
ਮਦਰਾਸ ਹਾਈ ਕੋਰਟ ਪਹੁੰਚੀ ਪਾਰਟੀ, ਨਿਰਪੱਖ ਜਾਂਚ ਦੀ ਕੀਤੀ ਮੰਗ
Stampede at Actor and TVK President Vijay's Rally, FIR Against TVK Leaders Latest News in Punjabi ਐਤਵਾਰ ਨੂੰ ਤਾਮਿਲ ਫ਼ਿਲਮ ਇੰਡਸਟਰੀ ਦੇ ਅਦਾਕਾਰ ਤੇ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਪਾਰਟੀ ਪ੍ਰਧਾਨ ਵਿਜੇ ਦੀ ਰੈਲੀ ਵਿਚ ਹੋਈ ਭਗਦੜ ਵਿਚ ਮਰਨ ਵਾਲਿਆਂ ਦੀ ਗਿਣਤੀ 40 ਤਕ ਪਹੁੰਚ ਗਈ ਹੈ। ਇਨ੍ਹਾਂ ਵਿਚ 16 ਔਰਤਾਂ ਅਤੇ 10 ਬੱਚੇ ਸ਼ਾਮਲ ਹਨ। 95 ਲੋਕ ਜ਼ਖ਼ਮੀ ਹਨ, ਅਤੇ 51 ਆਈ.ਸੀ.ਯੂ. ਵਿਚ ਹਨ। ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਇਸ ਦੌਰਾਨ, ਵਿਜੇ ਦੀ ਪਾਰਟੀ, ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਦੇ ਆਗੂਆਂ ਵਿਰੁਧ ਪੁਲਿਸ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪਾਰਟੀ ਨੇ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਜਾਂਚ ਲਈ ਮਦਰਾਸ ਹਾਈ ਕੋਰਟ ਨੂੰ ਅਪੀਲ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਹ ਭਗਦੜ ਹਾਦਸਾ ਨਹੀਂ ਸਗੋਂ ਸਾਜ਼ਿਸ਼ ਸੀ।
ਇਸ ਘਟਨਾ ਤੋਂ ਬਾਅਦ, ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। ਅਦਾਕਾਰ ਵਿਜੇ ਨੇ ਪਾਰਟੀ ਦੇ ਐਕਸ ਹੈਂਡਲ ਤੋਂ ਇਕ ਪੋਸਟ ਪੋਸਟ ਕੀਤੀ, ਜਿਸ ਵਿਚ ਲਿਖਿਆ, "ਬੀਤੇ ਦਿਨ ਕਰੂਰ ਵਿਚ ਜੋ ਹੋਇਆ ਉਸ 'ਤੇ ਦੁੱਖ ਪ੍ਰਗਟ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਮੈਂ ਮ੍ਰਿਤਕਾਂ ਦੇ ਪਰਵਾਰਾਂ ਨੂੰ 20 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 2 ਲੱਖ ਦੇ ਮੁਆਵਜ਼ੇ ਦਾ ਐਲਾਨ ਕਰਦਾ ਹਾਂ।"
ਦਰਅਸਲ, ਅਦਾਕਾਰ ਵਿਜੇ ਨੇ 2 ਫ਼ਰਵਰੀ, 2024 ਨੂੰ ਟੀ.ਵੀ.ਕੇ. ਪਾਰਟੀ ਦੀ ਸਥਾਪਨਾ ਕੀਤੀ। ਉਨ੍ਹਾਂ ਨੇ 2026 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਅਪਣੇ ਇਰਾਦੇ ਦਾ ਐਲਾਨ ਕੀਤਾ। ਨਤੀਜੇ ਵਜੋਂ, ਉਨ੍ਹਾਂ ਸੂਬੇ ਭਰ ਵਿਚ ਰੈਲੀਆਂ ਸ਼ੁਰੂ ਕਰ ਦਿਤੀਆਂ ਸਨ। ਇਸ ਉਦੇਸ਼ ਨਾਲ ਕਰੂਰ ਵਿਚ ਵੀ ਇਕ ਰੈਲੀ ਕੀਤੀ ਗਈ। ਇਸ ਰੈਲੀ ਲਈ 10,000 ਲੋਕਾਂ ਲਈ ਇਜਾਜ਼ਤ ਦਿਤੀ ਗਈ ਸੀ ਪਰ ਮੌਕੇ ’ਤੇ 50,000 ਤੋਂ ਵੱਧ ਲੋਕ ਸ਼ਾਮਲ ਹੋਏ, ਜਿਸ ਤੋਂ ਬਾਅਦ ਇਕ ਵੱਡਾ ਹਾਦਸਾ ਵਾਪਰ ਗਿਆ। ਜਿਸ ਨੂੰ ਪਾਰਟੀ ਆਗੂਆਂ ਤੇ ਨੇਤਾਵਾਂ ਵਲੋਂ ਕਿਸੇ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹਾਦਸਾ ਕਰਾਰ ਦਿਤਾ।
(For more news apart from Stampede at Actor and TVK President Vijay's Rally, FIR Against TVK Leaders Latest News in Punjabi stay tuned to Rozana Spokesman.)