
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਆਪਣੇ ਚੁਣਾਵੀ ਦੌਰ ਦੇ ਦੂਜੇ ਦਿਨ ਰਾਏਬਰੇਲੀ ਵਿਚ ਸਾਰਾ ਦਿਨ ਕਰਮਚਾਰੀਆਂ ਨਾਲ ਬੈਠਕ ਕੀਤੀ।
ਰਾਏਬਰੇਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਆਪਣੇ ਚੁਣਾਵੀ ਦੌਰ ਦੇ ਦੂਜੇ ਦਿਨ ਆਪਣੀ ਮਾਂ ਸੋਨੀਆ ਗਾਂਧੀ ਦੇ ਲੋਕ ਸਭਾ ਖੇਤਰ ਰਾਏਬਰੇਲੀ ਵਿਚ ਸਾਰਾ ਦਿਨ ਕਰਮਚਾਰੀਆਂ ਨਾਲ ਬੈਠਕ ਕੀਤੀ। ਪ੍ਰਿਅੰਕਾ ਗਾਂਧੀ ਅੱਜ ਸ਼ੁੱਕਰਵਾਰ ਨੂੰ ਅਯੋਧਿਆ ਜਾਵੇਗੀ, ਜਿੱਥੇ ਉਹ ਹਨੁਮਾਨ ਗੜੀ ਮੰਦਿਰ ਵਿਚ ਦਰਸ਼ਨ ਵੀ ਕਰੇਗੀ। ਪ੍ਰਿਅੰਕਾ ਗਾਂਧੀ ਦੇ ਰਾਏਬਰੇਲੀ ਪਹੁੰਚਦੇ ਹੀ ਇਕ ਬਾਰ ਫਿਰ ਤੋਂ ਪੋਸਟਰ ਹਮਲਾ ਸ਼ੁਰੂ ਹੋ ਗਿਆ ਹੈ।
ਵੀਰਵਾਰ ਸਵੇਰੇ ਰਾਏਬਰੇਲੀ ਜ਼ਿਲ੍ਹਾ ਕਾਂਗਰਸ ਦਫਤਰ, ਤਿਲਕ ਭਵਨ ਕੋਲ ਸਥਾਨਕ ਸਾਂਸਦ ਸੋਨੀਆ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ‘ਤੇ ਨਿਸ਼ਾਨਾ ਸਾਧਦੇ ਹੋਏ ਪੋਸਟਰ ਲਗਾਏ ਗਏ ਹਨ। ਇਨ੍ਹਾਂ ਵਿਚ ਲਿਖਿਆ ਗਿਆ ਹੈ, ‘ਜਬ ਜਬ ਆਈ ਸੰਕਟ ਕੀ ਘੜੀ, ਕਬੋ ਨ ਮਹਤਾਰੀ ਬਿਟਿਆ ਦਿਖਾਈ ਪੜੀ,ਸੇਵਾ ਕੇ ਲਿਏ ਦਿਹਨੇ ਰਹੇ ਵੋਟ ਲੇਕਿਨ ਪ੍ਰਿਅੰਕਾ ਸੋਨੀਆ ਕਿਹਿਨ ਦਿਲ ਪਰ ਚੋਟ, ਫਿਰੋਜ਼ ਕੀ ਨਾਤਿਨ ਰੇਹਾਨ ਕੀ ਮਾਈ, ਚੁਨਾਵ ਮਾ ਮੰਦਿਰ- ਮੰਦਿਰ ਪਰੀ ਦਿਖਾਈ’।
Posters against Priyanka Gandhi
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਂਗਰਸ ਜਨਰਲ ਸਕੱਤਰ ਨੇ ਆਪਣੇ ਭਾਈ ਰਾਹੁਲ ਗਾਂਧੀ ਦੇ ਚੋਣ ਖੇਤਰ ਦੇ ਦੌਰੇ ਤੋਂ ਪਹਿਲਾਂ ਅਮੇਠੀ ਵਿਚ ਕੁਝ ਪੋਸਟਰ ਲੱਗੇ ਨਜ਼ਰ ਆਏ, ਜਿਨ੍ਹਾਂ ਵਿਚ ਪ੍ਰਿਅੰਕਾ ਦੀ ਲੰਬੀ ਗੈਰ-ਹਾਜ਼ਰੀ ਨੂੰ ਲੈ ਕੇ ਸਵਾਲ ਕੀਤੇ ਗਏ ਹਨ। ਪੋਸਟਰ ਅਮੇਠੀ ਦੇ ਮੁਸਾਫਿਰਖਾਨਾ ਬਸ ਸਟੈਂਡ ਦੇ ਕੋਲ ਸਵੇਰੇ ਦੇਖੇ ਗਏ ਸੀ। ਉਹਨਾਂ ‘ਤੇ ਪ੍ਰਿਅੰਕਾ ਗਾਂਧੀ ਦਾ ਸਕੈੱਚ ਬਣਿਆ ਸੀ, ਪਰ ਨਾਮ ਨਹੀਂ ਲਿਖਿਆ ਸੀ। ਪੋਸਟਰ ਵਿਚ ਸਮਾਜਵਾਦੀ ਪਾਰਟੀ ਦੇ ਇਕ ਨੇਤਾ ਦੀ ਵੀ ਤਸਵੀਰ ਵੀ ਹੈ।