Supreme Court News: ‘ਏਨੀ ਤੰਗ ਮਾਨਸਿਕਤਾ ਨਾ ਰੱਖੋ’, ਭਾਰਤ ’ਚ ਪਾਕਿ ਕਲਾਕਾਰਾਂ ਦੇ ਕੰਮ ਕਰਨ ’ਤੇ ਪਾਬੰਦੀ ਦੀ ਅਪੀਲ ਖ਼ਾਰਜ
Published : Nov 28, 2023, 3:17 pm IST
Updated : Nov 28, 2023, 3:17 pm IST
SHARE ARTICLE
Supreme Court
Supreme Court

ਦੇਸ਼ ਭਗਤ ਬਣਨ ਲਈ ਕਿਸੇ ਨੂੰ ਵਿਦੇਸ਼ਾਂ, ਖਾਸ ਕਰ ਕੇ ਗੁਆਂਢੀ ਦੇਸ਼ ਦੇ ਲੋਕਾਂ ਪ੍ਰਤੀ ਦੁਸ਼ਮਣੀ ਵਾਲਾ ਵਿਵਹਾਰ ਕਰਨ ਦੀ ਜ਼ਰੂਰਤ ਨਹੀਂ ਹੈ : ਸੁਪਰੀਮ ਕੋਰਟ 

Supreme Court News: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਸ ਪਟੀਸ਼ਨ ਨੂੰ ਖਾਰਜ ਕਰ ਦਿਤਾ, ਜਿਸ ’ਚ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ’ਚ ਪੇਸ਼ਕਾਰੀ ਦੇਣ ਜਾਂ ਕੰਮ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐਸ.ਵੀ.ਐਨ. ਭੱਟੀ ਦੀ ਬੈਂਚ ਨੇ ਕਿਹਾ ਕਿ ਉਹ ਬੰਬਈ ਹਾਈ ਕੋਰਟ ਦੇ ਉਸ ਹੁਕਮ ’ਚ ਦਖਲ ਦੇਣ ਦੀ ਇੱਛਾ ਨਹੀਂ ਰਖਦੀ ਜਿਸ ਨੇ ਫੈਜ਼ ਅਨਵਰ ਕੁਰੈਸ਼ੀ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿਤਾ ਸੀ। ਕੁਰੈਸ਼ੀ ਖ਼ੁਦ ਨੂੰ ਇਕ ਸਿਨੇ ਵਰਕਰ ਅਤੇ ਕਲਾਕਾਰ ਹੋਣ ਦਾ ਦਾਅਵਾ ਕਰਦਾ ਹੈ। 

ਬੈਂਚ ਨੇ ਕਿਹਾ, ‘‘ਤੁਹਾਨੂੰ ਇਸ ਅਪੀਲ ਲਈ ਦਬਾਅ ਨਹੀਂ ਪਾਉਣਾ ਚਾਹੀਦਾ। ਅਜਿਹੀ ਮੰਗ ਮਾਨਸਿਕਤਾ ਨਾ ਰੱਖੋ।’’ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਵਿਰੁਧ ਹਾਈ ਕੋਰਟ ਵਲੋਂ ਕੀਤੀਆਂ ਗਈਆਂ ਕੁਝ ਟਿਪਣੀਆਂ ਨੂੰ ਰੀਕਾਰਡ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਵੀ ਖਾਰਜ ਕਰ ਦਿਤਾ।

ਪਟੀਸ਼ਨ ’ਚ ਕੇਂਦਰ ਸਰਕਾਰ ਨੂੰ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ ਭਾਰਤੀ ਨਾਗਰਿਕਾਂ, ਕੰਪਨੀਆਂ, ਫਰਮਾਂ ਅਤੇ ਐਸੋਸੀਏਸ਼ਨਾਂ 'ਤੇ ਪਾਕਿਸਤਾਨ ਦੇ ਸਿਨੇ ਵਰਕਰਾਂ, ਗਾਇਕਾਂ, ਗੀਤਕਾਰਾਂ ਅਤੇ ਟੈਕਨੀਸ਼ੀਅਨਾਂ ਸਮੇਤ ਕਿਸੇ ਵੀ ਪਾਕਿਸਤਾਨੀ ਕਲਾਕਾਰ ਨੂੰ ਨੌਕਰੀ ’ਤੇ ਰੱਖਣ ਜਾਂ ਉਨ੍ਹਾਂ ਨੂੰ ਕਿਸੇ ਕੰਮ ਜਾਂ ਪੇਸ਼ਕਾਰੀ ਲਈ ਬੁਲਾਉਣ, ਕੋਈ ਸੇਵਾ ਲੈਣ ਜਾਂ ਕਿਸੇ ਸੰਗਠਨ ’ਚ ਦਾਖਲ ਹੋਣ ਆਦਿ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਵੇ। 

ਬੰਬਈ ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਵਲੋਂ ਅਦਾਲਤ ਤੋਂ ਮੰਗੀ ਗਈ ਇਜਾਜ਼ਤ ਸੱਭਿਆਚਾਰਕ ਸਦਭਾਵਨਾ, ਏਕਤਾ ਅਤੇ ਸ਼ਾਂਤੀ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ’ਚ ਇਕ ਉਲਟ ਕਦਮ ਹੈ ਅਤੇ ਇਸ ’ਚ ਕੋਈ ਯੋਗਤਾ ਨਹੀਂ ਹੈ। ਅਦਾਲਤ ਨੇ ਕਿਹਾ, ‘‘ਕਿਸੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇਸ਼ ਭਗਤ ਬਣਨ ਲਈ ਕਿਸੇ ਨੂੰ ਵਿਦੇਸ਼ਾਂ, ਖਾਸ ਕਰ ਕੇ ਗੁਆਂਢੀ ਦੇਸ਼ ਦੇ ਲੋਕਾਂ ਪ੍ਰਤੀ ਦੁਸ਼ਮਣੀ ਵਾਲਾ ਵਿਵਹਾਰ ਕਰਨ ਦੀ ਜ਼ਰੂਰਤ ਨਹੀਂ ਹੈ।’’

ਅਦਾਲਤ ਨੇ ਕਿਹਾ ਕਿ ਸੱਚਾ ਦੇਸ਼ ਭਗਤ ਉਹ ਵਿਅਕਤੀ ਹੁੰਦਾ ਹੈ ਜੋ ਨਿਰਸਵਾਰਥ ਹੁੰਦਾ ਹੈ, ਜੋ ਅਪਣੇ ਦੇਸ਼ ਨੂੰ ਸਮਰਪਿਤ ਹੁੰਦਾ ਹੈ। ਉਹ ਉਦੋਂ ਤਕ ਅਜਿਹਾ ਨਹੀਂ ਹੋ ਸਕਦਾ ਜਦੋਂ ਤਕ ਉਹ ਦਿਲ ਤੋਂ ਚੰਗਾ ਵਿਅਕਤੀ ਨਾ ਹੋਵੇ। ਇਕ ਵਿਅਕਤੀ ਜੋ ਦਿਲੋਂ ਚੰਗਾ ਹੈ, ਉਹ ਅਪਣੇ ਦੇਸ਼ ’ਚ ਕਿਸੇ ਵੀ ਗਤੀਵਿਧੀ ਦਾ ਸਵਾਗਤ ਕਰੇਗਾ ਜੋ ਦੇਸ਼ ਦੇ ਅੰਦਰ ਅਤੇ ਸਰਹੱਦ ਪਾਰ ਸ਼ਾਂਤੀ, ਸਦਭਾਵਨਾ ਅਤੇ ਸਥਿਰਤਾ ਨੂੰ ਉਤਸ਼ਾਹਤ ਕਰਦੀ ਹੈ। ਬੰਬਈ ਹਾਈ ਕੋਰਟ ਨੇ ਅਪਣੇ ਆਦੇਸ਼ ’ਚ ਸੀ ਕਿਹਾ ਕਿ ਕਲਾ, ਸੰਗੀਤ, ਖੇਡਾਂ, ਸਭਿਆਚਾਰ, ਨਾਚ ਅਤੇ ਅਜਿਹੀਆਂ ਹੋਰ ਗਤੀਵਿਧੀਆਂ ਰਾਸ਼ਟਰਵਾਦ, ਸਭਿਆਚਾਰ ਅਤੇ ਰਾਸ਼ਟਰ ਤੋਂ ਉੱਪਰ ਹਨ ਅਤੇ ਅਸਲ ’ਚ ਦੇਸ਼ ਦੇ ਅੰਦਰ ਅਤੇ ਦੇਸ਼ਾਂ ਵਿਚਕਾਰ ਸ਼ਾਂਤੀ, ਸਦਭਾਵਨਾ, ਏਕਤਾ ਅਤੇ ਸਦਭਾਵਨਾ ਲਿਆਉਣ ਲਈ ਹਨ।

(For more news apart from Supreme Court News, stay tuned to Rozana Spokesman)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement