
ਭਾਰਤ ਬਾਇਓਟੈਕ ਦੀ ਸੂਈ-ਮੁਕਤ ਇੰਟ੍ਰਨੇਜ਼ਲ ਕੋਵਿਡ ਵੈਕਸੀਨ ਨੂੰ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ ਐਮਰਜੈਂਸੀ ਸਥਿਤੀਆਂ ਵਿਚ ਸੀਮਤ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।
ਨਵੀਂ ਦਿੱਲੀ: ਕੋਰੋਨਾ ਵਿਰੁੱਧ ਲੜਾਈ ਲਈ ਇਕ ਹੋਰ ਹਥਿਆਰ ਤਿਆਰ ਕੀਤਾ ਗਿਆ ਹੈ। ਦੁਨੀਆ ਦੀ ਪਹਿਲੀ ਨੇਜ਼ਲ ਕੋਰੋਨਾ ਵੈਕਸੀਨ ਨੂੰ ਭਾਰਤ ਵਿਚ ਵਰਤੋਂ ਲਈ ਮਨਜ਼ੂਰੀ ਮਿਲ ਗਈ ਹੈ। ਭਾਰਤ ਬਾਇਓਟੈਕ ਦੀ ਸੂਈ-ਮੁਕਤ ਇੰਟ੍ਰਨੇਜ਼ਲ ਕੋਵਿਡ ਵੈਕਸੀਨ ਨੂੰ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ ਐਮਰਜੈਂਸੀ ਸਥਿਤੀਆਂ ਵਿਚ ਸੀਮਤ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।
iNCOVACC ਦੁਨੀਆ ਦੀ ਪਹਿਲੀ ਇੰਟ੍ਰਨੇਜ਼ਲ ਵੈਕਸੀਨ ਬਣ ਜਾਵੇਗੀ। iNCOVACC ਇਕ ਪ੍ਰੀ-ਫਿਊਜ਼ਨ ਸਟੇਬਲਾਈਜ਼ਡ ਸਪਾਈਕ ਪ੍ਰੋਟੀਨ ਦੇ ਨਾਲ ਇਕ ਰੀਕੌਂਬੀਨੈਂਟ ਰੀਪਲੀਕੇਸ਼ਨ ਡਿਫੀਸ਼ੀਐਂਟ ਐਡੀਨੋਵਾਇਰਸ ਵੈਕਟਰ ਵੈਕਸੀਨ ਹੈ। ਇਸ ਟੀਕੇ ਦਾ ਪੜਾਅ I, II ਅਤੇ III ਵਿਚ ਸਫਲ ਨਤੀਜਿਆਂ ਦੇ ਨਾਲ ਮੁਲਾਂਕਣ ਕੀਤਾ ਗਿਆ ਸੀ। iNCOVACC ਨੂੰ ਖ਼ਾਸ ਤੌਰ ’ਤੇ ਨੱਕ ਦੀਆਂ ਬੂੰਦਾਂ ਜ਼ਰੀਏ ਇੰਟ੍ਰਨੇਜ਼ਲ ਡਿਲੀਵਰੀ ਦੀ ਮਨਜ਼ੂਰੀ ਦੇਣ ਲਈ ਤਿਆਰ ਕੀਤਾ ਗਿਆ ਹੈ।
ਭਾਰਤ ਬਾਇਓਟੈਕ ਨੇ ਇਕ ਬਿਆਨ ਵਿਚ ਕਿਹਾ ਕਿ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿਚ ਨਾਸਿਕ ਡਿਲੀਵਰੀ ਸਿਸਟਮ ਨੂੰ ਲਾਗਤ-ਪ੍ਰਭਾਵਸ਼ਾਲੀ ਬਣਾਉਣ ਲਈ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਹੈ। ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਵੈਕਸੀਨ ਨੂੰ ਪ੍ਰਾਇਮਰੀ ਸੀਰੀਜ਼ ਦੇ ਨਾਲ-ਨਾਲ ਇਕ ਹੇਟਰੋਲੋਗਸ ਬੂਸਟਰ ਦੋਵਾਂ ਦੇ ਰੂਪ ਵਿਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਹੈ।