
ਵੱਡਾ ਕਾਰਨ ਲੱਕੜ ਨਾਲ ਬਣੇ ਮਕਾਨ ਹਨ।
ਚੰਬਾ: ਹਿਮਾਚਲ ਦੇ ਚੰਬਾ ਜ਼ਿਲ੍ਹਾ 'ਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਘਰ 'ਚ ਲੱਗਣ ਅੱਗ ਨਾਲ ਪਰਿਵਾਰ 'ਚ ਦੋ ਬੱਚਿਆਂ ਸਮੇਤ 4 ਲੋਕਾਂ ਦੀ ਦੱਮ ਘੁਟਣ ਨਾਲ ਮੌਤ ਹੋ ਗਈ। ਇਸਦੇ ਨਾਲ ਹੀ ਘਰ 'ਚ 9 ਪਸ਼ੂ ਵੀ ਅੱਗ ਦੀ ਲਪੇਟ 'ਚ ਆ ਗਏ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਅੱਗ ਲੱਗਣ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ।
jairam thakur
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਮ੍ਰਿਤਕਾਂ ਦੋ ਪਹਿਚਾਣ ਦੇਸਰਾਜ(30), ਉਸਦੀ ਪਤਨੀ ਢੋਲਮਾ (25), ਅਤੇ 2 ਬੱਚੇ ਸ਼ਾਮਿਲ ਸੀ। ਦੱਸ ਦੇਈਏ ਇਹ ਹਾਦਸਾ ਰਾਤ ਕਰੀਬ 11 ਵਜੇ ਇਹ ਵਾਪਰਿਆ, ਇਸ ਦੌਰਾਨ ਇਲਾਕੇ ’ਚ ਮੀਂਹ ਪੈ ਰਿਹਾ ਸੀ। ਜਦੋਂ ਤਕ ਆਸਪਾਸ ਦੇ ਲੋਕਾਂ ਨੂੰ ਅੱਗ ਦੀ ਭਿਣਕ ਲੱਗੀ, ਉਦੋਂ ਬਹੁਤ ਦੇਰ ਹੋ ਚੁੱਕੀ ਸੀ।ਜ਼ਿਲ੍ਹਾ ਚੰਬਾ ਸਮੇਤ ਹਿਮਾਚਲ ਦੇ ਹੋਰ ਪਹਾੜੀ ਇਲਾਕਿਆਂ ’ਚ ਅਕਸਰ ਅਗਨੀਕਾਂਡ ਵਾਪਰਦੇ ਰਹਿੰਦੇ ਹਨ। ਇਸ ਦਾ ਵੱਡਾ ਕਾਰਨ ਲੱਕੜ ਨਾਲ ਬਣੇ ਮਕਾਨ ਹਨ।