ਮਾਬ ਲਿਚਿੰਗ: ਭੀੜ ਨੇ ਕੁੱਟ-ਕੁੱਟ ਮਾਰਿਆ ਨੌਜਵਾਨ, ਤਮਾਸ਼ਬੀਨ ਬਣੀ ਪੁਲਿਸ
Published : Nov 28, 2018, 12:17 pm IST
Updated : Nov 28, 2018, 12:21 pm IST
SHARE ARTICLE
Mob beats man to death
Mob beats man to death

ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਇਕ ਪਿੰਡ 'ਚ ਭੀੜ ਨੇ ਕਹੀ ਤੌਰ 'ਤੇ ਇਕ ਜਵਾਨ ਦੀ ਕੁੱਟ-ਮਾਰ ਕਰ ਹੱਤਿਆ ਕਰ ਦਿਤੀ। ਦੱਸ ਦਈਏ ਕਿ ਸੋਸ਼ਲ ਮੀਡੀਆ

ਸ਼ਾਮਲੀ (ਭਾਸ਼ਾ): ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਇਕ ਪਿੰਡ 'ਚ ਭੀੜ ਨੇ ਕਹੀ ਤੌਰ 'ਤੇ ਇਕ ਜਵਾਨ ਦੀ ਕੁੱਟ-ਮਾਰ ਕਰ ਹੱਤਿਆ ਕਰ ਦਿਤੀ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਵਾਰਦਾਤ  ਦੇ ਦੌਰਾਨ ਪੁਲਿਸ ਮੌਕੇ 'ਤੇ ਮੌਜੂਦ ਰਹੀ ਪਰ ਉੱਥੇ ਤਮਾਸ਼ਬੀਨ ਬਣੀ ਪੁਲਿਸ ਖੜੀ ਰਹੀ।

mob beats man to death mob beats man to death  Man die 

ਜਾਣਕਾਰੀ ਮੁਤਾਬਕ ਰਾਜੇਂਦਰ ਨਾਮ  ਦੇ ਜਵਾਨ ਦਾ ਦੂੱਜੇ ਪੱਖ  ਦੇ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਜਿਸ ਤੋਂ ਬਾਅਦ ਗੁੱਸੇ 'ਚ ਲੋਕਾਂ ਨੇ ਉਸ 'ਤੇ ਲਾਠੀ ਨਾਲ ਹਮਲਾ ਕਰ ਦਿਤਾ। ਪੁਲਿਸ ਨੂੰ ਜਿਵੇਂ ਹੀ ਜਾਣਕਾਰੀ ਮਿਲੀ, ਉਹ ਮੌਕੇ ਉੱਤੇ ਪਹੁੰਚ ਗਈ। ਉਸ ਤੋਂ ਬਾਅਦ ਪੁਲਿਸ ਨੇ ਜ਼ਖ਼ਮੀ ਰਾਜੇਂਦਰ ਨੂੰ ਅਪਣੀ ਗੱਡੀ 'ਚ ਰਖਿਆ ਪਰ ਹਮਲਾਵਰ ਉਸ ਨੂੰ ਛੱਡਣ ਲਈ ਤਿਆਰ ਨਹੀਂ ਸਨ।

mob beats man to death Mob beats man to death

ਭੀੜ 'ਚ ਸ਼ਾਮਿਲ ਇਕ ਜਵਾਨ ਉਸ 'ਤੇ ਉਦੋਂ ਤੱਕ ਹਮਲਾ ਕਰਦਾ ਰਿਹਾ ਜਦੋਂ ਤੱਕ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਸੜਕ 'ਤੇ ਨਹੀਂ ਡਿੱਗ ਗਿਆ।ਇਨ੍ਹਾਂ ਸੱਭ ਕੁੱਝ ਦੇ ਬਾਵਜੂਦ ਵੀ ਪੁਲਿਸ ਨੇ ਕੁੱਝ ਨਹੀਂ ਕੀਤਾ,ਉਹ ਸਿਰਫ ਤਮਾਸ਼ਾ ਵੇਖਦੀ ਰਹੀ। ਜ਼ਿਕਰਯੋਗ ਹੈ ਕਿ ਘਟਨਾ ਦਾ ਵੀਡੀਓ ਜਿਵੇਂ ਹੀ ਵਾਇਰਲ ਹੋਇਆ ਤਾਂ ਸ਼ਾਮਲੀ ਦੇ ਐਸਪੀ ਅਜੈ ਕੁਮਾਰ ਨੇ ਟਵਿਟਰ 'ਤੇ ਲਿਖਿਆ ਕਿ ਮੌਕੇ 'ਤੇ ਮੌਜੂਦ ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿਤਾ ਗਿਆ ਹੈ।

ਦੱਸ ਦਈਏ ਕਿ ਮੁਲਜ਼ਮ ਦੀ ਪਛਾਣ ਹਾਸ਼ੀਮ, ਰਿਫੂ, ਸੱਚਾਈ, ਵਸਾਰ, ਸਹਾਦਤ ਅਤੇ ਆਮੀਰ ਦੇ ਰੂਪ 'ਚ ਕੀਤੀ ਗਈ ਹੈ, ਉਨ੍ਹਾਂ ਦੇ ਖਿਲਾਫ਼ ਆਈਪੀਸੀ ਦੀ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਖੇਤਰ ਵਿਚ ਤਨਾਵ ਦੇਖਣ ਨੂੰ ਮਿਲਿਆ ਹੈ ਅਜਿਹੇ 'ਚ ਪ੍ਰਸ਼ਾਸਨ ਨੇ ਪੁਲਿਸ ਬਲ ਤੈਨਾਤ ਕਰ ਦਿੱਤੇ ਗਏ ਹਨ। ਦੱਸ ਦਿਈਏ ਕਿ ਹਾਲ ਹੀ 'ਚ ਦਿੱਲੀ 'ਚ ਵੀ ਬੇਕਾਬੂ ਭੀੜ ਨੇ ਇਕ ਸ਼ਖਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਸੀ

ਸ਼ਨੀਵਾਰ ਰਾਤ ਦਿੱਲੀ ਦੇ ਉੱਤਮ ਨਗਰ 'ਚ ਬੈਟਰੀ ਚੋਰੀ ਦੇ ਸ਼ਕ 'ਚ ਬੇਕਾਬੂ ਭੀੜ ਨੇ 3 ਲੋਕਾਂ ਦੀ ਇੰਨੀ ਮਾਰ ਕੁੱਟ ਮਾਰ ਕੀਤੀ ਕਿ ਇਕ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਹੁਣ ਵੀ ਹਸਪਤਾਲ 'ਚ ਜ਼ਿੰਦਗੀ ਲਈ ਜੰਗ ਲੜ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement