
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਖਤਮ ਕਰਕੇ ਸੜਕ ਨੂੰ ਖਾਲੀ ਕਰਨ ਲਈ ਕਿਹਾ ਗਿਆ।
ਨਵੀਂ ਦਿੱਲੀ: ਗਾਜੀਪੁਰ ਬਾਰਡਰ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਹਟਾਉਣ ਦੇ ਆਦੇਸ਼ ਦੀ ਖ਼ਬਰ ਤੋਂ ਬਾਅਦ ਉੱਥੇ ਹਲਚਲ ਹੋਰ ਵੱਧ ਗਈ। ਪੁਲਿਸ ਦਾ ਇਕੱਠ ਵੀ ਵੇਖਿਆ ਗਿਆ। ਦੱਸ ਦੇਈਏ ਕਿ ਇਹ ਜਾਮ ਵੀਰਵਾਰ ਰਾਤ ਕਰੀਬ 8 ਵਜੇ ਐਨ.ਐਚ.-24 ਵਿਚ ਅਕਸ਼ਰਧਾਮ ਤੋਂ ਗਾਜ਼ੀਆਬਾਦ ਮੰਡੀ ਦੇ ਵਿਚਕਾਰ ਦੇਖਿਆ ਗਿਆ। ਦਿੱਲੀ ਦੇ ਆਈ ਟੀ ਓ ਬ੍ਰਿਜ ਤੋਂ ਲਕਸ਼ਮੀ ਨਗਰ ਤੱਕ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ। ਗਾਜੀਪੁਰ ਵਿਚ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ 'ਤੇ ਤਣਾਅ ਵਾਲੀ ਸਥਿਤੀ ਪੈਦਾ ਹੋਈ ਜਦੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਖਤਮ ਕਰਕੇ ਸੜਕ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ।
border
ਸੂਤਰਾਂ ਅਨੁਸਾਰ ਆਦੇਸ਼ ਦੇਣ ਵਾਲੇ ਗਾਜ਼ੀਆਬਾਦ ਪ੍ਰਸ਼ਾਸਨ ਦੀ ਯੋਜਨਾ ਵੀਰਵਾਰ ਰਾਤ ਤੱਕ ਸੜਕ ਨੂੰ ਸਾਫ ਕਰਨ ਦੀ ਬਣ ਰਹੀ ਸੀ। ਦੂਜੇ ਪਾਸੇ, ਕਿਸਾਨਾਂ ਨੇ ਇਨਕਾਰ ਕਰ ਦਿੱਤਾ, ਕਿਸਾਨ ਆਗੂ ਰਾਕੇਸ਼ ਟਿਕਟ ਨੇ ਐਲਾਨ ਕੀਤਾ ਕਿ ਉਹ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਸੁਪਰੀਮ ਕੋਰਟ ਨੇ ਸ਼ਾਂਤਮਈ ਢੰਗ ਨਾਲ ਬੈਠ ਕੇ ਵਿਰੋਧ ਪ੍ਰਦਰਸ਼ਨ ਨੂੰ ਜਾਇਜ਼ ਠਹਿਰਾਇਆ ਹੈ। ਗਾਜੀਪੁਰ ਬਾਰਡਰ 'ਤੇ ਕੋਈ ਹਿੰਸਾ ਨਹੀਂ ਹੋਈ, ਇਹੀ ਯੂਪੀ ਸਰਕਾਰ ਦਾ 'ਚਿਹਰਾ' ਹੈ। ਦਿੱਲੀ ਅਤੇ ਯੂਪੀ ਦੀ ਪੁਲਿਸ ਗਾਜ਼ੀਪੁਰ ਬਾਰਡਰ ਤੇ ਪਹੁੰਚ ਗਈ ਹੈ।
Farmer protest
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੁਲਿਸ ਨੇ ਗਾਜੀਪੁਰ ਬਾਰਡਰ 'ਤੇ ਮੌਜੂਦ ਕਿਸਾਨਾਂ ਨੂੰ ਅੱਜ ਸੜਕ ਸਾਫ ਕਰਨ ਲਈ ਕਿਹਾ ਸੀ। ਗਾਜੀਪੁਰ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਪੁਲਿਸ ਨੇ ਇਥੇ ਲਗਾਏ ਗਏ ਪੋਰਟੇਬਲ ਟਾਇਲਟ ਵੀ ਹਟਾਉਣੇ ਸ਼ੁਰੂ ਕਰ ਦਿੱਤੇ ਹਨ।
ghazipur border