ਹਿੰਦੂ ਧਰਮਾਤਮਾ ਨੇ ਮਹਾਤਮਾ ਗਾਂਧੀ ਦੇ ਕਤਲ ਲਈ ਗੋਡਸੇ ਦੀ ਸ਼ਲਾਘਾ ਕੀਤੀ,ਪਰਚਾ ਦਰਜ
Published : Dec 28, 2021, 9:14 am IST
Updated : Dec 28, 2021, 9:14 am IST
SHARE ARTICLE
Sant Kalicharan
Sant Kalicharan

ਕਾਂਗਰਸ ਤੇ ਹੋਰ ਪਾਰਟੀਆਂ ਨੇ ਕੀਤੀ ਸਖ਼ਤ ਸ਼ਬਦਾਂ ਵਿਚ ਨਿਖੇਧੀ

 

ਰਾਏਪੁਰ : ਹਿੰਦੂ ਧਰਮ ਗੁਰੂ ਕਾਲੀਚਰਣ ਮਹਾਰਾਜ ਨੇ ਮਹਾਤਮਾ ਗਾਂਧੀ ਦੇ ਕਤਲ ਲਈ ਨਾਥੂਰਾਮ ਗੋਡਸੇ ਦੀ ਐਤਵਾਰ ਨੂੰ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਧਰਮ ਦੀ ਰਖਿਆ ਲਈ ਇਕ ਕੱਟੜ ਹਿੰਦੂ ਆਗੂ ਨੂੰ ਸਰਕਾਰ ਦੇ ਮੁਖੀ ਦੇ ਤੌਰ ’ਤੇ ਚੁਣਨਾ ਚਾਹੀਦਾ ਹੈ। ਕਾਲੀਚਰਣ ਨੇ ਰਾਏਪੁਰ ਵਿਚ ਇਕ ਸੰਗਠਨ ਵਲੋਂ ਕਰਵਾਈ ‘ਧਰਮ ਸੰਸਦ’ ਵਿਚ ਅਪਣੇ ਸੰਬੋਧਨ ਵਿਚ ਮਹਾਤਮਾ ਗਾਂਧੀ ਵਿਰੁਧ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ, ਜਿਸ ਦੀ ਸੱਤਾਧਰੀ ਕਾਂਗਰਸ ਤੇ ਹੋਰ ਪਾਰਟੀਆਂ ਨੇ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਜਿਸ ਉਦੇਸ਼ ਨਾਲ ਇਹ ਸਮਾਗਮ ਕਰਵਾਇਆ ਗਿਆ ਸੀ, ਇਹ ਅਪਣੇ ਉਸ ਰਸਤੇ ਤੋਂ ਭਟਕ ਗਿਆ।

Mahatma Gandhi Mahatma Gandhi

ਇਥੇ ਰਾਵਣ ਭਾਟਾ ਮੈਦਾਨ ਵਿਚ ਕਰਵਾਏ ਦੋ ਦਿਨਾਂ ਸਮਾਗਮ ਦੇ ਸਮਾਪਤੀ ਦਿਨ ’ਤੇ ਕਾਲੀਚਰਣ ਨੇ ਕਿਹਾ,‘‘ਸਾਡਾ ਮੁੱਖ ਫ਼ਰਜ਼ ਕੀ ਹੈ, ਧਰਮ ਦੀ ਰਖਿਆ ਕਰਨਾ। ਸਾਨੂੰ ਸਰਕਾਰ ਵਿਚ ਇਕ ਕੱਟੜ ਹਿੰਦੂ ਰਾਜੇ (ਆਗੂ) ਦੀ ਚੋਣ ਕਰਨੀ ਚਾਹੀਦੀ ਹੈ, ਭਲੇ ਹੀ ਉਹ (ਪੁਰਸ਼ ਜਾਂ ਔਰਤ) ਕਿਸੇ ਵੀ ਪਾਰਟੀ ਦਾ ਹੋਵੇ। ਸਾਡੇ ਘਰਾਂ ਦੀਆਂ ਔਰਤਾਂ ਬਹੁਤ ਚੰਗੀਆਂ ਅਤੇ ਸਿਆਣੀਆਂ ਹਨ ਅਤੇ ਉਹ ਵੋਟਾਂ ਪਾਉਣ (ਚੋਣਾਂ ਵਿਚ) ਨਹੀਂ ਜਾਂਦੀਆਂ। ਜਦੋਂ ਸਮੂਹਕ ਬਲਾਤਕਾਰ ਹੋਣਗੇ ਤਾਂ ਅਪਣੇ ਘਰ ਦੀਆਂ ਔਰਤਾਂ ਦਾ ਕੀ ਹੋਵੇਗ? ਮਹਾਂਮੂਰਖੋ... ਮੈਂ ਉਨ੍ਹਾਂ ਲੋਕਾਂ ਨੂੰ ਕਹਿ ਰਿਹਾਂ, ਜੋ ਵੋਟ ਦੇਣ ਨਹੀਂ ਜਾਂਦੇ।’’  

Nathuram Godse and Mahatma GandhiNathuram Godse and Mahatma Gandhi

ਉਨ੍ਹਾਂ ਕਿਹਾ ਕਿ,‘‘ਇਸਲਾਮ ਦਾ ਟੀਚਾ ਸਿਆਸਤ ਰਾਹੀਂ ਸਾਡੇ ਰਾਸ਼ਟਰ ’ਤੇ ਕਬਜ਼ਾ ਕਰਨਾ ਹੈ। ਸਾਡੀਆਂ ਅੱਖਾਂ ਸਾਹਮਣੇ ਉਨ੍ਹਾਂ ਨੇ 1947 ਵਿਚ ਕਬਜ਼ਾ ਕਰ ਲਿਆ, ਉਨ੍ਹਾਂ ਪਹਿਲਾਂ ਇਰਾਨ, ਇਰਾਕ ਅਤੇ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਸਿਆਸਤ ਰਾਹੀਂ ਬੰਗਲਾਦੇਸ਼ ਅਤੇ ਪਾਕਿਸਤਾਨ ’ਤੇ ਕਬਜ਼ਾ ਕਰ ਲਿਆ, ਮੈਂ ਨੱਥੂਰਾਮ ਗੋਡਸੇ ਨੂੰ ਸਲਾਮ ਕਰਦਾ ਹਾਂ ਕਿ ਉਨ੍ਹਾਂ ਨੇ ਗਾਂਧੀ ਦਾ ਕਤਲ ਕੀਤਾ।’’ ਇਸ ਤੋਂ ਪਹਿਲਾਂ ਨਰਸਿੰਹਾਨੰਦ ਗਿਰੀ ਨੇ ਗੋਡਸੇ ਨੂੰ ਸਚਾਈ ਅਤੇ ਧਰਮ ਦਾ ਪ੍ਰਤੀਕ ਦਸਦੇ ਹੋਏ ਉਸ ਦੀ ਸ਼ਲਾਘਾ ਕੀਤੀ ਸੀ।  
 

Sant Kalicharan Maharaj Sant Kalicharan Maharaj

ਮਹਾਤਮਾ ਗਾਂਧੀ ਵਿਰੁਧ ਕੀਤੀ ਟਿਪਣੀ ’ਤੇ ਕਾਲੀਚਰਣ ਵਿਰੁਧ ਪਰਚਾ ਦਰਜ
ਰਾਏਪੁਰ : ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੀ ਪੁਲਿਸ ਨੇ ਮਹਾਤਮਾ ਗਾਂਧੀ ਵਿਰੁਧ ਕੀਤੀ ਇਤਰਾਜ਼ਯੋਗ ਟਿਪਣੀ ਕਰਨ ਅਤੇ ਉਨ੍ਹਾਂ ਦੇ ਕਾਤਲ ਨਾਥੂਰਾਮ ਗੋਡਸੇ ਦੀ ਸ਼ਲਾਘਾ ਕਰਨ ਦੇ ਦੋਸ਼ ਹੇਠ ਹਿੰਦੂ ਧਰਮ ਗੁਰੂ ਕਾਲੀਚਰਣ ਮਹਾਰਾਜ ਵਿਰੁਧ ਪਰਚਾ ਦਰਜ ਕੀਤਾ ਹੈ। ਰਾਏਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਦਸਿਆ ਕਿ ਕਾਂਗਰਸ ਆਗੂ ਪ੍ਰਮੋਦ ਦੁਬੇ ਦੀ ਸ਼ਿਕਾਇਤ ’ਤੇ ਪੁਲਿਸ ਨੇ ਸ਼ਹਿਰ ਦੇ ਟਿਕਰਾਪਾਰਾ ਥਾਣੇ ਵਿਚ ਕਾਲੀਚਰਣ ਵਿਰੁਧ ਪਰਚਾ ਦਰਜ ਕੀਤਾ ਹੈ। ਸੂਬਾ ਕਾਂਗਰਸ ਕਮੇਟੀ ਦੇ ਸੰਚਾਰ ਵਿਭਾਗ ਦੇ ਪ੍ਰਮੁਖ ਸੁਸ਼ੀਲ ਅਨੰਦ ਸ਼ੁਕਲਾ ਨੇ ਐਤਵਾਰ ਨੂੰ ਕਿਹਾ ਸੀ ਕਿ ਮਹਾਤਮਾ ਗਾਂਧੀ ਵਿਰੁੁਧ ਮਾੜੇ ਸ਼ਬਦਾਂ ਦਾ ਇਸਤੇਮਾਲ ਕਰਨਾ ਮੰਦਭਾਗਾ ਹੈ ਅਤੇ ਕਾਲੀਚਰਣ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਇਕ ਸੰਤ ਹਨ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement