
ਗੁਜਰਾਤ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਡਾਕਟਰ ਨੇ ਨਸ਼ੇ ਦੀ ਹਾਲਤ ਵਿਚ ਹੀ ਗਰਭਵਤੀ ਮਹਿਲਾ ਦੀ ਡਿਲੀਵਰੀ ਲਈ ਸਰਜਰੀ
ਗੁਜਰਾਤ (ਭਾਸ਼ਾ): ਗੁਜਰਾਤ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਡਾਕਟਰ ਨੇ ਨਸ਼ੇ ਦੀ ਹਾਲਤ ਵਿਚ ਹੀ ਗਰਭਵਤੀ ਮਹਿਲਾ ਦੀ ਡਿਲੀਵਰੀ ਲਈ ਸਰਜਰੀ ਕਰ ਦਿਤੀ। ਘਟਨਾ ਦੇ ਕੁੱਝ ਹੀ ਘੰਟੇ ਬਾਅਦ 22 ਸਾਲ ਦੀ ਮਹਿਲਾ ਅਤੇ ਨਵਜਾਤ ਬੱਚੀ ਦੀ ਮੌਤ ਹੋ ਗਈ। ਦੱਸ ਦਈਏ ਕਿ ਮਾਮਲਾ ਗੁਜਰਾਤ ਦੇ ਬੋਤਾਡ ਸਥਿਤ ਸਰਕਾਰੀ ਹਸਪਤਾਲ ਦਾ ਹੈ ਜਿੱਥੇ ਟੀਓਆਈ ਦੀ ਰਿਪੋਰਟ ਦੇ ਮੁਤਾਬਕ, ਮੁਲਜ਼ਮ ਐਮਬੀਬੀਐਸ ਡਾਕਟਰ ਪਰੇਸ਼ ਲਖਾਨੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
Pregnant Woman
ਜ਼ਿਕਰਯੋਗ ਹੈ ਕਿ ਮੁਲਜ਼ਮ ਡਾਲਕਟ ਸੋਨਾਵਾਲਾ ਹਾਸਤਾਲ 'ਚ ਰੇਜ਼ਿਡੈਂਟ ਮੈਡੀਕਲ ਆਫਿਸਰ ਹੈ ਅਤੇ 50 ਸਾਲ ਦੇ ਡਾਕਟਰ ਲਖਾਨੀ ਪਿਛਲੇ 15 ਸਾਲ ਤੋਂ ਇੱਥੇ ਕੰਮ ਕਰ ਰਹੇ ਹਨ। ਰਿਪੋਰਟ ਮੁਤਾਬਕ ਪੀੜਤ ਮਹੀਲਾ ਦਾ ਨਾਮ ਕਾਮਿਨੀ ਸੀ, ਉਸ ਨੂੰ ਆਲਮਪੁਰ ਪਿੰਡ ਤੋਂ ਸੋਮਵਾਰ ਦੀ ਸ਼ਾਮ ਹਸਪਤਾਲ ਲਿਆਇਆ ਗਿਆ ਸੀ ਅਤੇ ਬਾਅਦ 'ਚ ਕਾਮਿਨੀ ਦੀ ਹਾਲਤ ਖ਼ਰਾਬ ਹੋਣ 'ਤੇ ਉਸ ਨੂੰ ਦੇਰ ਰਾਤ ਪ੍ਰਾਇਵੇਟ ਹਸਪਤਾਲ 'ਚ ਲੈ ਜਾਇਆ ਜਾ ਰਿਹਾ ਸੀ, ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।
Pregnant Woman
ਪਰਵਾਰ ਦੇ ਲੋਕ ਡਾਕਟਰ ਨਾਲ ਗੱਲ ਕਰਨ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਡਾਕਟਰ ਨਸ਼ੇ ਵਿਚ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿਤੀ ਦੱਸ ਦਈਏ ਕਿ ਸ਼ੁਰੁਆਤੀ ਜਾਂਚ ਵਿਚ ਉਨ੍ਹਾਂ ਦੇ ਸ਼ਰਾਬ ਦੇ ਨਸ਼ੇ ਵਿਚ ਹੋਣ ਦੀ ਪੁਸ਼ਟੀ ਹੋਈ। ਜ਼ਿਕਰਯੋਗ ਹੈ ਕਿ ਡਾਕਰਟ ਮਰੀਜ਼ਾ ਨੂੰ ਨਸ਼ਾ ਛਡਣ ਦੀ ਸਲਾਹ ਤਾਂ ਦਿੰਦੇ ਹਨ ਪਰ ਜੇਕਰ ਉਹ ਖੁਦ ਹੀ ਡਾਕਟਰ ਨਸ਼ੇ ਕਰਕੇ ਮਰੀਜ਼ਾ ਦਾ ਇਲਾਜ ਕਰਨ ਲੱਗ ਜਾਣ ਤਾਂ ਲੋਕ ਅਪਣਾ ਇਲਜ ਕਰਵਾਉਣ ਲਈ ਕਿੱਥੇ ਜਾਣਗੇਂ।
ਹੁਣ ਵੇਖਣਾ ਇਹ ਹੋਵੇਗਾ ਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਮਹਿਲਾ ਦੀ ਮੌਤ ਹੋਈ ਜਾਂ ਇਸ ਦੇ ਪਿਛੇ ਹੋਰ ਕੋਈ ਕਾਰਨ ਹੈ, ਇਸ ਦਾ ਪਤਾ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਲਗੇਗਾ।