
ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ ਅਹਿਮਦਾਬਾਦ ਦਫ਼ਤਰ ਵਿਚ ਸ਼ੁੱਕਰਵਾਰ..........
ਅਹਿਮਦਾਬਾਦ (ਭਾਸ਼ਾ): ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ ਅਹਿਮਦਾਬਾਦ ਦਫ਼ਤਰ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਅੱਗ ਲੱਗ ਗਈ ਸੀ, ਅੱਗ ਉਤੇ ਕਾਬੂ ਕਰਨ ਲਈ ਫਾਇਰ ਦੀਆਂ 5 ਗੱਡੀਆਂ ਪਹੁੰਚੀਆਂ ਪਰ ਇਸਤੇਮਾਲ ਇਕ ਹੀ ਗੱਡੀ ਦਾ ਹੋ ਸਕਿਆ। ਅੱਗ ਨਾਲ ਕਿਸੇ ਤਰ੍ਹਾਂ ਦਾ ਜਾਨਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ISRO
ਅਧਿਕਾਰੀ ਨੇ ਕਿਹਾ ਕਿ ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ (ਐਸਐਸੀ) ਦੇ ਭੰਡਾਰ ਗ੍ਰਹਿ ਵਿਚ ਇਹ ਅੱਗ ਲੱਗੀ ਸੀ। ਮੁੱਖ ਅਧਿਕਾਰੀ ਐਮ.ਐਫ ਦਸਤੂਰ ਨੇ ਕਿਹਾ ਕਿ ਅੱਗ ਉਤੇ ਇਕ ਘੰਟੇ ਦੇ ਅੰਦਰ ਕਾਬੂ ਪਾ ਲਿਆ ਗਿਆ। ਮੌਕੇ ਉਤੇ ਫਾਇਰ ਦੀਆਂ ਪੰਜ ਗੱਡੀਆਂ ਭੇਜੀਆਂ ਗਈਆਂ ਪਰ ਸਿਰਫ਼ ਇਕ ਦਾ ਹੀ ਇਸਤੇਮਾਲ ਕੀਤਾ ਗਿਆ।
ISRO
ਉਨ੍ਹਾਂ ਨੇ ਕਿਹਾ, ‘‘ਅੱਗ ਐਸਐਸੀ ਪ੍ਰੀਸਰ ਦੇ ਭੰਡਾਰ ਗ੍ਰਹਿ ਵਿਚ ਸ਼ੁੱਕਰਵਾਰ ਸਵੇਰੇ ਲੱਗੀ। ਇਸ ਘਟਨਾ ਵਿਚ ਸਿਰਫ਼ ਕੁਝ ਪੁਰਾਣੀਆਂ ਕਿਤਾਬਾਂ ਜਲੀਆਂ ਹਨ। ਅੱਗ ਉਤੇ ਇਕ ਘੰਟੇ ਵਿਚ ਕਾਬੂ ਪਾ ਲਿਆ ਗਿਆ।’