ਮਮਤਾ ਨੇ ਨੰਦੀਗਰਾਮ 'ਚ ਕੀਤਾ ਰੋਡ ਸ਼ੋਅ, ਸੁਵੇਂਦੂ ਅਧਿਕਾਰੀ ਨੂੰ ਕਿਹਾ 'ਘਰ ਕਾ ਨਾ ਘਾਟ ਕਾ'
Published : Mar 29, 2021, 5:11 pm IST
Updated : Mar 29, 2021, 5:49 pm IST
SHARE ARTICLE
Mamata Banerjee
Mamata Banerjee

ਇਹ ਮੰਨਿਆ ਜਾਂਦਾ ਹੈ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।

ਨੰਦੀਗ੍ਰਾਮ:ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਵਿਚਕਾਰ ਸਖਤ ਟੱਕਰ ਹੈ। ਅਜਿਹੀ ਸਥਿਤੀ ਵਿਚ ਹੁਣ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਵੋਟਿੰਗ ਦੇ ਦੂਜੇ ਪੜਾਅ ਲਈ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ,ਟੀਐਮਸੀ ਦੀ ਮੁਖੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਆਪਣੇ ਹਲਕੇ ਨੰਦੀਗਰਾਮ ਵਿਚ ਵ੍ਹੀਲਚੇਅਰ 'ਤੇ ਰੋਡ ਸ਼ੋਅ ਕੀਤਾ। ਉਨ੍ਹਾਂ ਦਾ ਰੋਡ ਸ਼ੋਅ ਖੁਦੀਰਾਮ ਮੋੜ ਤੋਂ ਨੰਦੀਗਰਾਮ ਦੇ ਬਲਾਕ -2 ਵਿਚ ਠਾਕੁਰ ਚੌਕ ਤੱਕ ਹੋਇਆ। ਮਮਤਾ ਨੇ  ਸੁਵੇਂਦੂ ਅਧਿਕਾਰੀ ਨੂੰ ਕਿਹਾ ਕਿ ਉਸਦਾ ਹਾਲ 'ਘਰ ਕਾ ਨਾ ਘਾਟ ਕਾ' ਵਾਲਾ ਹੈ। ਇਹ ਹਾਲਤ ਉਨ੍ਹਾਂ ਦੀ BJP ਵਿਚ ਆਉਣ ਕਰਕੇ ਹੋਈ ਹੈ। 

Mamata Mamataਇਹ ਮੰਨਿਆ ਜਾਂਦਾ ਹੈ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਸ ਦੇ ਕਾਰਨ,ਸੋਮਵਾਰ ਨੂੰ ਹੋਲੀ ਦੇ ਦਿਨ,ਸਖਤ ਧੁੱਪ ਵਿਚ ਇਕ ਵਿਸ਼ਾਲ ਰੋਡ ਸ਼ੋਅ ਵੀ ਕੀਤਾ ਗਿਆ। ਪੁਰਬਾ ਮੇਦਿਨੀਪੁਰ ਜ਼ਿਲ੍ਹੇ ਦੀ ਇਹ ਮਹੱਤਵਪੂਰਨ ਸੀਟ ਹੈ ਇਥੇ 1 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਵੋਟਾਂ ਪੈਣਗੀਆਂ।

Mamata BanerjeeMamata Banerjeeਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਨਾਲ ਇਕ ਰੋਡ ਸ਼ੋਅ ਵਿਚ,ਬੈਨਰਜੀ ਨੇ ਰਿਆਪਾਡਾ ਖੁਦੀਰਾਮ ਮੋੜ ਤੋਂ ਠਾਕੁਰ ਚੌਕ ਤੱਕ ਅੱਠ ਕਿਲੋਮੀਟਰ ਦੀ ਯਾਤਰਾ ਕੀਤੀ। ਇਸ ਸਮੇਂ ਦੌਰਾਨ ਉਹ ਇਕ ਵ੍ਹੀਲਚੇਅਰ 'ਤੇ ਸੀ ਅਤੇ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕਰ ਰਹੀ ਸੀ।

MP Modi and MamataMP Modi and Mamataਤੁਹਾਨੂੰ ਦੱਸ ਦੇਈਏ ਕਿ ਸੈਂਕੜੇ ਸਥਾਨਕ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਰੋਡ ਸ਼ੋਅ ਵਿਚ ਹਿੱਸਾ ਲਿਆ ਅਤੇ ‘ਮਮਤਾ ਬੈਨਰਜੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਤ੍ਰਿਣਮੂਲ ਦੇ ਪ੍ਰਧਾਨ ਨੇ ਘੋਸ਼ਣਾ ਕੀਤੀ ਹੈ ਕਿ ਵੀਰਵਾਰ ਨੂੰ ਵੋਟਿੰਗ ਹੋਣ ਤੱਕ ਉਹ ਨੰਦੀਗ੍ਰਾਮ ਵਿਚ ਹੀ ਰਹਿਣਗੇ। ਦੂਜੇ ਪੜਾਅ ਲਈ ਵੋਟਿੰਗ 30 ਅਪ੍ਰੈਲ ਨੂੰ ਸ਼ਾਮ 5 ਵਜੇ ਖ਼ਤਮ ਹੋਵੇਗੀ. ਭਾਜਪਾ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਨੰਦੀਗਰਾਮ ਵਿਚ ਰੋਡ ਸ਼ੋਅ ਵਿੱਚ ਹਿੱਸਾ ਲੈ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement