
ਬੀਜੇਪੀ ਦੇ 227, ਕਾਂਗਰਸ ਦੇ 37 ਅਤੇ ਅੰਨਾਦਰਮੁਕ ਪਾਰਟੀ ਦੇ 29 ਸਾਂਸਦ ਮੈਂਬਰ ਹਨ।
ਨਵੀਂ ਦਿੱਲੀ: ਚੋਣ ਸੁਧਾਰ ਲਈ ਕੰਮ ਕਰਨ ਵਾਲੀ ਸੰਸਥਾ ਏਡੀਆਰ ਦੀ ਰਿਪੋਰਟ ਮੁਤਾਬਕ ਲੋਕ ਸਭਾ ਦੇ ਮੌਜੂਦਾ 521 ਸਾਂਸਦ ਮੈਂਬਰਾਂ ਵਿਚੋਂ ਘੱਟੋ-ਘੱਟ 83 ਫ਼ੀਸਦ ਮੈਂਬਰ ਕਰੋੜਪਤੀ ਹਨ ਅਤੇ 33 ਫ਼ੀਸਦ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਹਨ। ਗ਼ੈਰ-ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੇਮੋਕ੍ਰੈਟਿਕ ਰਿਫਾਰਮ (ਏਡੀਆਰ) 2014 ਦੇ ਆਮ ਚੋਣਾਂ ਵਿਚ ਲੋਕ ਸਭਾ ਲਈ ਚੁਣੇ ਗਏ 543 ਮੈਂਬਰਾਂ ਵਿਚ 521 ਸਾਂਸਦਾਂ ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕਰ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ 521 ਮੌਜੂਦਾ ਸਾਂਸਦਾਂ ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਉਸ ਵਿਚ 430 ਕਰੋੜਪਤੀ ਹਨ। ਇਨ੍ਹਾਂ ਵਿਚ ਬੀਜੇਪੀ ਦੇ 227, ਕਾਂਗਰਸ ਦੇ 37 ਅਤੇ ਅੰਨਾਦਰਮੁਕ ਪਾਰਟੀ ਦੇ 29 ਸਾਂਸਦ ਮੈਂਬਰ ਹਨ। ਰਿਪੋਰਟ ਮੁਤਾਬਕ ਲੋਕ ਸਭਾ ਵਿਚ ਮੌਜੂਦਾ ਸਾਂਸਦਾਂ ਦੀ ਔਸਤ ਸੰਪੱਤੀ 14.72 ਕਰੋੜ ਰੁਪਏ ਹੈ।”
Lok Sabha
ਏਡੀਆਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੌਜੂਦਾ 32 ਸਾਂਸਦਾਂ ਨੇ ਆਪਣੇ ਕੋਲ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪੱਤੀ ਐਲਾਨ ਕੀਤੀ, ਜਦਕਿ ਸਿਰਫ ਮੌਜੂਦਾ ਦੋ ਸਾਂਸਦਾਂ ਨੇ ਪੰਜ ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਦਾ ਐਲਾਨ ਕੀਤਾ ਹੈ।
ਰਿਪੋਰਟ ਮੁਤਾਬਕ ਤਾਂ ਮੌਜੂਦਾ ਸਾਂਸਦ ਮੈਂਬਰਾਂ ਵਿਚੋਂ 33 ਫ਼ੀਸਦ ਐਮਪੀਜ਼ ਨੇ ਆਪਣੇ ਖ਼ਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਬਾਰੇ ਵੀ ਹਲਫਨਾਮੇ ਵਿਚ ਲਿਖਿਆ ਹੈ। ਇਸ ਵਿਚ 14 ਐਮਪੀਜ਼ ਨੇ ਆਪਣੇ ਖਿਲਾਫ ਦਰਜ ਹੱਤਿਆ ਦੀ ਕੋਸ਼ਿਸ਼ ਜਿਹੇ ਮਾਮਲਿਆਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ ਅੱਠ ਸੰਸਦ ਮੈਂਬਰ ਬੀਜੇਪੀ ਦੇ ਹਨ। 14 ਸਾਂਸਦ ਮੈਂਬਰਾਂ ਨੇ ਫਿਰਕੂ ਦੰਗਿਆਂ ਨਾਲ ਮਾਹੌਲ ਖ਼ਰਾਬ ਕਰਨ ਦੇ ਖਿਲਾਫ ਮਾਮਲੇ ਹੋਣ ਦੀ ਗੱਲ ਕਹਿ ਹੈ। ਜਿਨ੍ਹਾਂ ਵਿਚ 10 ਬੀਜੇਪੀ ਦੇ ਐਮਪੀ ਹਨ।