Srinagar News : ਕਸ਼ਮੀਰ ’ਚ ਭਾਰੀ ਬਰਫਬਾਰੀ ਕਾਰਨ ਫਸੇ ਪੰਜਾਬੀ ਸੈਲਾਨੀਆਂ ਨੇ ਮਸਜਿਦ ’ਚ ਪਨਾਹ ਲਈ 

By : BALJINDERK

Published : Dec 28, 2024, 9:08 pm IST
Updated : Dec 28, 2024, 9:08 pm IST
SHARE ARTICLE
file photo
file photo

Srinagar News : ਜੰਮੂ-ਕਸ਼ਮੀਰ ਦੇ ਬਨਿਹਾਲ ’ਚ ਬਰਫ਼ਬਾਰੀ ਕਾਰਨ ਸੈਂਕੜੇ ਮੁਸਾਫ਼ਰ ਫਸੇ 

Srinagar News in Punjabi : ਸ੍ਰੀਨਗਰ-ਸੋਨਮਾਰਗ ਹਾਈਵੇਅ ’ਤੇ ਗੁੰਡ ਦੇ ਸਥਾਨਕ ਲੋਕਾਂ ਨੇ ਭਾਰੀ ਬਰਫਬਾਰੀ ਕਾਰਨ ਫਸੇ ਪੰਜਾਬੀ ਮੁਸਾਫ਼ਰਾਂ ਦੇ ਇਕ ਸਮੂਹ ਨੂੰ ਪਨਾਹ ਦੇਣ ਲਈ ਇਕ ਮਸਜਿਦ ਦੇ ਦਰਵਾਜ਼ੇ ਖੋਲ੍ਹ ਦਿਤੇ। ਅਧਿਕਾਰੀਆਂ ਨੇ ਦਸਿਆ ਕਿ ਸ਼ੁਕਰਵਾਰ ਨੂੰ ਸੋਨਮਰਗ ਇਲਾਕੇ ਤੋਂ ਪਰਤਦੇ ਸਮੇਂ ਬਰਫਬਾਰੀ ਕਾਰਨ ਪੰਜਾਬ ਦੇ 10 ਤੋਂ ਵੱਧ ਸੈਲਾਨੀ ਫਸੇ ਹੋਏ ਸਨ। ਅਧਿਕਾਰੀਆਂ ਨੇ ਦਸਿਆ ਕਿ ਆਸ-ਪਾਸ ਕੋਈ ਹੋਟਲ ਨਹੀਂ ਸੀ ਅਤੇ ਸਥਾਨਕ ਘਰ ਛੋਟੇ ਸਨ, ਜਿੱਥੇ ਸਮੂਹ ਦਾ ਰਹਿਣਾ ਮੁਸ਼ਕਲ ਸੀ। ਇਸ ਲਈ ਗੁੰਡ ਨਿਵਾਸੀਆਂ ਨੇ ਜਾਮੀਆ ਮਸਜਿਦ ਦੇ ਦਰਵਾਜ਼ੇ ਖੋਲ੍ਹ ਦਿਤੇ, ਜਿਸ ਨਾਲ ਸੈਲਾਨੀਆਂ ਨੂੰ ਰਾਤ ਭਰ ਰਹਿਣ ਦੀ ਇਜਾਜ਼ਤ ਦਿਤੀ ਗਈ। ਸਥਾਨਕ ਵਸਨੀਕ ਬਸ਼ੀਰ ਅਹਿਮਦ ਨੇ ਕਿਹਾ, ‘‘ਇਹ ਸੱਭ ਤੋਂ ਵਧੀਆ ਸੰਭਵ ਹੱਲ ਸੀ ਕਿਉਂਕਿ ਮਸਜਿਦ ’ਚ ਇਕ ਹਮਾਮ ਹੈ, ਜੋ ਸਾਰੀ ਰਾਤ ਗਰਮ ਰਹਿੰਦਾ ਹੈ।’’

1

ਗੁੰਡ ਦੀ ਜਾਮੀਆ ਮਸਜਿਦ ਗਗਨਗੀਰ ਇਲਾਕੇ ਤੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਹੈ, ਜਿੱਥੇ ਇਸ ਸਾਲ ਅਕਤੂਬਰ ’ਚ ਹੋਏ ਅਤਿਵਾਦੀ ਹਮਲੇ ’ਚ ਪੰਜ ਪ੍ਰਵਾਸੀ ਮਜ਼ਦੂਰਾਂ ਅਤੇ ਇਕ ਸਥਾਨਕ ਡਾਕਟਰ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ। ਮਸਜਿਦ ਦੇ ਅੰਦਰ ਰਾਤ ਬਿਤਾਉਣ ਵਾਲੇ ਸੈਲਾਨੀਆਂ ਦਾ ਇਕ ਵੀਡੀਉ ਵੀ ਵਾਇਰਲ ਹੋਇਆ ਹੈ। 

ਸੈਲਾਨੀਆਂ ਨੇ ਸਥਾਨਕ ਲੋਕਾਂ ਦਾ ਉਨ੍ਹਾਂ ਦੀ ਮਦਦ ਲਈ ਧੰਨਵਾਦ ਕੀਤਾ। ਉਨ੍ਹਾਂ ’ਚੋਂ ਇਕ ਨੇ ਕਿਹਾ, ‘‘ਅਸੀਂ ਬਰਫ ’ਚ ਫਸ ਗਏ ਸੀ ਅਤੇ ਤੁਸੀਂ ਸਾਡੀ ਮਦਦ ਕਰਨ ਆਏ ਸੀ। ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ।’’ ਇਕ ਹੋਰ ਸੈਲਾਨੀ ਨੇ ਕਿਹਾ, ‘‘ਹਰ ਕਿਸੇ ਨੂੰ ਕਸ਼ਮੀਰ ਦੀ ਪ੍ਰਾਹੁਣਚਾਰੀ ਜਾਣਨ ਲਈ ਇੱਥੇ ਆਉਣਾ ਚਾਹੀਦਾ ਹੈ। ਇੱਥੇ ਹਰ ਕੋਈ ਦਿਆਲੂ ਹੈ ਅਤੇ ਇੱਥੇ ਆਉਣਾ ਸੁਰੱਖਿਅਤ ਹੈ। ਕਿਰਪਾ ਕਰ ਕੇ ਧਰਤੀ ’ਤੇ ਇਸ ਸਵਰਗ ’ਚ ਆਓ।’’

ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰੀ ਬਰਫਬਾਰੀ ਵਿਚ ਫਸੇ ਸੈਲਾਨੀਆਂ ਲਈ ਕਸ਼ਮੀਰੀਆਂ ਨੂੰ ਅਪਣੀਆਂ ਮਸਜਿਦਾਂ ਅਤੇ ਘਰ ਖੋਲ੍ਹਦੇ ਵੇਖਣਾ ਉਤਸ਼ਾਹਜਨਕ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਨੇਤਾ ਇਲਤਿਜਾ ਮੁਫਤੀ ਨੇ ਵੀ ਫਸੇ ਸੈਲਾਨੀਆਂ ਨਾਲ ਸਥਾਨਕ ਲੋਕਾਂ ਵਲੋਂ ਕੀਤੇ ਗਏ ਮਨੁੱਖੀ ਵਿਵਹਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਕਸ਼ਮੀਰੀ ਨਾ ਸਿਰਫ ਇਨਸਾਨ ਹਨ ਬਲਕਿ ਮਨੁੱਖਤਾਵਾਦੀ ਵੀ ਹਨ।’’

ਜੰਮੂ-ਕਸ਼ਮੀਰ ਦੇ ਬਨਿਹਾਲ ’ਚ ਬਰਫ਼ਬਾਰੀ ਕਾਰਨ ਸੈਂਕੜੇ ਮੁਸਾਫ਼ਰ ਫਸੇ 

ਬਨਿਹਾਲ/ਭੱਦਰਵਾਹ (ਜੰਮੂ-ਕਸ਼ਮੀਰ) : ਭਾਰੀ ਬਰਫ਼ਬਾਰੀ ਕਾਰਨ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ਆਵਾਜਾਈ ਲਈ ਬੰਦ ਰਿਹਾ, ਜਿਸ ਕਾਰਨ ਕਈ ਲੋਕਾਂ ਨੇ ਇਥੇ ਗੱਡੀਆਂ ਅੰਦਰ ਰਾਤ ਬਿਤਾਈ, ਜਦਕਿ ਕੁੱਝ ਲੋਕ ਇੱਥੇ 8.5 ਕਿਲੋਮੀਟਰ ਲੰਮੀ ਨਵਯੁਗ ਸੁਰੰਗ ਵਿਚ ਕ੍ਰਿਕਟ ਖੇਡਣ ਵਿਚ ਲੱਗ ਗਏ। ਭਾਰੀ ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ’ਤੇ ਸੈਂਕੜੇ ਮੁਸਾਫ਼ਰ ਫਸੇ ਹੋਏ ਹਨ। ਬਹੁਤ ਸਾਰੇ ਲੋਕਾਂ ਨੇ ਠੰਢ ’ਚ ਅਪਣੀਆਂ ਗੱਡੀਆਂ ਦੇ ਅੰਦਰ ਰਾਤ ਬਿਤਾਈ ਅਤੇ ਮੰਗ ਕੀਤੀ ਕਿ ਮੁੱਖ ਸੜਕ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। 

ਹਾਲਾਂਕਿ, ਠੰਢ ਕੁੱਝ ਲੋਕਾਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕੀ ਅਤੇ ਉਨ੍ਹਾਂ ਨੇ ਨਵਯੁਗ ਸੁਰੰਗ ਦੇ ਅੰਦਰ ਕ੍ਰਿਕਟ ਖੇਡਣ ’ਚ ਸਮਾਂ ਬਿਤਾਇਆ। ਇਹ ਸੁਰੰਗ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਕਸਬੇ ਨੂੰ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਨਾਲ ਜੋੜਦੀ ਹੈ। 

ਇਸ ਘਟਨਾ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਅਤੇ ਵਿਆਪਕ ਤੌਰ ’ਤੇ ਸਾਂਝਾ ਕੀਤਾ ਗਿਆ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਯਕੀਨੀ ਬਣਾਉਣ ਲਈ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਤਾਇਨਾਤ ਕੀਤੀ ਕਿ ਹਾਈਵੇਅ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। ਭਾਰੀ ਬਰਫਬਾਰੀ (ਸੀਜ਼ਨ ਦੀ ਪਹਿਲੀ ਬਰਫਬਾਰੀ) ਕਾਰਨ ਸੜਕ ਫਿਸਲਣ ਕਾਰਨ ਸ਼ੁਕਰਵਾਰ ਦੇਰ ਸ਼ਾਮ ਹਾਈਵੇਅ ਨੂੰ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਸੀ। ਰਾਮਬਨ ਦੇ ਡਿਪਟੀ ਕਮਿਸ਼ਨਰ ਬਸੀਰ-ਉਲ-ਹੱਕ ਚੌਧਰੀ ਨੇ ਸੀਨੀਅਰ ਪੁਲਿਸ ਸੁਪਰਡੈਂਟ ਕੁਲਬੀਰ ਸਿੰਘ ਨਾਲ ਬਨਿਹਾਲ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਹੁਤ ਸਾਰੇ ਸੈਲਾਨੀਆਂ ਨੂੰ ਠੰਢੇ ਮੌਸਮ ’ਚ ਅਪਣੇ ਗੱਡੀਆਂ ਦੇ ਅੰਦਰ ਰਾਤ ਬਿਤਾਉਣੀ ਪਈ। 

ਚੰਡੀਗੜ੍ਹ ਤੋਂ ਆਏ ਸੈਲਾਨੀ ਲਖਪਤ ਬਹਿਲ ਨੇ ਕਿਹਾ ਕਿ ਉਹ ਸ਼ੁਕਰਵਾਰ ਸ਼ਾਮ ਕਰੀਬ 7 ਵਜੇ ਸੁਰੰਗ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿਤੀ ਗਈ। ਉਨ੍ਹਾਂ ਕਿਹਾ, ‘‘ਅਸੀਂ 20 ਘੰਟਿਆਂ ਤੋਂ ਵੱਧ ਸਮੇਂ ਤੋਂ ਅਪਣੇ ਗੱਡੀਆਂ ’ਚ ਹਾਂ ਅਤੇ ਅਧਿਕਾਰੀਆਂ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਾਂ।’’

ਰਾਮਬਨ ਅਤੇ ਇਸ ਦੇ ਗੁਆਂਢੀ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ’ਚ ਰਾਤ ਨੂੰ ਪਹਿਲੀ ਵਾਰ ਭਾਰੀ ਬਰਫਬਾਰੀ ਹੋਈ, ਜਿਸ ਨਾਲ ਸਥਾਨਕ ਲੋਕਾਂ, ਖਾਸ ਕਰ ਕੇ ਖੇਤੀਬਾੜੀ ਅਤੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੂੰ ਬਹੁਤ ਖੁਸ਼ੀ ਹੋਈ। 

(For more news apart from  Punjabi tourists trapped in Kashmir due to heavy snowfall took shelter in the mosque News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement