ਅਨਿਲ ਵਿੱਜ ਤੇ ਗ੍ਰਹਿ ਮੰਤਰੀ ਦੀ ਵੀਡੀਓ ਵਾਇਰਲ, 8 ਮਿੰਟ ਦੇ ਭਾਸ਼ਣ ਵਿਚ 4 ਵਾਰ ਟੋਕਿਆ
Published : Oct 28, 2022, 5:09 pm IST
Updated : Oct 28, 2022, 5:36 pm IST
SHARE ARTICLE
Video of Anil Vij and Home Minister went viral, interrupted 4 times in 8 minutes speech
Video of Anil Vij and Home Minister went viral, interrupted 4 times in 8 minutes speech

ਇਹ ਉਹ ਥਾਂ ਨਹੀਂ ਹੈ ਜਿੱਥੇ ਤੁਹਾਨੂੰ ਇੰਨਾ ਲੰਬਾ ਭਾਸ਼ਣ ਦੇਣ ਦਾ ਸਮਾਂ ਦਿੱਤਾ ਜਾਵੇ। 

 

ਹਰਿਆਣਾ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ  ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਅਮਿਤ ਸ਼ਾਹ ਅਨਿਲ ਵਿੱਜ ਨੂੰ 8 ਮਿੰਟ ਦੇ ਭਾਸ਼ਣ ਵਿਚ ਕਈ ਵਾਰ ਟੋਕਿਆ। ਦਰਅਸਲ ਬੀਤੇ ਕੱਲ੍ਹ ਹਰਿਆਣਾ ਦੇ ਸੂਰਜਕੁੰਡ ਵਿਚ ਸੂਬਿਆਂ ਦੇ ਗ੍ਰਹਿ ਮੰਤਰੀਆਂ ਲਈ ਦੋ ਰੋਜ਼ਾ ਮੈਡੀਟੇਸ਼ਨ ਕੈਂਪ (Meditation Camp) ਲਗਾਇਆ ਗਿਆ ਸੀ। ਇਸ ਦੌਰਾਨ ਜਦੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਭਾਸ਼ਣ ਦੇ ਰਹੇ ਸੀ ਤਾਂ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਚਾਰ ਵਾਰ ਟੋਕਿਆ।

ਦੱਸ ਦਈਏ ਕਿ ਗ੍ਰਹਿ ਮੰਤਰਾਲੇ ਵਲੋਂ ਆਯੋਜਿਤ ਅੰਦਰੂਨੀ ਸੁਰੱਖਿਆ ‘ਤੇ ਦੋ ਦਿਨਾਂ ਚਿੰਤਨ ਕੈਂਪ ਵੀਰਵਾਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਵਿਖੇ ਸ਼ੁਰੂ ਹੋਇਆ। ਇਸ ਸਮਾਗਮ ਵਿਚ 10 ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਗ੍ਰਹਿ ਮੰਤਰੀਆਂ ਜਾਂ ਸਾਰੇ ਸੂਬਿਆਂ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਕੈਂਪ ਵਿਚ ਅਮਿਤ ਸ਼ਾਹ ਸਮੇਤ ਭਾਜਪਾ ਦੇ ਕਈ ਸੀਨੀਅਰ ਨੇਤਾ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਕਈ ਮੁੱਖ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। ਅਮਿਤ ਸ਼ਾਹ ਨੇ ਸਾਢੇ ਅੱਠ ਮਿੰਟ ਦੇ ਭਾਸ਼ਣ ਦੌਰਾਨ ਵਿਜ ਨੂੰ ਚਾਰ ਵਾਰ ਰੋਕਿਆ। ਦੱਸ ਦਈਏ ਕਿ ਅਨਿਲ ਵਿੱਜ ਨੂੰ ਆਪਣਾ ਭਾਸ਼ਣ ਖ਼ਤਮ ਕਰਨ ਲਈ ਪੰਜ ਮਿੰਟ ਦਿੱਤੇ ਗਏ ਸੀ ਪਰ ਉਹ ਪੰਜ ਮਿੰਟ ਬਾਅਦ ਵੀ ਨਹੀਂ ਰੁਕੇ, ਬੋਲਦੇ ਹੀ ਗਏ। 

ਕੈਂਪ ‘ਚ ਅਮਿਤ ਸ਼ਾਹ ਅਨਿਲ ਵਿਜ ਤੋਂ ਕੁਝ ਦੂਰੀ ‘ਤੇ ਬੈਠੇ ਸੀ। ਇਸ ਲਈ ਪਹਿਲਾਂ ਤਾਂ ਉਨ੍ਹਾਂ ਨੇ ਵਿੱਜ ਨੂੰ ਭਾਸ਼ਣ ਖ਼ਤਮ ਕਰਨ ਦਾ ਇਸ਼ਾਰਾ ਕੀਤਾ, ਪਰ ਫਿਰ ਵੀ ਜਦੋਂ ਉਹ ਨਹੀਂ ਰੁਕੇ ਤਾਂ ਸ਼ਾਹ ਨੇ ਆਖ਼ਰਕਾਰ ਇੱਕ ਨੋਟ ਭੇਜਿਆ। ਜਿਸ ਵਿਚ ਅਪੀਲ ਕੀਤੀ ਗਈ ਸੀ ਕਿ ਉਹ ਆਪਣਾ ਭਾਸ਼ਣ ਜਲਦੀ ਖ਼ਤਮ ਕਰਨ ਪਰ ਜਦੋਂ ਇਸ ਤੋਂ ਬਾਅਦ ਵੀ ਵਿੱਜ ਨਹੀਂ ਰੁਕੇ ਤਾਂ ਅਮਿਤ ਸ਼ਾਹ ਨੇ ਆਪਣਾ ਮਾਈਕ ਔਨ ਕੀਤਾ ਤੇ ਇੱਕ-ਦੋ ਵਾਰ ਮਾਈਕ ਨੂੰ ਖਟਖਟਾਇਆ 'ਤੇ ਵਿਜ ਨੂੰ ਭਾਸ਼ਣ ਖ਼ਤਮ ਕਰਨ ਦਾ ਇਸ਼ਾਰਾ ਵੀ ਦਿੱਤਾ। ਪਰ ਇਸ ਸਭ ਦੇ ਬਾਅਦ ਵੀ ਵਿਜ ਭਾਸ਼ਣ ਦਿੰਦੇ ਰਹੇ।

 

 

ਆਖ਼ਰਕਾਰ ਅਮਿਤ ਸ਼ਾਹ ਨੇ ਕਿਹਾ ਕਿ ਅਨਿਲ ਜੀ, ਤੁਹਾਨੂੰ ਸਿਰਫ਼ ਪੰਜ ਮਿੰਟ ਦਿੱਤੇ ਗਏ ਸੀ। ਪਰ ਤੁਸੀਂ ਹੁਣ ਤੱਕ ਸਾਢੇ ਅੱਠ ਮਿੰਟ ਤੋਂ ਵੱਧ ਬੋਲ ਚੁੱਕੇ ਹੋ। ਹੁਣ ਆਪਣਾ ਭਾਸ਼ਣ ਜਲਦੀ ਖ਼ਤਮ ਕਰੋ। ਇਹ ਉਹ ਥਾਂ ਨਹੀਂ ਹੈ ਜਿੱਥੇ ਤੁਹਾਨੂੰ ਇੰਨਾ ਲੰਬਾ ਭਾਸ਼ਣ ਦੇਣ ਦਾ ਸਮਾਂ ਦਿੱਤਾ ਜਾਵੇ। 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement