Abdul Karim Tunda: ਲੜੀਵਾਰ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਟੁੰਡਾ ਨੂੰ ਅਦਾਲਤ ਨੇ ਕੀਤਾ ਬਰੀ 
Published : Feb 29, 2024, 3:02 pm IST
Updated : Feb 29, 2024, 3:02 pm IST
SHARE ARTICLE
Abdul Karim Tunda
Abdul Karim Tunda

ਅਬਦੁਲ ਕਰੀਮ ਟੁੰਡਾ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ

Abdul Karim Tunda:  ਜੈਪੁਰ - ਅਜਮੇਰ ਦੀ ਇੱਕ ਅਦਾਲਤ ਨੇ ਲਗਭਗ ਤਿੰਨ ਦਹਾਕੇ ਪਹਿਲਾਂ ਦੇਸ਼ ਭਰ ਵਿਚ ਹੋਏ ਪੰਜ ਰੇਲ ਧਮਾਕਿਆਂ ਦੇ ਮੁੱਖ ਦੋਸ਼ੀ ਅਬਦੁਲ ਕਰੀਮ ਟੁੰਡਾ ਨੂੰ ਵੀਰਵਾਰ ਨੂੰ ਬਰੀ ਕਰ ਦਿੱਤਾ। ਦੋ ਹੋਰ ਦੋਸ਼ੀਆਂ ਇਰਫਾਨ ਅਤੇ ਹਮੀਦੁੱਦੀਨ ਨੂੰ ਅਤਿਵਾਦੀ ਅਤੇ ਵਿਘਨਕਾਰੀ ਗਤੀਵਿਧੀਆਂ (ਰੋਕਥਾਮ) ਐਕਟ (ਟਾਡਾ) ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਪਟੀਸ਼ਨਕਰਤਾ ਦੇ ਵਕੀਲ ਸ਼ਫਕਤ ਸੁਲਤਾਨੀ ਨੇ ਅਜਮੇਰ ਵਿਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਅਬਦੁਲ ਕਰੀਮ ਟੁੰਡਾ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਸਰਕਾਰੀ ਵਕੀਲ ਦੋਸ਼ਾਂ ਨੂੰ ਸਾਬਤ ਕਰਨ ਲਈ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਸਕਿਆ। ਟੁੰਡਾ 'ਤੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਦੀ ਪਹਿਲੀ ਵਰ੍ਹੇਗੰਢ 'ਤੇ ਕਈ ਰੇਲ ਗੱਡੀਆਂ 'ਤੇ ਬੰਬ ਸੁੱਟਣ ਦਾ ਦੋਸ਼ ਹੈ।

ਟਾਡਾ ਅਦਾਲਤ ਨੇ 30 ਸਤੰਬਰ, 2021 ਨੂੰ ਇਸ ਮਾਮਲੇ ਦੇ ਮੁੱਖ ਦੋਸ਼ੀ ਅਤੇ ਦਾਊਦ ਇਬਰਾਹਿਮ ਦੇ ਕਰੀਬੀ ਸਹਿਯੋਗੀ 81 ਸਾਲਾ ਅਬਦੁਲ ਕਰੀਮ ਟੁੰਡਾ ਅਤੇ ਦੋ ਹੋਰਾਂ ਇਰਫਾਨ ਉਰਫ ਪੱਪੂ ਅਤੇ ਹਮੀਦੁੱਦੀਨ ਵਿਰੁੱਧ 5-6 ਦਸੰਬਰ, 1993 ਦੀ ਦਰਮਿਆਨੀ ਰਾਤ ਨੂੰ ਹੈਦਰਾਬਾਦ, ਸੂਰਤ ਅਤੇ ਮੁੰਬਈ ਲਖਨਊ, ਕਾਨਪੁਰ ਵਿਚ ਧਮਾਕੇ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਤੈਅ ਕੀਤੇ ਸਨ।

ਪਟੀਸ਼ਨਕਰਤਾਵਾਂ ਦੇ ਵਕੀਲ ਅਬਦੁਲ ਰਸ਼ੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਰਫਾਨ ਅਤੇ ਹਮੀਦੁੱਦੀਨ ਨੂੰ ਬੰਬ ਰੱਖਣ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਕਿ ਕੇਸ ਨੂੰ ਅੱਗੇ ਅਪੀਲ ਕੀਤੀ ਜਾਵੇਗੀ।

(For more Punjabi news apart from Abdul Karim Tunda: 1993 bomb blasts who got released by court today, stay tuned to Rozana Spokesman)

  

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement