
ਮੀਡੀਆ ਨਾਲ ਗੱਲਬਾਤ ਦੌਰਾਨ ਰਾਕੇਸ਼ ਟਿਕੈਤ ਭਾਵੁਕ ਹੋ ਗਏ।
ਨਵੀਂ ਦਿੱਲੀ: ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਪੁਲਿਸ ਸਰਗਰਮ ਹੋ ਗਈ ਹੈ। ਹੁਣ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਅੰਦੋਲਨਕਾਰੀਆਂ ਖਿਲਾਫ ਪੁਲਿਸ ਦਾ ਸਖ਼ਤ ਰਵੱਈਆ ਦਿਖਾਇਆ ਗਿਆ ਹੈ। ਬੀਤੇ ਦਿਨੀ ਗਾਜ਼ੀਪੁਰ ਵਿੱਚ ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਜਦੋਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਖ਼ਤਮ ਕਰਨ ਅਤੇ ਸੜਕ ਖਾਲੀ ਕਰਨ ਲਈ ਕਿਹਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਰਾਕੇਸ਼ ਟਿਕੈਤ ਭਾਵੁਕ ਹੋ ਗਏ।
Rakesh Tikait
ਪੁਲਿਸ ਪ੍ਰਸ਼ਾਸਨ 'ਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਉਂਦਿਆਂ ਟਿਕੈਤ ਰੋ ਪਏ। ਇਸ ਤੋਂ ਬਾਅਦ ਟਿਕੈਤ ਅੜ ਗਏ। ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਉਹ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਸਮਰਥਕ ਪਿੰਡ ਸਿਸੌਲੀ ਵਿੱਚ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਦੇ ਸਮਰਥਨ 'ਚ ਇੱਥੇ ਨਾਅਰੇਬਾਜ਼ੀ ਕੀਤੀ ਗਈ। ਦੱਸ ਦੇਈਏ ਕਿ ਬਲਿਆਨ ਖਾਪ ਪੱਛਮੀ ਯੂਪੀ ਵਿਚ ਜਾਟਾਂ ਦੀ ਸਭ ਤੋਂ ਵੱਡੀ ਖਾਪ ਪੰਚਾਇਤ ਹੈ ਅਤੇ ਇਸਦਾ ਪ੍ਰਧਾਨ ਨਰੇਸ਼ ਟਿਕੈਤ ਹੈ।
border
ਜਿਕਰਯੋਗ ਹੈ ਕਿ ਟਿਕੈਤ ਨੇ ਬੀਤੇ ਦਿਨੀ ਕਿਹਾ ਕਿ ‘ਸੁਪਰੀਮ ਕੋਰਟ ਨੇ ਸ਼ਾਂਤਮਈ ਢੰਗ ਨਾਲ ਬੈਠ ਕੇ ਵਿਰੋਧ ਪ੍ਰਦਰਸ਼ਨ ਨੂੰ ਜਾਇਜ਼ ਠਹਿਰਾਇਆ ਹੈ। ਗਾਜੀਪੁਰ ਸਰਹੱਦ 'ਤੇ ਕੋਈ ਹਿੰਸਾ ਨਹੀਂ ਹੋਈ, ਇਸ ਦੇ ਬਾਵਜੂਦ ਸਰਕਾਰ ਜ਼ੁਲਮ ਦੀ ਨੀਤੀ ਅਪਣਾ ਰਹੀ ਹੈ। ਇਹ ਯੂਪੀ ਸਰਕਾਰ ਦਾ 'ਚਿਹਰਾ' ਹੈ।' ਦਿੱਲੀ ਅਤੇ ਯੂਪੀ ਦੀ ਪੁਲਿਸ ਗਾਜ਼ੀਪੁਰ ਸਰਹੱਦ 'ਤੇ ਪਹੁੰਚੀ। ਪੁਲਿਸ ਨੇ ਗਾਜੀਪੁਰ ਸਰਹੱਦ 'ਤੇ ਮੌਜੂਦ ਕਿਸਾਨਾਂ ਨੂੰ ਅੱਜ ਸੜਕ ਸਾਫ ਕਰਨ ਲਈ ਕਿਹਾ ਸੀ। ਗਾਜੀਪੁਰ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਪੁਲਿਸ ਨੇ ਇਥੇ ਲਗਾਏ ਗਏ ਪੋਰਟੇਬਲ ਟਾਇਲਟ ਵੀ ਹਟਾਉਣਾ ਸ਼ੁਰੂ ਕਰ ਦਿੱਤਾ ਹੈ।