
ਇਕ ਮਿਨੀ ਰਿਮੋਟਲੀ ਆਪਰੇਟੇਡ ਵਾਹਨ ਦੀ ਲਾਗਤ 84 ਲੱਖ ਰੁਪਏ ਹੈ ਅਤੇ ਇਸ ਦਾ ਭਾਰ ਲਗਭਗ 100 ਕਿਲੋਗ੍ਰਾਮ ਹੈ।
ਮੁੰਬਈ , ( ਭਾਸ਼ਾ ) : 10 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਮੁੰਬਈ ਪੁਲਿਸ ਨੂੰ ਮਿਨੀ ਰਿਮੋਟਲੀ ਆਪਰੇਟੇਡ ਵਾਹਨ ਮਿਲ ਗਿਆ ਹੈ। ਇਹ ਮੁਸ਼ਕਲ ਹਾਲਾਤਾਂ ਵਿਚ ਵੀ ਬੰਬ ਨੂੰ ਨਕਾਰਾ ਕਰਨ ਵਿਚ ਸਮਰਥ ਹੈ। ਸਰਕਾਰ ਨੇ ਇਸ ਨੂੰ ਮੁੰਬਈ ਵਿਚ ਹੋਏ 26/11 ਅਤਿਵਾਦੀ ਹਮਲੇ ਤੋਂ ਬਾਅਦ ਹੀ ਪੁਲਿਸ ਫੋਰਸ 'ਚ ਸ਼ਾਮਲ ਕਰਨ ਦੀ ਗੱਲ ਕਹੀ ਸੀ। ਹੁਣ ਪੂਰੇ ਦਸ ਸਾਲ ਬਾਅਦ ਇਹ ਮੁੰਬਈ ਪੁਲਿਸ ਦਾ ਹਿੱਸਾ ਬਣ ਰਿਹਾ ਹੈ। ਜਾਣਕਾਰੀ ਮੁਤਾਬਕ, ਇਕ ਮਿਨੀ ਰਿਮੋਟਲੀ ਆਪਰੇਟੇਡ ਵਾਹਨ ਦੀ ਲਾਗਤ 84 ਲੱਖ ਰੁਪਏ ਹੈ ਅਤੇ ਇਸ ਦਾ ਭਾਰ ਲਗਭਗ 100 ਕਿਲੋਗ੍ਰਾਮ ਹੈ।
Robocop can defuse bombs
ਇਸ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰਯੋਗ ਕੀਤਾ ਜਾ ਰਿਹਾ ਸੀ। ਇਸ ਦੀ ਵਰਤੋਂ ਮੀਂਹ ਦੇ ਮੌਸਮ ਵਿਚ ਵੀ ਕੀਤੀ ਜਾ ਸਕਦੀ ਹੈ। ਇਹ ਪਹਾੜ, ਪੌੜੀਆਂ ਅਤੇ ਹਵਾਈ ਜਹਾਜ਼ ਦੀ ਪੌੜੀਆਂ 'ਤੇ ਵੀ ਚੜਨ ਦੀ ਸਮਰਥਾ ਰੱਖਦਾ ਹੈ। ਇਹ ਖਾਸ ਰੋਬੋਟ ਪੂਰੀ ਤਰ੍ਹਾਂ ਨਾਲ ਰਿਮੋਟ ਨਾਲ ਚਲਦਾ ਹੈ। ਇਸ ਨੂੰ 100-200 ਮੀਟਰ ਦੀ ਦੂਰੀ ਤੋਂ ਚਲਾਇਆ ਜਾ ਸਕਦਾ ਹੈ। ਇਸ ਵਿਚ ਪੰਜ ਹਾਈ-ਰੈਜ਼ੁਲੈਸ਼ਨ ਕੈਮਰੇ ਲਗਾਏ ਗਏ ਹਨ ਅਤੇ ਇਸ ਵਿਚ ਨਾਈਟ ਵਿਜ਼ਨ ਦੀ ਸਹੂਲਤ ਵੀ ਹੈ।
Mumbai police
ਇਹ ਰੋਬੋਟ ਭਿਆਨਕ ਅੱਗ ਵਿਚ ਵੀ ਬੰਬ ਨੂੰ ਨਕਾਰਾ ਕਰਨ ਦੀ ਸਮਰਥਾ ਰੱਖਦਾ ਹੈ। ਇਹ ਰਿਮੋਟ ਐਕਸ-ਰੇ ਫੰਕਸ਼ਨ ਰਾਹੀ ਤਸਵੀਰਾਂ ਨੂੰ ਰੀਅਲ ਟਾਈਮ ਵਿਊਇੰਗ ਸਿਸਟਮ ਨਾਲ ਰਿਮੋਟ ਕੰਟਰੋਲ ਵਿਚ ਭੇਜ ਸਕਦਾ ਹੈ। ਇਸ ਰੋਬੋਟ ਨੂੰ ਨਾ ਸਿਰਫ ਮੁਖ ਨਿਯੰਤਰਣ ਰਾਹੀ ਚਲਾਇਆ ਜਾ ਸਕਦਾ ਹੈ ਸਗੋਂ ਜਾਏਸਟਿਕ ਨਾਲ ਵੀ ਨਿਯੰਤਰਿਤ ਕੀਤਾ ਜਾ ਸਕਦਾ ਹੈ। ਇਸ ਨੂੰ ਚਲਾਉਣ ਲਈ ਸਿਰਫ ਇਕ ਅਧਿਕਾਰੀ ਦੀ ਲੋੜ ਹੁੰਦੀ ਹੈ।
ਇਹ ਰਿਚਾਰਜ ਕਰਨ ਯੋਗ ਬੈਟਰੀ 'ਤੇ ਕੰਮ ਕਰਦਾ ਹੈ ਜੋ ਚਾਰ ਘੰਟੇ ਤੱਕ ਚਲ ਸਕਦੀ ਹੈ। ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ 26/11 ਤੋਂ ਬਹੁਤ ਕੁਝ ਸਿੱਖਿਆ ਹੈ। ਇਹ ਰੋਬੋਟ ਨਾ ਸਿਰਫ ਜਿੰਦਗੀ ਦੇ ਨੁਕਸਾਨ ਨੂੰ ਘਟਾ ਸਕਦਾ ਹੈ ਸਗੋਂ ਸ਼ੱਕੀ ਚੀਜ਼ਾਂ ਸਬੰਧੀ ਡੂੰਘੀ ਜਾਣਕਾਰੀ ਵੀ ਦੇ ਸਕਦਾ ਹੈ।