ਸ਼ਰਾਬ ਪੀ ਕੇ ਸਾਰੀ ਰਾਤ ਸੁੱਤੀ ਰਹੀ ਮਾਂ, ਦੁੱਧ ਲਈ ਰੋਂਦੀ-ਵਿਲਕਦੀ ਮਰ ਗਈ ਡੇਢ ਮਹੀਨੇ ਦੀ ਮਾਸੂਮ
Published : Mar 29, 2021, 8:11 am IST
Updated : Mar 29, 2021, 8:11 am IST
SHARE ARTICLE
child
child

ਉਸ ਦਾ ਪਤੀ ਹਰਮੀਤ ਮੋਟਰ ਮਕੈਨਿਕ ਹੈ। ਉਹ ਇਕ ਦਿਨ ਪਹਿਲਾਂ ਹੀ ਟਰੱਕ ਦੀ ਮੁਰੰਮਤ ਲਈ ਜਗਦਲਪੁਰ ਗਿਆ ਸੀ। 

ਧਮਤਰੀ: ਛੱਤੀਸਗੜ੍ਹ ਦੇ ਧਮਤਰੀ ਵਿਚ ਡੇਢ ਮਹੀਨੇ ਦੀ ਮਾਸੂਮ ਦੁੱਧ ਦੀ ਉਡੀਕ ਕਰਦੇ-ਕਰਦੇ ਦੁਨੀਆਂ ਤੋਂ ਚਲੀ ਗਈ। ਉਸ ਦੀ ਮਾਂ ਰਾਤ ਭਰ ਸ਼ਰਾਬ ਪੀ ਕੇ ਸੁੱਤੀ ਰਹੀ ਅਤੇ ਬੱਚੀ ਦੁੱਧ ਲਈ ਰੋਂਦੀ ਰਹੀ ਪਰ ਨਸ਼ੇੜੀ ਮਾਂ ਦੀਆਂ ਅੱਖਾਂ ਨਾ ਖੁਲ੍ਹੀਆਂ। ਸਵੇਰ ਤਕ ਰੋਂਦੇ-ਰੋਂਦੇ ਬੱਚੀ ਹਮੇਸ਼ਾ ਲਈ ਚੁੱਪ ਹੋ ਗਈ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ ਭੁੱਖ ਨਾਲ ਬੱਚੀ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਛੱਤੀਸਗੜ੍ਹ ਦੇ ਧਮਤਰੀ ਕਸਬੇ ਨਾਲ ਲਗਦੇ ਸੁੰਦਰਗੰਜ ਵਿਚ ਰਹਿਣ ਵਾਲੀ ਇਸ ਸ਼ਰਾਬੀ ਮਾਂ ਦਾ ਨਾਂ ਰਾਜਮੀਤ ਕੌਰ ਹੈ। ਉਹ ਇਕ ਮਜ਼ਦੂਰ ਦਾ ਕੰਮ ਕਰਦੀ ਹੈ। ਉਸ ਦਾ ਪਤੀ ਹਰਮੀਤ ਮੋਟਰ ਮਕੈਨਿਕ ਹੈ। ਉਹ ਇਕ ਦਿਨ ਪਹਿਲਾਂ ਹੀ ਟਰੱਕ ਦੀ ਮੁਰੰਮਤ ਲਈ ਜਗਦਲਪੁਰ ਗਿਆ ਸੀ। 

New Born baby baby

ਜਾਣਕਾਰੀ ਅਨੁਸਾਰ ਰਾਜਮੀਤ ਹਰ ਰੋਜ਼ ਸ਼ਰਾਬ ਪੀਂਦੀ ਹੈ। ਸ਼ੁਕਰਵਾਰ ਸਾਮ ਨੂੰ ਉਸਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ। ਸਾਰੀ ਰਾਤ ਉਸ ਨੂੰ ਹੋਸ਼ ਨਾ ਆਈ। ਜਦੋਂ ਸਵੇਰੇ ਉਹ ਉੱਠੀ ਤਾਂ ਬੱਚੀ ਦੇ ਸਰੀਰ ਵਿਚ ਕੋਈ ਹਲਚਲ ਨਹੀਂ ਸੀ। ਉਸ ਦਾ ਰੋਣਾ ਸੁਣ ਕੇ ਸਵੇਰੇ ਗੁਆਂਢੀ 6 ਵਜੇ ਆਏ ਅਤੇ ਸਥਿਤੀ ਨੂੰ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਬੱਚੀ ਦੀ ਮੌਤ ਦੇ ਬਾਅਦ ਮੁੜ ਸ਼ਰਾਬ ਪੀ ਕੇ ਹੋਈ ਬੇਸੁੱਧ ਜਦੋਂ 28 ਸਾਲਾ ਰਾਜਮੀਤ ਨੇ ਵੇਖਿਆ ਕਿ ਉਸ ਦੀ ਬੱਚੀ ਦੀ ਮੌਤ ਹੋ ਗਈ ਹੈ, ਤਾਂ ਵੀ ਉਹ ਨਹੀਂ ਰੁਕੀ। ਲੜਖੜਾਉਂਦੇ ਕਦਮਾਂ ਨਾਲ ਉਹ ਅੰਦਰੋਂ ਬੋਤਲ ਚੁੱਕ ਲਿਆਈ ਅਤੇ ਫਿਰ ਪੀਣਾ ਸ਼ੁਰੂ ਕਰ ਦਿਤਾ। ਨਸ਼ੇ ਵਿਚ ਬੇਸੁੱਧ ਹੋ ਕੇ ਉਹ ਫਿਰ ਸੌਂ ਗਈ।

babybaby

ਕਮਰੇ ਵਿਚ ਇਕ ਪਾਸੇ ਬੱਚੀ ਦੀ ਲਾਸ਼ ਪਈ ਸੀ ਅਤੇ ਦੂਜੇ ਕੋਨੇ ’ਚ ਰਾਜਮੀਤ ਨਸ਼ੇ ਵਿਚ ਬੇਸੁੱਧ ਸੁੱਤੀ ਹੋਈ ਸੀ। ਪੁਲਿਸ ਨਾਲ ਵੀ ਔਰਤ ਸਹੀ ਤਰੀਕੇ ਨਾਲ ਗੱਲ ਨਾ ਕਰ ਸਕੀ। ਸਾਰਾ ਦਿਨ ਉਹ ਨਸ਼ੇ ਵਿਚ ਰਹੀ। ਅਜਿਹੇ ਵਿਚ ਕੇਸ ਦਰਜ ਕਰਨ ਲਈ ਪੁਲਿਸ ਆਲੇ-ਦੁਆਲੇ ਤੋਂ ਪੁਛਗਿਛ ਕਰਦੀ ਰਹੀ। ਹੱਦ ਤਾਂ ਉਦੋਂ ਹੋ ਗਈ ਜਦੋਂ ਔਰਤ ਦਾ ਪਤੀ ਹਰਮੀਤ ਸਨਿਚਰਵਾਰ ਸ਼ਾਮ ਨੂੰ ਜਗਦਲਪੁਰ ਤੋਂ ਵਾਪਸ ਆਇਆ ਤਾਂ ਪੁਲਿਸ ਨੇ ਦੇਖਿਆ ਕਿ ਹਰਮੀਤ ਵੀ ਸ਼ਰਾਬੀ ਹਾਲਤ ਵਿਚ ਸੀ। ਉਸ ਨੂੰ ਗੁਆਂਢੀਆਂ ਅਤੇ ਪੁਲਿਸ ਤੋਂ ਇਸ ਘਟਨਾ ਬਾਰੇ ਪਹਿਲਾਂ ਹੀ ਜਾਣਕਾਰੀ ਮਿਲੀ ਸੀ, ਫਿਰ ਵੀ ਉਹ ਸ਼ਰਾਬ ਪੀ ਕੇ ਹੀ ਘਰ ਪਰਤਿਆ। ਅਜਿਹੀ ਸਥਿਤੀ ਵਿਚ ਪੁਲਿਸ ਉਸ ਤੋਂ ਪੁਛਗਿਛ ਨਾ ਕਰ ਸਕੀ।

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement