
ਕਿਸਾਨੀ ਅੰਦੋਲਨ ਦਾ ਹੀਰੋ ਬਣਿਆ 26 ਸਾਲਾ ਨਵਦੀਪ ਸਿੰਘ
ਨਵੀਂ ਦਿੱਲੀ: ਕਿਸਾਨੀ ਅੰਦੋਲਨ ਦੌਰਾਨ ਪੁਲਿਸ ਵਾਟਰ ਕੈਨਨ ਨੂੰ ਬੰਦ ਕਰਨ ਵਾਲੇ ਨੌਜਵਾਨ ਖਿਲਾਫ਼ ਹਰਿਆਣਾ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ, ਦੰਗਿਆਂ ਅਤੇ ਕੋਵਿਡ -19 ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਤਹਿਤ ਜੁਰਮਾਨਾ ਲਗਾਇਆ ਜਾ ਸਕਦਾ ਹੈ।
Navdeep Singh
ਦੱਸ ਦਈਏ ਕਿ ਨੌਜਵਾਨ ਨੇ ਠੰਢ ਵਿਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਵਾਲੀ ਗੱਡੀ 'ਤੇ ਚੜ੍ਹ ਕੇ ਉਸ ਨੂੰ ਪਾਣੀ ਨੂੰ ਬੰਦ ਕਰ ਦਿੱਤਾ ਸੀ। ਪਾਣੀ ਬੰਦ ਕਰਕੇ ਉਸ ਨੇ ਵਾਪਸ ਨੇੜੇ ਖੜੇ ਇਕ ਟਰੈਕਟਰ ਟਰਾਲੀ 'ਤੇ ਛਾਲ ਮਾਰ ਦਿੱਤੀ। ਇਸ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ।
Farmer Protest
ਲੋਕਾਂ ਨੇ ਇਸ ਨੌਜਵਾਨ ਨੂੰ ਕਿਸਾਨੀ ਅੰਦੋਲਨ ਦਾ 'ਹੀਰੋ' ਐਲ਼ਾਨਿਆ ਸੀ। 26 ਸਾਲਾ ਨਵਦੀਪ ਸਿੰਘ ਨੇ ਬੁੱਧਵਾਰ ਨੂੰ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੋਂ ਬਚਾਇਆ ਸੀ। ਨਵਦੀਪ ਸਿੰਘ ਇਕ ਕਿਸਾਨ ਆਗੂ ਦਾ ਪੁੱਤਰ ਹੈ।
Haryana police registers case against Youth who turned off water cannon
ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਨਵਦੀਪ ਨੇ ਦੱਸਿਆ ਕਿ ਉਹ ਕਦੀ ਵੀ ਕਿਸੇ ਗੈਰ ਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਇਆ। ਉਸ ਨੇ ਕਿਹਾ ਕਿ ਸ਼ਾਂਤਮਈ ਧਰਨੇ ਲਈ ਕਿਸਾਨ ਦਿੱਲੀ ਜਾ ਰਹੇ ਸੀ ਪਰ ਪੁਲਿਸ ਉਹਨਾਂ ਦੀ ਰਾਹ ਵਿਚ ਰੁਕਾਵਟ ਪੈਦਾ ਕਰ ਰਹੀ ਸੀ।