਦੇ ਅਨੁਸਾਰ, ਰਾਸ਼ਟਰੀ ਪੱਧਰ 'ਤੇ ਬਜ਼ੁਰਗ ਆਬਾਦੀ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ) ਦਾ ਹਿੱਸਾ 2021 ਵਿੱਚ 10.1 ਪ੍ਰਤੀਸ਼ਤ ਸੀ, ਜੋ ਕਿ 2036 ਵਿੱਚ 15 ਪ੍ਰਤੀਸ਼ਤ ਅਤੇ 2050 ਵਿੱਚ 20.8 ਪ੍ਰਤੀਸ਼ਤ ਤੱਕ ਵਧਣ ਦਾ ਅਨੁਮਾਨ ਹੈ। ਇਸ ਸਦੀ ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਵੱਧ ਹੋ ਜਾਵੇਗੀ।
ਇਹ ਵੀ ਪੜ੍ਹੋ: ਤਲਾਕਸ਼ੁਦਾ ਔਰਤ ਅਤੇ ਵਿਆਹੁਤਾ ਪੁਰਸ਼ ਨੇ ਸੁਰੱਖਿਆ ਦੀ ਮੰਗ ਕੀਤੀ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ
ਰਿਪੋਰਟ ਮੁਤਾਬਕ ਭਾਰਤ ਵਿੱਚ 40 ਫੀਸਦੀ ਤੋਂ ਵੱਧ ਬਜ਼ੁਰਗ ਜਾਇਦਾਦ ਵਾਲੇ ਗਰੀਬ ਹਨ ਅਤੇ ਕਰੀਬ 18.7 ਫੀਸਦੀ ਬਜ਼ੁਰਗਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਬਜ਼ੁਰਗਾਂ ਵਿੱਚ ਗਰੀਬੀ ਦਾ ਇਹ ਪੱਧਰ ਉਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੁੱਲ ਮਿਲਾ ਕੇ, ਭਾਰਤ ਵਿੱਚ ਹਰ 5 ਵਿੱਚੋਂ 2 ਬਜ਼ੁਰਗ ਸੰਪਤੀ ਗਰੀਬ ਸ਼੍ਰੇਣੀ ਵਿੱਚ ਹਨ। ਜੰਮੂ-ਕਸ਼ਮੀਰ 'ਚ ਇਹ 4.2 ਫੀਸਦੀ ਅਤੇ ਪੰਜਾਬ 'ਚ 5 ਫੀਸਦੀ ਹੈ ਜਦਕਿ ਲਕਸ਼ਦੀਪ 'ਚ ਇਹ 40.2 ਫੀਸਦੀ ਅਤੇ ਛੱਤੀਸਗੜ੍ਹ 'ਚ 47 ਫੀਸਦੀ ਹੈ।