
ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜੁਆਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਦਸਿਆ ਕਿ ਸੀਬੀਐਸਈ
ਨਵੀਂ ਦਿੱਲੀ : ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜੁਆਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਦਸਿਆ ਕਿ ਸੀਬੀਐਸਈ ਵਲੋਂ ਦਿਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦੋਵੇਂ ਮਾਮਲੇ ਦਰਜ ਕੀਤੇ ਗਏ ਹਨ। ਪਹਿਲਾ ਮਾਮਲਾ ਅਰਥ ਸਾਸ਼ਤਰ ਦਾ ਪੇਪਰ ਲੀਕ ਹੋਣ ਦੇ ਸਬੰਧ ਵਿਚ ਕਲ ਦਰਜ ਕੀਤਾ ਗਿਆ ਸੀ। ਉਥੇ ਹੀ 10ਵੀਂ ਦਾ ਪੇਪਰ ਲੀਕ ਹੋਣ ਦਾ ਮਾਮਲਾ ਅੱਜ ਦਰਜ ਕੀਤਾ ਗਿਆ।
CBSE Paper Leak-2 Cases Registered Delhi Police
ਇਹ ਮਮਾਲੇ ਧੋਖਾਧੜੀ, ਅਪਰਾਧਕ ਸਾਜਿਸ਼ ਅਤੇ ਅਪਰਾਧਕ ਵਿਸ਼ਵਾਸਘਾਤ ਦੇ ਦੋਸ਼ ਵਿਚ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਦੋ ਉਪ ਪੁਲਿਸ ਕਮਿਸ਼ਨਰ, ਚਾਰ ਸਹਾਇਕ ਪੁਲਿਸ ਕਮਿਸ਼ਨਰ ਅਤੇ ਪੰਜ ਆਈਜੀ ਸ਼ਾਮਲ ਹਨ। ਇਹ ਟੀਮ ਅਲੋਕ ਕੁਮਾਰ ਦੀ ਨਿਗਰਾਨੀ ਵਿਚ ਕੰਮ ਕਰੇਗੀ।
CBSE Paper Leak-2 Cases Registered Delhi Police
ਦਸ ਦਈਏ ਕਿ ਬੁੱਧਵਾਰ ਨੂੰ ਐਸਐਸਸੀ ਪੇਪਰ ਲੀਕ ਮਾਮਲੇ ਵਿਚ ਯੂਪੀ ਪੁਲਿਸ ਦੀ ਟੀਮ ਨੇ ਦਿੱਲੀ ਪੁਲਿਸ ਦੀ ਉੱਤਰੀ ਜ਼ਿਲ੍ਹਾ ਟੀਮ ਨਾਲ ਮਿਲ ਕੇ ਤਿਮਾਰਪੁਰ ਇਲਾਕੇ ਵਿਚ ਛਾਪੇਮਾਰੀ ਕੀਤੀ ਸੀ ਅਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਕਈ ਇਲਾਕਿਆਂ ਵਿਚ ਬੀਤੀ ਰਾਤ ਛਾਪੇਮਾਰੀ ਕੀਤੀ ਹੈ।
CBSE Paper Leak-2 Cases Registered Delhi Police
ਇੰਨਾ ਹੀ ਨਹੀਂ, ਪੁਲਿਸ ਨੇ ਇਸ ਮਾਮਲੇ ਵਿਚ ਕਰੀਬ 25 ਲੋਕਾਂ ਤੋਂ ਪੁਛਗਿਛ ਵੀ ਕੀਤੀ ਹੈ, ਜਿਸ ਵਿਚ ਜ਼ਿਆਦਾਤਰ ਵਿਦਿਆਰਥੀ ਹਨ, ਜਿਨ੍ਹਾਂ ਕੋਲ ਹੱਥ ਨਾਲ ਲਿਖਿਆ ਪ੍ਰਸ਼ਨ ਪੱਤਰ ਸੀ। ਪੁਲਿਸ ਇਸ ਮਾਮਲੇ ਵਿਚ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਆਖ਼ਰਕਾਰ ਇਹ ਪੇਪਰ ਕਿਥੋਂ ਲੀਕ ਹੋਇਆ ਅਤੇ ਵਾਟਸਐਪ 'ਤੇ ਕਿਵੇਂ ਲੋਕਾਂ ਤਕ ਪਹੁੰਚਿਆ।
CBSE Paper Leak-2 Cases Registered Delhi Police
ਕ੍ਰਾਈਮ ਬ੍ਰਾਂਚ ਨੂੰ ਦਿਤੀ ਸ਼ਿਕਾਇਤ ਵਿਚ ਰਾਜੇਂਦਰ ਨਗਰ ਦੇ ਇਕ ਵਿਅਕਤੀ ਦੀ ਭੂਮਿਕਾ 'ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਹ ਵਿਅਕਤੀ ਇਕ ਕੋਚਿੰਗ ਸੈਂਟਰ ਵੀ ਚਲਾਉਂਦਾ ਹੈ। ਉਥੇ ਮਾਪਿਆਂ ਨੇ ਗਣਿਤ ਅਤੇ ਅਰਥ ਸ਼ਾਸਤਰ ਦੇ ਪੇਪਰ ਦੁਬਾਰਾ ਕਰਵਾਉਣ ਦੇ ਫ਼ੈਸਲੇ ਵਿਰੁਧ ਮਾਪਿਆਂ ਨੇ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ। ਹੁਣ ਤਕ 4 ਹਜ਼ਾਰ ਤੋਂ ਵੀ ਜ਼ਿਆਦਾ ਮਾਪੇ ਇਸ ਨਾਲ ਜੁੜ ਚੁੱਕੇ ਹਨ।
CBSE Paper Leak-2 Cases Registered Delhi Police
ਕ੍ਰਾਈਮ ਬ੍ਰਾਂਚ ਦੇ ਸਪੈਸ਼ਲ ਆਰ.ਪੀ ਉਪਾਧਿਆਏ ਅਤੇ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੁੱਲ ਪਟਨਾਇਕ ਨੂੰ ਬੀਤੇ ਦਿਨ ਜਾਂਚ ਸਬੰਧੀ ਅਗਲੀ ਜਾਣਕਾਰੀ ਦਿਤੀ ਸੀ। ਦਿੱਲੀ ਪੁਲਿਸ ਦੇ ਬੁਲਾਰੇ ਨੇ ਇਕ ਬਿਆਨ ਰਾਹੀਂ ਦਸਿਆ ਕਿ ਇਸ ਮਾਮਲੇ ਸਬੰਧੀ ਦੋ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।