
ਸਿੰਘੂ ਬਾਰਡਰ ‘ਤੇ ਬਣੀ ਦਹਿਸ਼ਤ ਦਾ ਸੱਚ, ਸੁਣੋ ਕਿਸਾਨਾਂ ਦੀ ਜ਼ੁਬਾਨੀ, ਕਿਵੇਂ ਰਸਤੇ ਕੀਤੇ ਬੰਦ...
ਨਵੀਂ ਦਿੱਲੀ: (ਗੁਰਪ੍ਰੀਤ ਸਿੰਘ)- ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਚ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ‘ਤੇ ਅੱਜ ਦੂਜੇ ਦਿਨ ਵੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸਪੋਕਸਮੈਨ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਘਟਨਾਕ੍ਰਮ ਵਾਪਰਿਆ ਹੈ ਉਸਦੇ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਗਲਤ ਗੱਲ ਹੈ ਕਿਉਂਕਿ ਜਿਹੜੇ ਲੋਕਾਂ ਨੇ ਲਾਲ ਕਿਲ੍ਹੇ ਉਤੇ ਜਾ ਕੇ ਹੁਲੜਬਾਜ਼ੀ ਕੀਤੀ ਅਤੇ ਕੇਸਰੀ ਝੰਡਾ ਲਹਿਰਾਇਆ ਸੀ, ਇਹ ਭਾਜਪਾ ਸਰਕਾਰ ਦੀ ਚਾਲ ਸੀ ਅਤੇ ਉਨ੍ਹਾਂ ਦੇ ਹੀ ਬੰਦੇ ਸਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਗੋਦੀ ਮੀਡੀਆ ਵੱਲੋਂ ਅਫ਼ਵਾਹਾਂ ਫ਼ੈਲਾਈਆਂ ਜਾ ਰਹੀਆਂ ਹਨ ਕਿ ਧਰਨਾ ਪ੍ਰਦਰਸ਼ਨ ਖਾਲੀ ਹੋ ਰਿਹੈ ਤੇ ਕਿਸਾਨਾਂ ਵੱਲੋਂ ਸਮਾਨ ਚੁੱਕਿਆ ਜਾ ਰਿਹੈ ਪਰ ਅਜਿਹਾ ਕੁਝ ਨਹੀਂ ਸਗੋਂ ਧਰਨਾ ਪ੍ਰਦਰਸ਼ਨ ਵਿਚ ਕਿਸਾਨਾਂ ਦਾ ਹੋਰ ਜ਼ਿਆਦਾ ਵਾਧਾ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਧਰਨਾ ਪ੍ਰਦਰਸ਼ਨ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਾਂ ਪਰ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਮੋਦੀ ਸਰਕਾਰ ਨਾਲ ਮਿਲਿਆ ਹੋਇਆ ਹੈ ਕਿਉਂਕਿ ਇਨ੍ਹਾਂ ਨੇ ਸਿੰਘੂ ਬਾਰਡਰ ਦੇ ਆਉਣ-ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਹਨ, ਜਿਸ ਕਰਕੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਲੰਘਣ ਵਿਚ ਪ੍ਰੇਸ਼ਾਨੀ ਆਉਂਦੀ ਹੈ।
Singhu Border
ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਵੱਲੋਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਧਰਨਾ ਪ੍ਰਦਰਸ਼ਨ ਵਿਚ ਡਾਂਗਾਂ ਚੱਲ ਗਈਆਂ, ਗੋਲੀ ਚੱਲੀ, ਸਰਕਾਰ ਨੇ ਸੀਆਰਪੀਐਫ਼ ਲਗਾ ਦਿੱਤੀ, ਪਰ ਅਜਿਹਾ ਕੁਝ ਨਹੀਂ, ਝੂਠੀਆਂ ਖਬਰਾਂ ਤੋਂ ਬਚੋ ਅਤੇ ਇੱਥੇ ਵੱਧ ਤੋਂ ਵੱਧ ਕਿਸਾਨ ਵੀਰ ਪਹੁੰਚਣ ਤਾਂ ਜੋ ਇਸ ਅੰਦੋਲਨ ਨੂੰ ਜਿੱਤਿਆ ਜਾ ਸਕੇ।
Kissan
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਿਸਾਨਾਂ ਖਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਦਿੱਲੀ ਪੁਲਿਸ ਮਿਲੀ ਹੋਈ ਹੈ ਕਿਉਂਕਿ ਉਥੇ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨ ਅੰਦੋਲਨ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹੈ ਤੇ ਅੱਜ ਇਨ੍ਹਾਂ ਨੇ ਕਿਸਾਨਾਂ ‘ਤੇ ਪੱਥਰਬਾਜ਼ੀ ਅਤੇ ਡਾਗਾਂ ਵੀ ਮਾਰੀਆਂ ਪਰ ਦਿੱਲੀ ਪੁਲਿਸ ਖੜ੍ਹੇ ਕੇ ਦੇਖਦੀ ਰਹੀ।
Kissan
ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਵਤੀਰਾ ਬਹੁਤ ਮਾੜਾ ਹੈ ਪਰ ਭਾਰਤ ਵਿਚ ਅੱਜ ਤੱਕ ਬਹੁਤ ਵੱਡੇ-ਵੱਡੇ ਰਾਜੇ ਆ ਕੇ ਚਲੇ ਗਏ ਤਾਂ ਮੋਦੀ ਕੀ ਚੀਜ਼ ਹੈ, ਇਸਨੇ ਵੀ ਚਲੇ ਜਾਣਾ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ, ਨਹੀਂ ਤਾਂ ਅਸੀਂ ਇਥੋਂ ਨਹੀਂ ਜਾਵਾਂਗੇ ਕਿਉਂਕਿ ਸਾਡੀ ਕਿਸਾਨੀ ਹੀ ਸਾਡੇ ਲਈ ਰੋਜ਼ੀ ਰੋਟੀ ਹੈ।