
ਕਸ਼ਮੀਰ ਦੇ ਤਰਾਲ ਇਲਾਕੇ 'ਚ ਅਤਿਵਾਦੀ ਜ਼ਾਕਿਰ ਮੂਸਾ ਗੈਂਗ ਦੇ 6 ਸਾਥੀਆਂ ਦੇ ਖਾਤਮੇ ਦੇ ਨਾਲ ਹੁਣ ਇਹ ਗਰੋਹ ਕਮਜ਼ੋਰ ਪੈ ਚੁੱਕਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ...
ਸ਼੍ਰੀਨਗਰ (ਭਾਸਾ): ਕਸ਼ਮੀਰ ਦੇ ਤਰਾਲ ਇਲਾਕੇ 'ਚ ਅਤਿਵਾਦੀ ਜ਼ਾਕਿਰ ਮੂਸਾ ਗੈਂਗ ਦੇ 6 ਸਾਥੀਆਂ ਦੇ ਖਾਤਮੇ ਦੇ ਨਾਲ ਹੁਣ ਇਹ ਗਰੋਹ ਕਮਜ਼ੋਰ ਪੈ ਚੁੱਕਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਗੈਂਗ ਦੇ ਹੁਣ ਬਸ 4 ਅਤਿਵਾਦੀ ਹੀ ਜਿੰਦਾ ਹਨ। ਜੰਮੂ-ਕਸ਼ਮੀਰ ਪੁਲਿਸ ਅਧਿਕਾਰੀਆਂ ਮੁਤਾਬਕ, ਮੂਸਾ ਦਾ ਗੁਟ ਇਕ ਗੈਂਗ ਦੀ ਤਰ੍ਹਾਂ ਕੰਮ ਕਰਦਾ ਹੈ, ਜਿਨੂੰ ਕੋਈ ਸੰਗਠਨ ਜਾਂ ਸਮਰਥਨ ਨਹੀਂ ਪ੍ਰਾਪਤ ਹੈ ਅਤੇ ਇਨ੍ਹਾਂ ਦੇ ਖਾਤਮੇ ਦਾ ਕਾਰਨ ਬਣਿਆ ਹੋਇਆ ਹੈ।
ਜ਼ਾਕਿਰ ਮੂਸਾ ਪਹਿਲਾਂ ਹਿਜ਼ਬੁਲ-ਉਲ-ਮੁਜਾਹਿੱਦੀਨ ਦਾ ਅਤਿਵਾਦੀ ਸੀ ਜੋ 2017 'ਚ ਉਦੋਂ ਖਬਰਾਂ 'ਚ ਆਇਆ, ਜਦੋਂ ਇਕ ਓਡੀਓ 'ਚ ਉਸ ਨੇ ਕਥਿਤ ਰੂਪ 'ਚ ਅਲ-ਕਾਇਦਾ ਦੀ ਤਰਜ 'ਤੇ ਖਿਲਾਫਤ ਅੰਦੋਲਨ ਦੇ ਨਾਲ ਜੁਡ਼ਨ ਦਾ ਐਲਾਨ ਕੀਤੀ ਸੀ। ਮੂਸੇ ਦੇ ਇਸ ਸਟੈਂਡ ਤੋਂ ਹਿਜ਼ਬੁਲ ਨੇ ਦੂਰੀ ਬਣਾ ਲਈ ਸੀ ਅਤੇ ਮੂਸਾ ਨੇ ਹਿਜ਼ਬੁਲ ਤੋਂ ਅਪਣੇ ਆਪ ਨੂੰ ਵੱਖ ਕਰ ਲਿਆ ਸੀ। ਮੂਸਾ 2013 'ਚ ਬੁਰਹਾਨ ਵਾਨੀ ਦੀ ਅਗਵਾਈ 'ਚ ਹਿਜ਼ਬੁਲ 'ਚ ਸ਼ਾਮਿਲ ਹੋਇਆ ਸੀ। ਉਹ ਉਸ ਸਮੇਂ 19 ਸਾਲ ਦਾ ਸੀ ਅਤੇ ਸੂਬੇ 'ਚ ਸਭ ਤੋਂ ਲੰਬੇ ਸਮੇਂ ਤੱਕ ਜ਼ਿੰਦਾ ਰਹਿਣ ਵਾਲਾ ਅਤਿਵਾਦੀ ਹੈ।
Zakir Musa
2017 'ਚ ਇਕ ਸੋਸ਼ਲ ਮੀਡੀਆ ਚੈਨਲ ਅਲ-ਹੁਰ ਮੀਡੀਆ ਨੇ ਮੂਸੇ ਦੇ ਅਲ-ਕਾਇਦਾ ਪਲੈਟਫਾਰਮ ਦੇ ਨਾਲ ਜੁਡ਼ਨ ਦਾ ਦਾਅਵਾ ਕਰਦੇ ਹੋਏ ਉਸ ਨੂੰ ਅੰਸਾਰ ਗਜਵਤ-ਉਲ-ਹਿੰਦ ਦਾ ਮੁੱਖੀ ਦੱਸਿਆ ਸੀ। ਇਨ੍ਹਾਂ ਹੀ ਨਹੀਂ ਮੂਸਾ ਨੇ ਕਸ਼ਮੀਰ ਨੂੰ ਰਾਜਨੀਤਕ ਮੁੱਦਾ ਬਣਾਉਣ ਅਤੇ ਸਾਲਾਂ ਤੋਂ ਅਜ਼ਾਦੀ ਨਾ ਮਿਲਣ ਲਈ ਹੁੱਰਿਅਤ ਨੇਤਾਵਾਂ 'ਤੇ ਵੀ ਗੁੱਸਾ ਉਤਾਰਾ ਸੀ। ਫਿਲਹਾਲ ਪੁਲਿਸ ਨੂੰ ਜ਼ਾਕੀਰ ਦੀ ਠੀਕ ਲੋਕੇਸ਼ਨ ਦਾ ਪਤਾ ਨਹੀਂ ਹੈ ਪਰ ਉਹ ਦਾਅਵਾ ਕਰਦੀ ਹੈ ਉਸ ਦੇ ਬਾਕੀ ਦੇ ਨਾਲ ਦੇ ਸਾਥੀ ਦੱਖਣ ਕਸ਼ਮੀਰ 'ਚ ਹੀ ਹਨ।
Terrorist Zakir Musa
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੂਸੇ ਦੇ ਗੁਟ 'ਚ ਹੁਣ ਸਿਰਫ 4 ਲੋਕ ਹੀ ਰਹਿ ਗਏ ਹਨ ਹਾਲਾਂਕਿ ਉਹ ਨਵੇਂ ਅਤਿਵਾਦੀਆਂ ਨੂੰ ਵੀ ਸ਼ਾਮਿਲ ਕਰ ਸਕਦਾ ਹੈ ਪਰ ਬਿਨਾਂ ਕਿਸੇ ਸੰਗਠਨ ਦੇ ਸਮਰਥਨ ਦੇ ਅਤੇ ਹੁੱਰਿਅਤ ਦੇ ਖਿਲਾਫ ਜਾਣ ਦੇ ਚਲਦੇ ਉਹ ਜ਼ਮੀਨੀ ਪੱਧਰ 'ਤੇ ਜ਼ਿਆਦਾ ਅਸਰ ਨਹੀਂ ਛੱਡ ਸਕਦਾ ਹੈ। ਉੱਧਰ ਖਬਰ ਹੈ ਕਿ ਮੂਸੇ ਦੇ ਗੁਟ ਦੇ 6 ਅਤਿਵਾਦੀਆਂ ਦੇ ਤਰਾਲ 'ਚ ਦਾਹ ਸੰਸਕਾਰ ਤੋਂ ਬਾਅਦ ਇਲਾਕੇ ਦੇ 3 ਜਵਾਨ ਗਾਇਬ ਹਨ ਜਿਨ੍ਹਾਂ 'ਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਮੂਸੇ ਦੇ ਗੁਟ 'ਚ ਸ਼ਾਮਿਲ ਹੋ ਗਏ ਹੋਣਗੇ
Terrorist Zakir Musa
ਪਰ ਪੁਲਿਸਕਰਮੀਆਂ ਨੇ ਬਾਅਦ 'ਚ ਕਿਹਾ ਕਿ ਉਨ੍ਹਾਂ ਵਿਚੋਂ ਦੋ ਵਾਪਸ ਆ ਚੁੱਕੇ ਹਨ ਅਤੇ ਸਿਰਫ ਇਕ ਹੀ ਗਾਇਬ ਹੈ। ਇਸ ਸਾਲ ਕਰੀਬ 176 ਲੋਕਾਂ ਅਤਿਵਾਦੀਆਂ ਦੇ ਅਤਿਵਾਦੀ ਗੁਟ 'ਚ ਸ਼ਾਮਿਲ ਹੋਏ ਹਨ। ਫੌਜੀ ਬਲਾਂ ਨੇ 2016 'ਚ ਸੂਬੇ ਤੋਂ ਅਤਿਵਾਦੀਆਂ ਦੇ ਖਾਤਮੇ ਲਈ ਆਪਰੇਸ਼ਨ ਆਲ-ਆਉਟ ਲਾਂਚ ਕੀਤਾ ਸੀ। ਪਿਛਲੇ ਸਾਲ 213 ਅਤਿਵਾਦੀ ਮਾਰੇ ਗਏ ਸਨ ਜਦੋਂ ਕਿ ਇਸ ਸਾਲ 250 ਅਤਿਵਾਦੀ ਮਾਰੇ ਗਏ ਜਿਸ 'ਚ 15 ਕਮਾਂਡਰ ਵੀ ਸ਼ਾਮਿਲ ਹਨ।
ਦੱਸ ਦਈਏ ਕਿ ਮੂਸਾ ਚਰਚਾਵਾਂ 'ਚ ਹੀ ਰਹੇਗਾ ਪਰ ਜ਼ਮੀਨੀ ਪੱਧਰ 'ਤੇ ਉਸ ਦਾ ਕੋਈ ਪ੍ਰਭਾਵ ਨਹੀਂ ਹੈ। ਉਸ ਦਾ ਗੁਟ ਵੀ ਜ਼ਿਆਦਾ ਸਮੇ ਤੱਕ ਨਹੀਂ ਬਚੇਗਾ।