
ਜੇਕਰ ਇਹ ਸਭ ਲੋਕਾਂ ਦੀ ਭਲਾਈ ਲਈ ਹੈ ਤੇ ਉਨ੍ਹਾਂ ਨੂੰ ਸਿਰਫ ਕਾਨੂੰਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਰਾਜਨੀਤਿਕ ਦੀ।
ਨਵੀਂ ਦਿੱਲੀ( ਸ਼ੈਸ਼ਵ ਨਾਗਰਾ)- ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਵਿਚਕਾਰ ਕਿਸਾਨਾਂ ਨੂੰ ਦੇਸ਼ ਦੇ ਹਰ ਵਰਗ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਸ ਦੌਰਾਨ ਰੋਜਾਨਾ ਸਪੋਕਸਮੈਨ ਦੇ ਰਿਪੋਰਟਰ ਨੇ ਗਾਜੀਪੁਰ ਬਾਰਡਰ ਤੇ ਮੌਜੂਦ ਸੁਪਰੀਮ ਕੋਰਟ ਦੇ ਧਾਕੜ ਵਕੀਲ ਭਾਨੂੰ ਪ੍ਰਤਾਪ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ," ਸਰਕਾਰ ਨੂੰ ਗੱਲਾਂ ਘੁੰਮਾ ਫਿਰਾ ਕੇ ਨਹੀਂ ਸਿੱਧਾ ਸਿੱਧਾ ਗੱਲ ਕਰਨੀ ਚਾਹੀਦੀ ਹੈ। ਜੇਕਰ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਬਹੁਤ ਚੰਗਾ ਹੈ ਅਤੇ ਇਹ ਕਾਨੂੰਨ ਲੋਕਾਂ ਦੀ ਭਲਾਈ ਲਈ ਹੋਵੇਗਾ। ਜੇਕਰ ਇਹ ਸਭ ਲੋਕਾਂ ਦੀ ਭਲਾਈ ਲਈ ਹੈ ਤੇ ਉਨ੍ਹਾਂ ਨੂੰ ਸਿਰਫ ਕਾਨੂੰਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਰਾਜਨੀਤਿਕ ਦੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਹਰ ਵੇਲੇ ਜੋ ਮਨ ਕੀ ਬਾਤ ਪ੍ਰੋਗਰਾਮ ਚਲਾਉਂਦੇ ਹਨ ਜੇਕਰ ਉਸ ਵਿਚ ਬਾਕੀ ਗੱਲਾਂ ਛੱਡ ਕੇ ਖੇਤੀ ਕਾਨੂੰਨ ਦੇ ਬਾਰੇ ਲੋਕਾਂ ਨੂੰ ਸਾਰੀਆਂ ਭਾਸ਼ਾਵਾਂ 'ਚ ਅਨੁਵਾਦ ਕਰਵਾ ਕੇ ਲੋਕਾਂ ਦਾ ਪ੍ਰਸਾਰਣ ਕਰਨ ਤੇ ਸਭ ਤੋਂ ਵਧੀਆ ਹੋਵੇਗਾ ਪਰ ਉਹ ਰਾਜਨੀਤਿਕ ਤੋਂ ਇਲਾਵਾ ਕੋਈ ਗੱਲ ਨਹੀਂ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਕਾਨੂੰਨ ਵਿਚ ਲਿਖਿਆ ਹੈ ਇਹ ਜੋ ਐਗਰੀਮੈਂਟ ਹੈ ਕਿਸਾਨ ਆਪਣੀ ਮਰਜੀ ਨਾਲ ਇਸ ਵਿੱਚੋ ਬਾਹਰ ਨਿਕਲ ਸਕਦਾ ਹੈ ਪਰ ਵਾਪਰੀ ਨਹੀਂ ਲੇਕਿਨ ਇਹ 25 ਕਾਨੂੰਨ ਧਾਰਾਵਾਂ ਵਿਚੋਂ 11 ਧਾਰਾ ਵਿਚ ਲਿਖਿਆ ਹੈ ਕਿ ਇਸ ਐਗਰੀਮੈਂਟ ਨੂੰ ਕਿਸੇ ਵੀ ਸਮੇਂ ਬਦਲਾ ਜਾ ਸਕਦਾ ਹੈ ਤੇ ਖ਼ਤਮ ਕੀਤਾ ਜਾ ਸਕਦਾ ਹੈ ਇਸ ਨੂੰ ਆਪਸੀ ਸਹਿਮਤੀ ਨਾਲ। ਜੇਕਰ ਮੋਦੀ ਸਰਕਾਰ ਕਾਨੂੰਨ ਦੀ ਗੱਲ ਕਰ ਵੀ ਰਹੇ ਹਨ ਤਾਂ ਉਹ ਵੀ ਝੂਠ ਬੋਲ ਰਹੇ ਹਨ।
ਭਾਨੂੰ ਪ੍ਰਤਾਪ ਨੇ ਅੱਗੇ ਕਿਹਾ ਕਿ ਪ੍ਰਧਾਨ ਮੋਦੀ ਨੂੰ ਲੋਕਾਂ ਨੇ ਤਖਤਪੋਸ਼ ਤੇ ਨਹੀਂ ਬਿਠਾਇਆ ਬਲਕਿ EVM ਮਸ਼ੀਨ ਵਿਚ ਘੋਟਾਲਾ ਕਰ ਕੇ ਬੈਠੇ ਹਨ ਜੇਕਰ ਇਹ ਇਨ੍ਹਾਂ ਦੀ ਵਜ੍ਹਾ ਨਾਲ ਜਿੱਤੇ ਹੁੰਦੇ ਤੇ ਕਿਸਾਨਾਂ ਨਾਲ ਗੱਲ ਕਰਨ ਵੀ ਆਉਂਦੇ ਤੇ ਖੇਤੀ ਕਾਨੂੰਨ ਨੂੰ ਰੱਦ ਵੀ ਕਰਦੇ। ਨੌਜਵਾਨ, ਬੁਜ਼ਰਗ, ਵਕੀਲ, ਡਾਕਟਰ, ਨੌਜਵਾਨ ਹਰ ਕਿਸੇ ਨੂੰ ਪਤਾ ਹੈ ਕਿ ਇਹ ਕਾਨੂੰਨ ਬਾਰੇ ਸਭ ਨੂੰ ਪਤਾ ਹੈ ਕਿ ਇਹ ਕਾਨੂੰਨ ਠੀਕ ਨਹੀਂ ਪਰ ਮੋਦੀ ਨੂੰ ਨਹੀਂ ਪਤਾ ਹੈ ਕਿ ਜਾਂ ਇਹ ਜਾਂ ਜਾਣਬੁਝ ਕੇ ਕਰ ਰਹੇ ਹਨ ਕਿਉਂਕਿ ਇਹ ਕਾਨੂੰਨ ਜੋ ਉਨ੍ਹਾਂ ਨੇ ਬਣਾਏ ਹੈ ਸਭ ਦੇਸ਼ ਦੀ ਬਰਬਾਦੀ ਲਈ ਬਣਾਇਆ ਹੈ। ਉਨ੍ਹਾਂ ਨੇ ਰਾਫੇਲ ਡੀਲ ਬਾਰੇ ਦੱਸਿਆ ਕਿ ਉਸ ਵਿਚ ਘੋਟਾਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਚੋਲੇ ਹਰ ਥਾਂ ਤੇ ਹੁੰਦੇ ਪਰ ਕਿਸਾਨਾਂ ਮਦਦ ਨਹੀਂ ਕਰਦੇ ਜਾਂ ਅਸਲੀ ਵਿਚੋਲੇ ਉਹ ਹਨ ਜੋ ਦੇਸ਼ ਦੇ ਡਿਫੈਂਸ ਡਿਪਾਰਟਮੈਂਟ ਵਿਚ ਹਨ ਜੋ ਡਿਫੈਂਸ ਦਾ ਸਾਰਾ ਸਾਮਾਨ ਜੋ ਖਰੀਦਿਆ ਜਾਂਦਾ ਹੈ ਉਹ ਲੋਕ ਜੋ ਸੇੰਟ੍ਰਲ ਵਿਚ ਰਹਿੰਦੇ ਹਨ।
ਪੰਜਾਬ, ਹਰਿਆਣਾ, ਉੜੀਸਾ, ਬਿਹਾਰ ਸਮੇਤ ਸਾਰੇ ਸੂਬਿਆਂ ਦੇ ਕਿਸਾਨ ਸਭ ਲੋਕ ਕਿਸਾਨ ਅੰਦੋਲਨ ਵਿਚ ਸ਼ਾਮਿਲ ਹਨ ਤੇ ਫਿਰ ਕਿਉਂ ਸਰਕਾਰ ਕਹਿ 2 ਸੂਬਿਆਂ ਦੇ ਕਿਸਾਨ ਹੀ ਅੰਦੋਲਨ ਕਰ ਰਹੇ ਹਨ। ਇਹ ਗੱਲ ਜ਼ਰੂਰ ਹੈ ਕਿ ਪੰਜਾਬ ਹਰਿਆਣਾ ਦੇ ਜਾਂਬਾਜ਼ ਕਿਸਾਨ, ਕਿਸਾਨ ਅੰਦੋਲਨ ਨੂੰ ਸਿਰਫ ਲੀਡ ਕਰ ਰਹੇ ਤਾਂ ਹੀ ਸਰਕਾਰ ਇਸ ਨੂੰ 2 ਸੂਬਿਆਂ ਦਾ ਕਹਿ ਕੇ ਹੀ ਬਦਨਾਮ ਕਰ ਰਹੇ ਹਨ। ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਅਡਾਨੀ ਅੰਬਾਨੀ, ਜੀਓ, ਰਾਮਦੇਵ ਵਲੋਂ ਬਣਾਏ ਗਏ ਪ੍ਰੋਡਕਟਸ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਸਵਾਰਥ ਲਈ ਜਨਤਾ ਨੂੰ ਬਰਬਾਦ ਕਾਰਨ ਦੀ ਰਣਨੀਤੀ ਬਣਾਈ ਹੈ।