
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅੰਨਾ ਹਜ਼ਾਰੇ ਦੀ ਰੈਲੀ 'ਚ ਅੱਜ ਬੇਇਜ਼ਤੀ ਹੋਈ ਹੈ। ਵੀਰਵਾਰ (29 ਮਾਰਚ) ਨੂੰ ਅੰਨਾ ਹਜ਼ਾਰੇ ਦੀ ਰੈਲੀ 'ਚ ਫੜਨਵੀਸ...
ਨਵੀਂ ਦਿੱਲੀ : ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅੰਨਾ ਹਜ਼ਾਰੇ ਦੀ ਰੈਲੀ 'ਚ ਅੱਜ ਬੇਇਜ਼ਤੀ ਹੋਈ ਹੈ। ਵੀਰਵਾਰ (29 ਮਾਰਚ) ਨੂੰ ਅੰਨਾ ਹਜ਼ਾਰੇ ਦੀ ਰੈਲੀ 'ਚ ਫੜਨਵੀਸ 'ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਚੰਗੀ ਗੱਲ ਇਹ ਸੀ ਕਿ ਜੁੱਤੀ ਦੂਜੇ ਪਾਸੇ ਜਾ ਡਿੱਗੀ। ਫੜਨਵੀਸ ਇਸ ਹਮਲੇ 'ਚ ਬਾਲ-ਬਾਲ ਬਚੇ। ਉਹ ਇਸ ਦੌਰਾਨ ਸਭਾ 'ਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।ਦਸ ਦਈਏ ਕਿ ਅੰਨਾ ਨੇ ਵੀਰਵਾਰ (29 ਮਾਰਚ) ਸ਼ਾਮ ਨੂੰ ਅਪਣੀ ਭੁੱਖ ਹੜਤਾਲ ਖ਼ਤਮ ਕੀਤੀ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਉਹ ਪਿਛਲੇ 7 ਦਿਨਾਂ ਤੋਂ ਭੁੱਖ ਹੜਤਾਲ 'ਤੇ ਸਨ।
CM
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਨੇ ਅੰਨਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖ਼ਤਮ ਕਰਵਾਈ। ਫੜਨਵੀਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਸੂਬਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵੀ ਉਥੇ ਮੌਜੂਦ ਸਨ। ਵੀਰਵਾਰ ਸ਼ਾਮ ਨੂੰ ਫੜਨਵੀਸ ਦਿੱਲੀ ਪਹੁੰਚੇ, ਜਿਥੇ ਉਹ ਭੁੱਖ ਹੜਤਾਲ ਨੂੰ ਖ਼ਤਮ ਕਰਵਾਉਣ ਆਏ ਅਤੇ ਅੰਨਾ ਹਜ਼ਾਰੇ ਨੂੰ ਮਿਲੇ। ਉਨ੍ਹਾਂ ਨੇ ਅੰਨਾ ਨੂੰ ਭੁੱਖ ਹੜਤਾਲ ਬੰਦ ਕਰਨ ਲਈ ਰਾਜੀ ਕੀਤਾ, ਜਿਸ ਤੋਂ ਬਾਅਦ ਅੰਨਾ ਨੂੰ ਜੂਸ ਪਿਲਾਇਆ ਅਤੇ ਭੁੱਖ ਹੜਤਾਲ ਬੰਦ ਕਰਵਾਈ ਗਈ।