
ਦਿੱਲੀ ਇਕ ਵਾਰ ਫਿਰ ਠੰਡ ਨਾਲ ਕੰਬ ਚੁੱਕੀ ਹੈ। ਇਹ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ ਅਤੇ ਨਿਊਨਤਕ ਤਾਪਮਾਨ ਸਧਾਰਣ ਤੌਰ ‘ਤ ਤਿੰਨ ਡਿਗਰੀ ਘੱਟ...
ਨਵੀਂ ਦਿੱਲੀ (ਭਾਸ਼ਾ) : ਦਿੱਲੀ ਇਕ ਵਾਰ ਫਿਰ ਠੰਡ ਨਾਲ ਕੰਬ ਚੁੱਕੀ ਹੈ। ਇਹ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ ਅਤੇ ਨਿਊਨਤਕ ਤਾਪਮਾਨ ਸਧਾਰਣ ਤੌਰ ‘ਤੇ ਤਿੰਨ ਡਿਗਰੀ ਘੱਟ ਸਿਰਫ਼ 3.4 ਡਿਗਰੀ ਦਰਜ ਕੀਤਾ ਗਿਆ ਹੈ। ਪੂਰੇ ਐਨ.ਸੀ.ਆਰ ਦੀ ਗੱਲ ਕਰੀਏ ਤਾਂ 1.4 ਡਿਗਰੀ ਤਾਪਮਾਨ ਦੇ ਨਾਲ ਗੁੜਗਾਓ ਸਭ ਤੋਂ ਠੰਡਾ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਿਕ 29 ਅਤੇ 30 ਦਸੰਬਰ ਨੂੰ ਦਿੱਲੀ ਦਾ ਤਾਪਮਾਨ 2 ਤੋਂ 3 ਡਿਗਰੀ ਤਕ ਜਾ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਪਿਛਲੇ ਕਈਂ ਸਾਲਾਂ ਦਾ ਰਿਕਾਰਡ ਟੁੱਟ ਜਾਵੇਗਾ। ਸਾਲ ਦੇ ਅੰਤ ਤਕ ਠੰਡ ਦਾ ਕਹਿਰ ਇਸ ਤਰ੍ਹਾਂ ਬਣਿਆ ਰਹੇਗਾ।
ਧੁੱਪ ਹਲਕੀ ਰਹਿਣ ਨਾਲ ਦਿਨ ‘ਚ ਵੀ ਹੁਣ ਲੋਕਾਂ ਨੂੰ ਸਿਹਰਨ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ ਘੱਟੋ-ਘੱਟ ਤਾਪਮਾਨ ਹਲੇ 22 ਡਿਗਰੀ ਬਣਿਆ ਹੋਇਆ ਹੈ। ਜਿਹੜਾ ਸਧਾਰਣ ਤੌਰ ਤੇ ਇਕ ਡਿਗਰੀ ਘੱਟ ਹੈ। ਦਿੱਲੀ ਦੇ ਸਭ ਤੋਂ ਠੰਡੇ ਇਲਾਕੇ ‘ਚ ਸਫ਼ਦਰਜੰਗ (3.4 ਡਿਗਰੀ), ਲੋਦੀ ਰੋਡ 3.6 ਡਿਗਰੀ), ਆਇਆ ਨਗਰ (3.7 ਡਿਗਰੀ), ਗੁਰੂਗ੍ਰਾਮ (2.6 ਡਿਗਰੀ), ਜਫ਼ਰਪੁਰ (4.2), ਮੰਗੇਸ਼ਪੁਰ (4.6 ਡਿਗਰੀ) ਸੀ। ਸਵੇਰ ਦੇ ਸਮੇਂ ਕੋਹਰਾ ਪਹਿਲਾਂ ਘੱਟ ਸੀ, ਪਰ 7 ਵਜੇ ਤੋਂ ਬਾਅਦ ਕੋਹਰਾ ਜ਼ਿਆਦਾ ਹੋ ਗਿਆ। ਹਵਾ ‘ਚ ਨਮੀ ਦਾ ਪੱਧਰ ਵੀ 45 ਤੋਂ 100 ਫ਼ੀਸਦੀ ਰਿਹਾ।
ਅੱਜ ਸਧਾਰਣ ਤਾਪਮਾਨ 20 ਅਤੇ ਨਿਊਨਤਮ ਤਾਪਮਾਨ 4 ਡਿਗਰੀ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਿਕ 1 ਜਨਵਰੀ ਤਕ ਸ਼ੀਤਲਹਿਰ ਦਾ ਕਹਿਰ ਜਾਰੀ ਰਹੇਗਾ। ਪਿਛਲੇ ਅੱਠ ਦਿਨਾਂ ਤੋਂ ਦਿੱਲੀ ਦਾ ਨਿਊਨਤਮ ਤਾਪਮਾਨ 5 ਡਿਗਰੀ ਤੋਂ ਹੇਠ ਬਣਿਆ ਹੋਇਆ ਹੈ। ਦੁਪਹਿਰ ‘ਚ ਕੁਝ ਘੰਟਿਆਂ ਲਈ ਲੋਕਾਂ ਨੂੰ ਸਰਦੀ ਅਤੇ ਠਰਨ ਤੋਂ ਕੁਝ ਰਾਹਤ ਮਿਲੀ ਹੈ। ਸਕਾਈਮੇਟ ਦੇ ਮੁਤਾਬਿਕ, ਆਉਣ ਵਾਲੇ ਦਿਨਾਂ ਵਿਚ ਵੀ ਉਤਰ ਭਾਰਦ ਦੇ ਮੈਦਾਨੀ ਇਲਕਿਆਂ ਵਿਚ ਕੋਈ ਪ੍ਰਭਾਵੀ ਮੌਸਮ ਸਿਸਟਮ ਵਿਕਸਿਤ ਨਹੀਂ ਰਿਹਾ ਹੈ।
ਅਜਿਹੇ ‘ਚ ਹਲੇ ਦਿੱਲੀ ਨੂੰ ਰਾਹਤ ਮਿਲਣ ਵਾਲੀ ਨਹੀਂ ਹੈ। ਨਿਊਨਤਮ ਤਾਪਮਾਨ ‘ਚ ਅਤੇ ਗਿਰਾਵਟ ਦੇਖੀ ਜਾ ਸਕਦੀ ਹੈ। ਅਤੇ ਦਿੱਲੀ-ਐਨਸੀਆਰ ਦੇ ਕਈਂ ਹਿਸਿਆਂ ਵਿਚ ਸ਼ੀਤ ਲਹਿਰ ਦੀ ਸਥਿਤੀ ਬਣੀ ਰਹਿਣ ਦੀ ਉਮੀਦ ਹੈ।