
ਭਾਜਪਾ ਦੇ ਅਸੰਤੁਸ਼ਟ ਨੇਤਾ ਅਤੇ ਸਾਂਸਦ ਸ਼ਤਰੂਘਨ ਸਿਨ੍ਹਾਂ ਨੇ ਸੰਕੇਤ ਦਿਤਾ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਸਕਦੇ ਹਨ। ਮੀਡੀਆ
ਨਵੀਂ ਦਿੱਲੀ : ਭਾਜਪਾ ਦੇ ਅਸੰਤੁਸ਼ਟ ਨੇਤਾ ਅਤੇ ਸਾਂਸਦ ਸ਼ਤਰੂਘਨ ਸਿਨ੍ਹਾਂ ਨੇ ਸੰਕੇਤ ਦਿਤਾ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਿਹਾਰ ਦੇ ਪਟਨਾ ਸਾਹਿਬ ਤੋਂ ਸਾਂਸਦ ਸ਼ਤਰੂਘਨ ਸਿਨ੍ਹਾਂ ਕਿਸੇ ਦੂਜੀ ਪਾਰਟੀ ਦੇ ਟਿਕਟ 'ਤੇ ਚੋਣ ਲੜ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਟਨਾ ਸਾਹਿਬ ਸੀਟ ਤੋਂ ਹੀ ਚੋਣ ਲੜਨਗੇ, ਜਿੱਥੇ ਉਹ ਇਸ ਸਮੇਂ ਸਾਂਸਦ ਹਨ।
Shatrughan Sinha will fight for next Lok Sabha poll by Other party
ਸ਼ਤਰੂਘਨ ਸਿਨ੍ਹਾ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਜੇਕਰ ਮੈਨੂੰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵੀ ਲੜਨੀ ਪਈ ਤਾਂ ਮੈਨੂੰ ਫ਼ਰਕ ਨਹੀਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ (2014) ਵਿਚ ਵੀ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਸਨ ਕਿ ਮੈਨੂੰ ਭਾਜਪਾ ਤੋਂ ਟਿਕਟ ਨਹੀਂ ਮਿਲੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨਟ੍ਹਾਂ ਦੇ ਨਾਲ ਪਾਰਟੀ ਵਿਚ ਖ਼ਰਾਬ ਵਰਤਾਅ ਹੋਇਆ ਹੈ ਤਾਂ ਉਨ੍ਹਾਂ ਨੇ ਹਾਂ ਵਿਚ ਉੱਤਰ ਦਿੱਤਾ।
Shatrughan Sinha will fight for next Lok Sabha poll by Other party
ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਸਾਹਮਣੇ ਆ ਰਹੀਆਂ ਹਨ ਜਦੋਂ ਭਾਜਪਾ ਦੇ ਅਸੰਤੁਸ਼ਟ ਨੇਤਾ ਯਸ਼ਵੰਤ ਸਿਨ੍ਹਾ ਅਤੇ ਸ਼ਤਰੂਘਨ ਸਿਨ੍ਹਾ ਨੇ ਪੱਛਮ ਬੰਗਾਲ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇ ਵਿਰੁਧ ਸਾਰੀਆਂ ਖੇਤਰੀ ਤਾਕਤਾਂ ਨੂੰ ਇਕਜੁਟ ਕਰਨ ਦੇ ਯਤਨ ਨੂੰ ਲੈ ਕੇ ਮਮਤਾ ਦੀ ਪ੍ਰਸ਼ੰਸਾ ਕੀਤੀ। ਹਾਲਾਂਕਿ ਯਸ਼ਵੰਤ ਸਿਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਜਾਂ ਸ਼ਤਰੂ ਭਾਜਪਾ ਦੇ ਵਿਰੁਧ ਖੜ੍ਹੀ ਕੀਤੀ ਜਾ ਰਹੀ ਤਾਕਤ ਦੇ ਨਾਲ ਆਉਣਗੇ ਜਾਂ ਨਹੀਂ।
Rahul Gandhi has no rush Make Such Front
ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਸਾਡੀ ਪੁਰਾਣੀ ਕੈਬਨਿਟ ਸਹਿਯੋਗੀ ਹੈ। ਉਨ੍ਹਾਂ ਦੀ ਸ਼ਖ਼ਸੀਅਤ ਤੋਂ ਸਾਰੇ ਜਾਣੂ ਹਨ। ਦੇਸ਼ ਨੂੰ ਬਚਾਉਣ ਲਈ ਉਨ੍ਹਾਂ ਨੇ ਜੋ ਜ਼ਿੰਮੇਵਾਰੀ ਉਠਾਈ ਹੈ, ਉਹ ਪ੍ਰਸ਼ੰਸਾਯੋਗ ਹੈ। ਭਵਿੱਖ ਵਿਚ ਵੀ ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ। ਮਮਤਾ ਬੈਨਰਜੀ ਵਾਜਪਾਈ ਸਰਕਾਰ ਵਿਚ ਰੇਲ ਮੰਤਰੀ ਦੇ ਅਹੁਦੇ 'ਤੇ ਰਹਿ ਚੁੱਕੇ ਹਨ।