ਡਾ. ਭੀਮ ਰਾਓ ਅੰਬੇਦਕਾਰ ਦੇ ਨਾਂਅ ਨਾਲ ਹੁਣ ਲਿਖਿਆ ਜਾਵੇਗਾ 'ਰਾਮਜੀ'
Published : Mar 29, 2018, 3:15 pm IST
Updated : Mar 29, 2018, 3:15 pm IST
SHARE ARTICLE
Dr. Bhim Rao Ambedkar New Name 'Ramji'
Dr. Bhim Rao Ambedkar New Name 'Ramji'

ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਡਾ. ਅੰਬੇਦਕਰ ਦੀ ਤਸਵੀਰ ਟੰਗਣ ਦੇ ਨਿਰਦੇਸ਼ ਤੋਂ ਬਾਅਦ ਹੁਣ ਉਨ੍ਹਾਂ ਦਾ ਪੂਰਾ ਨਾਮ 'ਡਾ. ਭੀਮ ਰਾਓ ਰਾਮਜੀ

ਲਖਨਊ : ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਡਾ. ਅੰਬੇਦਕਰ ਦੀ ਤਸਵੀਰ ਟੰਗਣ ਦੇ ਨਿਰਦੇਸ਼ ਤੋਂ ਬਾਅਦ ਹੁਣ ਉਨ੍ਹਾਂ ਦਾ ਪੂਰਾ ਨਾਮ 'ਡਾ. ਭੀਮ ਰਾਓ ਰਾਮਜੀ ਅੰਬੇਦਕਰ' ਲਿਖਣ ਦਾ ਆਦੇਸ਼ ਦਿਤਾ ਹੈ। ਸਰਕਾਰੀ ਸੂਤਰਾਂ ਨੇ ਦਸਿਆ ਕਿ ਦਸਤਾਵੇਜ਼ਾਂ ਵਿਚ ਹੁਣ ਡਾ. ਭੀਮ ਰਾਓ ਅੰਬੇਦਕਰ ਦਾ ਪੂਰਾ ਨਾਮ ਡਾ. ਭੀਮ ਰਾਓ ਅੰਬੇਦਕਰ ਲਿਖਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿਤੇ ਗਏ ਹਨ। 

Dr. Bhim Rao Ambedkar New Name 'Ramji'Dr. Bhim Rao Ambedkar New Name 'Ramji'

ਡਾ. ਅੰਬੇਦਕਰ ਦੇ ਪਿਤਾ ਜੀ ਦਾ ਨਾਮ ਰਾਮਜੀ ਅੰਬੇਦਕਰ ਸੀ ਅਤੇ ਉਹ ਅਪਣੇ ਨਾਮ ਦੇ ਨਾਲ ਪਿਤਾ ਜੀ ਦਾ ਨਾਮ ਵੀ ਲਿਖਦੇ ਸਨ। ਉਨ੍ਹਾਂ ਦਸਿਆ ਕਿ ਡਾ. ਅੰਬੇਦਕਰ ਖ਼ੁਦ ਅਪਣਾ ਨਾਮ ਡਾ. ਭੀਮਰਾਓ ਰਾਮਜੀ ਅੰਬੇਦਕਰ ਲਿਖਦੇ ਸਨ। ਇਸ ਲਈ ਸਰਕਾਰ ਨੇ ਤੈਅ ਕੀਤਾ ਹੈ ਕਿ ਜੋ ਵਿਅਕਤੀ ਜਿਸ ਤਰ੍ਹਾਂ ਆਪਣਾ ਨਾਮ ਲਿਖਦਾ ਹੈ, ਉਸ ਦਾ ਨਾਮ ਉਸੇ ਤਰ੍ਹਾਂ ਲਿਖਿਆ ਜਾਣਾ ਚਾਹੀਦਾ ਹੈ। 

Dr. Bhim Rao Ambedkar New Name 'Ramji'Dr. Bhim Rao Ambedkar New Name 'Ramji'

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੋਗੀ ਸਰਕਾਰ ਨੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਸਾਰੇ ਦਫ਼ਤਰਾਂ ਵਿਚ ਡਾ. ਅੰਬੇਦਕਰ ਦੀ ਤਸਵੀਰ ਲਗਾਉਣ ਦੇ ਨਿਰਦੇਸ਼ ਦਿਤੇ ਸਨ। ਉਧਰ ਸਰਕਾਰ ਦੇ ਇਸ ਆਦੇਸ਼ ਨੂੰ ਲੈ ਕੇ ਵਿਰੋਧੀਆਂ ਨੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਇਹ ਦਲਿਤਾਂ ਨੂੰ ਲੁਭਾਉਣ ਦੀ ਮਹਿਜ਼ ਇਕ ਕੋਸ਼ਿਸ਼ ਹੈ।

Dr. Bhim Rao Ambedkar New Name 'Ramji'Dr. Bhim Rao Ambedkar New Name 'Ramji'

ਸਮਾਜਵਾਦੀ ਪਾਰਟੀ (ਸਪਾ) ਦੇ ਸੂਬਾ ਨਰੇਸ਼ ਉੱਤਮ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਦਲਿਤਾਂ ਲਈ ਕੁੱਝ ਵੀ ਨਹੀਂ ਕੀਤਾ ਹੈ ਪਰ ਦਲਿਤਾਂ ਦੇ ਆਦਰਸ਼ ਡਾ. ਭੀਮ ਰਾਓ ਅੰਬੇਦਕਰ ਦੇ ਨਾਮ 'ਤੇ ਉਨ੍ਹਾਂ ਦਾ ਵੋਟ ਹਾਸਲ ਕਰਨਾ ਚਾਹੁੰਦੀ ਹੈ। ਉੱਤਮ ਨੇ ਕਿਹਾ ਕਿ ਦਲਿਤ ਇਸ ਬਹਿਕਾਵੇ ਵਿਚ ਆਉਣ ਵਾਲੇ ਨਹੀਂ ਹਨ। ਦਲਿਤਾਂ ਨੂੰ ਭਾਜਪਾ ਬਾਰੇ ਸਭ ਕੁੱਝ ਪਤਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement