
ਮਨ ਕੀ ਬਾਤ ਦਾ ਇਹ 83ਵਾਂ ਐਪੀਸੋਡ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਮਨ ਕੀ ਬਾਤ ਦਾ ਇਹ 83ਵਾਂ ਐਪੀਸੋਡ ਹੈ।
Mann ki Baat
ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਦੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਾਨੂੰ ਅੰਮ੍ਰਿਤ ਮਹਾਉਤਸਵ ਤੋਂ ਪ੍ਰੇਰਣਾ ਮਿਲਦੀ ਹੈ। ਦਸੰਬਰ ਮਹੀਨੇ ’ਚ ਦੇਸ਼ ਜਲ ਸੈਨਾ ਦਿਵਸ ਅਤੇ ਹਥਿਆਰਬੰਦ ਫੋਰਸ ਝੰਡਾ ਦਿਵਸ ਵੀ ਦੇਸ਼ ਮਨਾਉਂਦਾ ਹੈ।
Mann ki Baat
ਮੋਦੀ ਨੇ ਕਿਹਾ ਕਿ 16 ਦਸੰਬਰ ਨੂੰ 1971 ਦੇ ਯੁੱਧ ਦੀ ਸਵਰਣਿਮ ਜਯੰਤੀ ਸਾਲ ਵੀ ਦੇਸ਼ ਮਨਾਏਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸੱਤਾ ’ਚ ਨਹੀਂ, ਸੇਵਾ ’ਚ ਰਹਿਣਾ ਚਾਹੁੰਦਾ ਹਾਂ। ਮੈਂ ਜਨਤਾ ਦਾ ਸੇਵਕ ਹਾਂ। ਪ੍ਰਧਾਨ ਮੰਤਰੀ ਦਾ ਅਹੁਦਾ ਸੇਵਾ ਲਈ ਹੁੰਦਾ ਹੈ। ਸਰਕਾਰੀ ਯੋਜਨਾਵਾਂ ਤੋਂ ਲੋਕਾਂ ਨੂੰ ਲਾਭ ਮਿਲ ਰਿਹਾ ਹੈ।
mann ki baat
ਇਸ ਮੌਕੇ ਉਨ੍ਹਾਂ ਨੇ ਆਸਟ੍ਰੇਲੀਆ ਵਿਚ ਬਣੀ ਆਰਟ ਗੈਲਰੀ ਦੀ ਵੀ ਤਾਰੀਫ ਕੀਤੀ। PM ਨੇ ਕਿਹਾ ਕਿ ਵ੍ਰਿੰਦਾਵਣ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਦੁਨੀਆ ਦੇ ਹਰ ਕੋਨੇ ਵਿਚ ਇਸ ਦੀ ਛਾਪ ਮਿਲੇਗੀ।
ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਪ੍ਰਸਾਰਿਤ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਸਵੱਛ ਭਾਰਤ ਅਭਿਆਨ ਅਤੇ ਜ਼ਮੀਨ ਦੇ ਡਿਜ਼ੀਟਲਾਈਜੇਸ਼ਨ ‘ਤੇ ਜ਼ੋਰ ਦਿੱਤਾ ਸੀ। ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਦੱਸਿਆ ਸੀ ਕਿ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜੋ ਡਰੋਨ ਦੀ ਮਦਦ ਨਾਲ ਆਪਣੇ ਪਿੰਡਾਂ ਵਿੱਚ ਜ਼ਮੀਨ ਦਾ ਡਿਜੀਟਲ ਰਿਕਾਰਡ ਤਿਆਰ ਕਰ ਰਿਹਾ ਹੈ।
Mann ki Baat
ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਖ਼ਾਸ ਗੱਲਾਂ
ਆਯੁਸ਼ਮਾਨ ਭਾਰਤ ਤੋਂ ਗਰੀਬ ਲੋਕਾਂ ਨੂੰ ਮਿਲ ਰਿਹਾ ਹੈ ਜਵੀਨ ਦਾ ਸੁੱਖ
ਮੈਂ ਸੱਤਾ ਨਹੀਂ ਸਿਰਫ਼ ਸੇਵਾ ’ਚ ਰਹਿਣਾ ਚਾਹੁੰਦਾ ਹਾਂ
ਅੱਜ ਸਟਾਰਅੱਪ ਦਾ ਯੁੱਗ ਹੈ
ਸੁਤੰਤਰਤਾ ਦੇ ਅੰਦੋਲਨ ’ਚ ਵਿਦੇਸ਼ੀਆਂ ਨੇ ਵੀ ਸਾਡੇ ਸੈਨਾਨੀਆਂ ਦੀ ਮਦਦ ਕੀਤੀ
ਸਾਰਿਆਂ ਦੀ ਕੋਸ਼ਿਸ਼ ਨਾਲ ਹੀ ਕੁਦਰਤ ਦੀ ਸੁਰੱਖਿਆ ਸੰਭਵ ਹੈ