ਸਰਕਾਰ ਕਿਰਤੀਆਂ ਨੂੰ ਦੇ ਰਹੀ ਹੈ ਸਿਖਿਆ, ਸਿਹਤ ਤੇ ਆਰਥਕ ਸਨਮਾਨ: ਨਾਇਬ ਸਿੰਘ
Published : Aug 6, 2017, 4:51 pm IST
Updated : Mar 29, 2018, 5:43 pm IST
SHARE ARTICLE
Naib Singh
Naib Singh

ਹਰਿਆਣਾ ਦੇ ਰੁਜ਼ਗਾਰ ਮੰਤਰੀ ਨਾਇਬ ਸਿੰਘ ਸੈਣੀ ਨੇ ਆਖਿਆ ਹੈ ਕਿ ਹਰਿਆਣਾ ਸਰਕਾਰ ਕਿਰਤੀਆਂ ਦੇ ਪਰਵਾਰਾਂ ਦੀ ਤਰੱਕੀ ਲਈ ਸਿਖਿਆ, ਸਿਹਤ ਅਤੇ ਆਰਥਿਕ ਸਨਮਾਨ ਦੇ ਰਹੀ ਹੈ, ਜਦੋਂ

 

ਕੁਰੂਕਸ਼ੇਤਰ, 6 ਅਗੱਸਤ (ਮਹੀਪਾਲ ਸਿੰਘ ਆਹਲੂਵਾਲੀਆ): ਹਰਿਆਣਾ ਦੇ ਰੁਜ਼ਗਾਰ ਮੰਤਰੀ ਨਾਇਬ ਸਿੰਘ ਸੈਣੀ ਨੇ ਆਖਿਆ ਹੈ ਕਿ ਹਰਿਆਣਾ ਸਰਕਾਰ ਕਿਰਤੀਆਂ ਦੇ ਪਰਵਾਰਾਂ ਦੀ ਤਰੱਕੀ ਲਈ ਸਿਖਿਆ, ਸਿਹਤ ਅਤੇ ਆਰਥਿਕ ਸਨਮਾਨ ਦੇ ਰਹੀ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਕਿਰਤੀਆਂ ਦਾ ਸਿਰਫ ਸ਼ੋਸ਼ਣ ਹੀ ਕੀਤਾ ਹੈ।
   ਯੋਜਨਾ ਦੇ ਨਾਮ 'ਤੇ ਪਿਛਲੀ ਸਰਕਾਰ ਨੇ 10 ਸਾਲਾਂ 'ਚ 19 ਹਜਾਰ ਕਿਰਤੀਆਂ ਨੂੰ 28 ਕਰੋੜ ਰੁਪਏ ਦੀ ਆਰਥਿਕ  ਮਦਦ ਕੀਤੀ ਸੀ। ਖੱਟਰ ਸਰਕਾਰ ਨੇ 1 ਹਜਾਰ ਦਿਨਾਂ ਅੰਦਰ ਇਕ ਲੱਖ 36 ਹਜ਼ਾਰ ਪੰਜੀਕ੍ਰਿਤ ਕਿਰਤੀਆਂ ਨੂੰ 140 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਕੀਤੀ ਹੈ। ਹਰਿਆਣਾ ਸਰਕਾਰ ਨੇ ਕਿਰਤੀਆਂ ਨੂੰ 10 ਰੁਪਏ ਵਿਚ ਭਰਪੇਟ ਖਾਣਾ ਦੇਣ ਦੀ ਯੋਜਨਾ ਬਣਾਈ ਹੈ ਅਤੇ ਸਿਹਤ ਸਬੰਧੀ ਕਿਰਤੀਆਂ ਲਈ ਹਸਪਤਾਲਾਂ 'ਚ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਹੁਣ ਕਿਰਤੀ ਪਰਿਵਾਰ 5 ਮੈਂਬਰਾਂ ਸਮੇਤ ਹਰਿਆਣਾ ਸਰਕਾਰ ਦੇ ਖਰਚੇ 'ਤੇ ਚਾਰ ਧਾਮਾਂ ਦੀ ਮੁਫ਼ਤ ਯਾਤਰਾ ਕਰ ਸਕਦੇ ਹਨ। ਰੁਜਗਾਰ ਮੰਤਰੀ ਨਾਇਬ ਸਿੰਘ ਸੈਣੀ ਬਬੈਨ ਵਿਖੇ ਅਯੋਜਿਤ ਕਿਰਤੀ ਸਨਮਾਨ ਅਤੇ ਜਾਗਰੂਕਤਾ ਸਮਾਗਮ ਮੌਕੇ  ਬੋਲ ਰਹੇ ਸਨ। ਇਸ ਤੋਂ ਪਹਿਲਾਂ ਵਿਧਾਇਕ ਡਾ: ਪਵਨ ਸੈਣੀ, ਮਜ਼ਦੂਰ ਸੰਘ ਦੇ ਪ੍ਰਧਾਨ ਜੰਗ ਬਹਾਦੁਰ ਜਾਦਵ, ਸ਼ਰਮ ਬੋਰਡ ਦੇ ਚੇਅਰਮੈਨ ਸਰੇਂਦਰ ਠਾਕੁਰ, ਰੋਹਤਾਸ਼ ਜਾਂਗੜਾ ਜ਼ਿਲ੍ਹਾ ਭਾਜਪਾ ਪ੍ਰਧਾਨ ਧਰਮਵੀਰ ਮਿਰਜਾਪੁਰ ਆਦਿ ਨੇ ਸ਼ਮਾ ਰੌਸ਼ਨ ਕਰ ਕੇ ਸਮਾਗਮ ਦਾ ਆਗਾਜ਼ ਕੀਤਾ। ਉਨ੍ਹਾਂ ਆਖਿਆ ਕਿ ਪਿਛਲੇ 10 ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਕਿਰਤੀਆਂ ਲਈ ਕੁਝ ਨਹੀਂ ਕੀਤਾ ਜਦੋਂ ਭਾਜਪਾ ਦੀ ਸਰਕਾਰ ਬਣੀ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਹੈ ਤਾਂ ਸਰਕਾਰ ਨੇ 140 ਕਰੋੜ ਰੁਪਏ ਕਿਰਤੀਆਂ ਦੀ ਆਰਥਿਕ ਮਦਦ ਲਈ ਜੁਟਾਏ ਹਨ। ਅਤੇ ਇਹ ਕਵਾਇਦ ਲਗਾਤਾਰ ਜ਼ਾਰੀ ਰਹੇਗੀ। ਉਨ੍ਹਾਂ ਆਖਿਆ ਕਿ ਕੋਈ ਵੀ ਕਿਰਤੀ ਬਿਮਾਰੀ ਨਾਲ ਨਾ ਮਰੇ ਇਸ ਲਈ ਜਮੁਨਾਨਗਰ, ਪਾਨੀਪਤ, ਫਰੀਦਾਬਾਦ ਦੇ ਸਰਕਾਰੀ ਹਸਪਤਾਲਾਂ ਦਾ ਦਰਜਾ 50 ਤੋਂ ਵਧਾ ਕੇ 100 ਬਿਸਤਰਿਆਂ  ਦੇ ਕਰਨ ਦਾ ਫੈਸਲਾ ਲਿਆ ਹੈ। ਬਹਾਦਰ ਗੜ੍ਹ ਅਤੇ ਬਾਵਲ 'ਚ 100 ਅਤੇ 250 ਬਿਸਤਰਿਆਂ ਦੇ ਹਸਪਤਾਲ ਬਨਾਏ ਜਾਣਗੇ।
ਹਰਿਆਣਾ ਸਰਕਾਰ ਨੇ ਕਿਰਤੀਆਂ ਨੂੰ 10 ਰੁਪਏ 'ਚ ਭਰਪੇਟ ਖਾਣਾ ਮੁਹਈਆ ਕਰਵਾਉਣ ਲਈ ਜਮੁਨਾਨਗਰ, ਪਾਨੀਪਤ, ਗੁਰੂਗ੍ਰਾਮ, ਹਿਸਾਰ ਅਤੇ ਫਰੀਦਾਬਾਦ 'ਚ ਭੋਜਨਾਲਯ ਖੋਲੇ ਹਨ। ਹੌਲੀ ਹੌਲੀ ਸਾਰੇ ਜ਼ਿਲ੍ਹਿਆਂ 'ਚ ਇਹ ਸਹੂਲਤ ਮੁਹਈਆ ਕਰਵਾਈ ਜਾਵੇਗੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement