ਭਾਜਪਾ ਨੂੰ ਹਰਾਉਣਾ ਤਾਂ ਹੀ ਸੰਭਵ ਹੈ ਜੇਕਰ ਮੁਸਲਿਮ ਸਮਾਜ ਆਪਣੀ ਗ਼ਲਤੀ ਸੁਧਾਰੇ : ਮਾਇਆਵਤੀ
Published : Mar 29, 2022, 12:52 pm IST
Updated : Mar 29, 2022, 12:52 pm IST
SHARE ARTICLE
 Mayawati
Mayawati

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਵਿਰੋਧੀ ਸਮਾਜਵਾਦੀ ਪਾਰਟੀ ‘ਤੇ ਲਗਾਇਆ ਮਿਲੀਭੁਗਤ ਦਾ ਦੋਸ਼

ਲਖਨਊ :  ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਮੁੱਖ ਵਿਰੋਧੀ ਸਮਾਜਵਾਦੀ ਪਾਰਟੀ (ਸਪਾ) ‘ਤੇ ਮਿਲੀਭੁਗਤ ਦਾ ਦੋਸ਼ ਲਾਇਆ ਹੈ।

BJPBJP

ਉਨ੍ਹਾਂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਮੁਸਲਿਮ ਸਮਾਜ "ਸਪਾ ਨੂੰ ਇਕਪਾਸੜ ਵੋਟ ਦੇਣ ਦੀ ਆਪਣੀ ਗ਼ਲਤੀ ਨੂੰ ਸੁਧਾਰਦਾ ਹੈ, ਤਾਂ ਹੀ ਇੱਥੇ ਭਾਜਪਾ ਨੂੰ ਹਰਾਉਣਾ ਸੰਭਵ ਹੋਵੇਗਾ"।

MayawatiMayawati

ਮਾਇਆਵਤੀ ਨੇ ਟਵੀਟ ਕੀਤਾ, ''ਉੱਤਰ ਪ੍ਰਦੇਸ਼ 'ਚ ਸਪਾ ਅਤੇ ਭਾਜਪਾ ਦੀ ਅੰਦਰੂਨੀ ਮਿਲੀਭੁਗਤ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਹਿੰਦੂ-ਮੁਸਲਿਮ (ਹਿੰਦੂ-ਮੁਸਲਿਮ ਰਾਜਨੀਤੀ) ਬਣਾ ਕੇ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ, ਜਿਸ ਕਾਰਨ ਖਾਸ ਕਰਕੇ ਮੁਸਲਿਮ ਸਮਾਜ ਨੂੰ ਗੁੰਮਰਾਹ ਕੀਤਾ ਗਿਆ। ਇਸ ਗ਼ਲਤੀ ਨੂੰ ਸੁਧਾਰ ਕੇ ਹੀ ਇੱਥੇ ਭਾਜਪਾ ਨੂੰ ਹਰਾਉਣਾ ਸੰਭਵ ਹੈ।

MayawatiMayawati

ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਰਾਜ ਵਿਧਾਨ ਸਭਾ ਦੀਆਂ 403 ਸੀਟਾਂ 'ਤੇ ਆਏ ਨਤੀਜਿਆਂ 'ਚ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 273, ਸਪਾ ਗਠਜੋੜ ਨੂੰ 125, ਕਾਂਗਰਸ ਅਤੇ ਜਨਸੱਤਾ ਦਲ ਲੋਕਤੰਤਰਿਕ ਨੂੰ ਦੋ-ਦੋ ਸੀਟਾਂ ਮਿਲੀਆਂ ਸਨ, ਜਦਕਿ ਬਸਪਾ ਸਿਰਫ਼ ਇਕ ਸੀਟ 'ਤੇ ਸਿਮਟ ਗਈ ਸੀ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement