ਦਿੱਲੀ 'ਚ ਸ਼ਰਧਾ ਵਾਂਗ ਇਕ ਹੋਰ ਕਤਲ, ਮਾਂ ਨੇ ਪੁੱਤ ਨਾਲ ਮਿਲ ਕੇ ਪਤੀ ਦੇ ਕੀਤੇ 22 ਟੁਕੜੇ

By : GAGANDEEP

Published : Nov 28, 2022, 1:21 pm IST
Updated : Nov 28, 2022, 1:21 pm IST
SHARE ARTICLE
PHOTO
PHOTO

ਫਰਿੱਜ 'ਚ ਰੱਖੇ ਲਾਸ਼ ਦੇ ਟੁੱਕੜੇ

 

 ਨਵੀਂ ਦਿੱਲੀ: ਸੋਮਵਾਰ ਨੂੰ ਦਿੱਲੀ ਦੇ ਪਾਂਡਵ ਨਗਰ 'ਚ ਸ਼ਰਧਾ ਕਤਲ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ 22 ਟੁਕੜਿਆਂ 'ਚ ਕੱਟ ਕੇ ਫਰਿੱਜ 'ਚ ਲਗਾ ਦਿੱਤਾ। ਮਾਂ-ਪੁੱਤ ਰਾਤ ਨੂੰ ਟੁਕੜੇ ਸੁੱਟਣ ਜਾਂਦੇ ਸਨ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।  ਸੋਮਵਾਰ ਨੂੰ ਘਟਨਾ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ। ਇਹ ਕਤਲ ਕਰੀਬ ਛੇ ਮਹੀਨੇ ਪਹਿਲਾਂ ਜੂਨ ਵਿੱਚ ਹੋਇਆ ਸੀ। ਦਿੱਲੀ ਕ੍ਰਾਈਮ ਬ੍ਰਾਂਚ ਨੇ ਮਾਂ-ਪੁੱਤ ਦੀ ਜੋੜੀ ਨੂੰ ਗ੍ਰਿਫਤਾਰ ਕਰ ਲਿਆ ਹੈ।

 ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ 1 ਜੂਨ, 2022 ਦੀ ਹੈ। ਫੁਟੇਜ 'ਚ ਕਰੀਬ 12.44 'ਤੇ ਦੀਪਕ ਹੱਥ 'ਚ ਬੈਗ ਲੈ ਕੇ ਨਜ਼ਰ ਆ ਰਿਹਾ ਹੈ। ਉਸ ਦੇ ਪਿੱਛੇ ਮਾਂ ਪੂਨਮ ਵੀ ਨਜ਼ਰ ਆ ਰਹੀ ਹੈ। ਪੁਲਿਸ ਨੇ ਕਿਹਾ ਕਿ ਮਾਂ- ਪੁੱਤ ਰਾਤ ਨੂੰ ਟੁਕੜਿਆਂ ਨੂੰ ਸੁੱਟਣ ਜਾਂਦੇ ਸੀ। ਦਿਨ ਦੀ ਇੱਕ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹ ਟੁਕੜਿਆਂ ਨੂੰ ਸੁੱਟਣ ਲਈ ਜਗ੍ਹਾ ਲੱਭਣ ਲਈ ਨਿਕਲੇ ਸਨ।

ਪੁਲਿਸ ਨੂੰ 5 ਜੂਨ ਨੂੰ ਦਿੱਲੀ ਦੇ ਪਾਂਡਵ ਨਗਰ ਇਲਾਕੇ 'ਚ ਗਸ਼ਤ ਦੌਰਾਨ ਲਾਸ਼ ਦੇ ਅੰਗ ਮਿਲੇ ਸਨ। ਉਹ ਬੁਰੀ ਤਰ੍ਹਾਂ ਸੜ ਗਏ ਸਨ ਅਤੇ ਇਸ ਕਾਰਨ ਉਨ੍ਹਾਂ ਦੀ ਪਛਾਣ ਮੁਸ਼ਕਲ ਹੋ ਗਈ ਸੀ। ਇਸੇ ਦੌਰਾਨ ਸ਼ਰਧਾ ਕਤਲ ਕਾਂਡ ਦੀਆਂ ਸੂਚਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਪੁਲਿਸ ਨੇ ਇਸ ਮਾਮਲੇ ਨੂੰ ਇਸ ਨਾਲ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਲਾਸ਼ ਤ੍ਰਿਲੋਕਪੁਰੀ ਦੇ ਰਹਿਣ ਵਾਲੇ ਅੰਜਨ ਦਾਸ ਦੀ ਹੈ, ਕਤਲ ਵੀ ਉੱਥੇ ਹੀ ਕੀਤਾ ਗਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement