Congress Vs BJP: ਕਾਂਗਰਸ ਨੇ ਭਾਜਪਾ ’ਤੇ ‘ਟੈਕਸ ਅਤਿਵਾਦ’ ਸ਼ੁਰੂ ਕਰਨ ਦਾ ਦੋਸ਼ ਲਾਇਆ
Published : Mar 29, 2024, 8:34 pm IST
Updated : Mar 29, 2024, 8:34 pm IST
SHARE ARTICLE
Congress
Congress

ਇਨਕਮ ਟੈਕਸ ਵਿਭਾਗ ਨੇ ਭਾਜਪਾ ਵਲ ਅੱਖਾਂ ਬੰਦ ਕਰ ਲਈਆਂ, ਸਾਨੂੰ 1823 ਕਰੋੜ ਰੁਪਏ ਦੇ ਨਵੇਂ ਨੋਟਿਸ ਦਿਤੇ: ਕਾਂਗਰਸ 

Congress Vs BJP: ਨਵੀਂ ਦਿੱਲੀ: ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਮਦਨ ਟੈਕਸ ਵਿਭਾਗ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜ ਵੱਖ-ਵੱਖ ਵਿੱਤੀ ਵਰ੍ਹਿਆਂ ਦੇ ਟੈਕਸ ਰਿਟਰਨ ’ਚ ਕਥਿਤ ਗੜਬੜੀ ਲਈ ਉਸ ਨੂੰ 1,823.08 ਕਰੋੜ ਰੁਪਏ ਦੇ ਭੁਗਤਾਨ ਲਈ ਨਵੇਂ ਨੋਟਿਸ ਜਾਰੀ ਕੀਤੇ ਹਨ ਪਰ ਉਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਲ ਅੱਖਾਂ ਬੰਦ ਕਰ ਲਈਆਂ ਹਨ, ਜਿਸ ’ਤੇ 4,600 ਕਰੋੜ ਰੁਪਏ ਦਾ ਜੁਰਮਾਨਾ ਬਣਦਾ ਹੈ।

ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ’ਤੇ ਟੈਕਸ ਅਤਿਵਾਦ ਰਾਹੀਂ ਹਮਲਾ ਕੀਤਾ ਜਾ ਰਿਹਾ ਹੈ। ਇਨਕਮ ਟੈਕਸ ਵਿਭਾਗ ਦੇ ਇਸ ਕਦਮ ਨੂੰ ਕਾਂਗਰਸ ਲਈ ਇਕ ਵੱਡੇ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ ਜੋ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੀ ਫੰਡਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਨਕਮ ਟੈਕਸ ਅਧਿਕਾਰੀਆਂ ਵਲੋਂ 210 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਅਤੇ ਇਸ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਤੋਂ ਬਾਅਦ ਕਾਂਗਰਸ ਪਹਿਲਾਂ ਹੀ ਫੰਡਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਨੂੰ ਇਸ ਮਾਮਲੇ ’ਚ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਜਲਦੀ ਹੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।

ਇਨਕਮ ਟੈਕਸ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੇਂ ਨੋਟਿਸ ਦੇ ਵਿਰੋਧ ’ਚ ਕਾਂਗਰਸ ਸਨਿਚਰਵਾਰ ਅਤੇ ਐਤਵਾਰ ਨੂੰ ਦੇਸ਼ ਪਧਰੀ ਵਿਰੋਧ ਪ੍ਰਦਰਸ਼ਨ ਕਰੇਗੀ।  ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਾਂਗਰਸ ਦੀਆਂ ਸਾਰੀਆਂ ਸੂਬਾ ਇਕਾਈਆਂ ਨੂੰ ਸਨਿਚਰਵਾਰ ਅਤੇ ਐਤਵਾਰ ਨੂੰ ਰਾਜ ’ਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਕਿਹਾ ਹੈ। 

ਪਾਰਟੀ ਦੇ ਖਜ਼ਾਨਚੀ ਅਜੇ ਮਾਕਨ ਨੇ ਦੋਸ਼ ਲਾਇਆ ਕਿ ਜਿਸ ਮਾਪਦੰਡ ਦੇ ਆਧਾਰ ’ਤੇ ਕਾਂਗਰਸ ਨੂੰ ਜੁਰਮਾਨੇ ਦਾ ਨੋਟਿਸ ਦਿਤਾ ਗਿਆ ਹੈ, ਉਸ ਦੇ ਆਧਾਰ ’ਤੇ ਭਾਜਪਾ ਤੋਂ 4600 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਕੱਲ੍ਹ ਸਾਨੂੰ ਇਨਕਮ ਟੈਕਸ ਵਿਭਾਗ ਤੋਂ 1,823.08 ਕਰੋੜ ਰੁਪਏ ਦੇ ਭੁਗਤਾਨ ਲਈ ਨਵੇਂ ਨੋਟਿਸ ਮਿਲੇ ਹਨ। ਇਨਕਮ ਟੈਕਸ ਵਿਭਾਗ ਪਹਿਲਾਂ ਹੀ ਸਾਡੇ ਬੈਂਕ ਖਾਤੇ ਤੋਂ ਜ਼ਬਰਦਸਤੀ 135 ਕਰੋੜ ਰੁਪਏ ਕਢਵਾ ਚੁੱਕਾ ਹੈ।’’ ਉਨ੍ਹਾਂ ਮੁਤਾਬਕ ਇਸ 1,823 ਕਰੋੜ ਰੁਪਏ ’ਚੋਂ 53.9 ਕਰੋੜ ਰੁਪਏ ਦੀ ਮੰਗ 1993-94 ਦੇ ਟੈਕਸ ਮੁਲਾਂਕਣ ਦੇ ਆਧਾਰ ’ਤੇ ਕੀਤੀ ਗਈ ਹੈ, ਜਦੋਂ ਸੀਤਾਰਾਮ ਕੇਸਰੀ ਕਾਂਗਰਸ ਪ੍ਰਧਾਨ ਸਨ। 

ਮਾਕਨ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਇਨਕਮ ਟੈਕਸ ਵਿਭਾਗ ਨੇ 2016-17 ਲਈ 181.99 ਕਰੋੜ ਰੁਪਏ, 2017-18 ਲਈ 178.73 ਕਰੋੜ ਰੁਪਏ, 2018-19 ਲਈ 918.45 ਕਰੋੜ ਰੁਪਏ ਅਤੇ 2019-20 ਲਈ 490.01 ਕਰੋੜ ਰੁਪਏ ਦੇ ਨੋਟਿਸ ਜਾਰੀ ਕੀਤੇ ਹਨ।  ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੂੰ ਵਿੱਤੀ ਤੌਰ ’ਤੇ ਅਧਰੰਗ ਕੀਤਾ ਜਾ ਰਿਹਾ ਹੈ। 

ਮਾਕਨ ਨੇ ਕਿਹਾ ਕਿ ਇਹ ਸੱਭ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਰਾਬਰ ਮੌਕੇ ਦੀ ਸਥਿਤੀ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ, ਲੋਕਤੰਤਰ ਨੂੰ ਤਬਾਹ ਕੀਤਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਇਕ ‘ਐਕਸ’ ਪੋਸਟ ਕੀਤਾ, ‘‘ਭਾਜਪਾ ਵਲੋਂ 42 ਕਰੋੜ ਰੁਪਏ ਜਮ੍ਹਾ ਕਰਵਾਉਣ ਲਈ 4,600 ਕਰੋੜ ਰੁਪਏ ਦੇ ਜੁਰਮਾਨੇ ਨੂੰ ਨਜ਼ਰਅੰਦਾਜ਼ ਕੀਤਾ, ਜਦਕਿ ਕਾਂਗਰਸ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵਲੋਂ 14 ਲੱਖ ਰੁਪਏ ਨਕਦ ਜਮ੍ਹਾ ਕਰਵਾਉਣ ਲਈ 135 ਕਰੋੜ ਰੁਪਏ ਦੇ ਜੁਰਮਾਨੇ ਦੀ ਮੰਗ ਕੀਤੀ ਗਈ ਹੈ।’’

ਉਨ੍ਹਾਂ ਸਵਾਲ ਕੀਤਾ ਕਿ ਇਨਕਮ ਟੈਕਸ ਵਿਭਾਗ ’ਤੇ ਦਬਾਅ ਕੌਣ ਪਾ ਰਿਹਾ ਹੈ ਕਿ ਉਹ ਸਿਰਫ ਵਿਰੋਧੀ ਧਿਰ ਵਿਰੁਧ ਹੀ ਇਸ ਅਣਉਚਿਤ ਤਰੀਕੇ ਨਾਲ ਕਾਰਵਾਈ ਕਰੇ। ਉਨ੍ਹਾਂ ਕਿਹਾ, ‘‘ਇਨਕਮ ਟੈਕਸ ਵਿਭਾਗ ਨੂੰ ਮੁੱਖ ਵਿਰੋਧੀ ਪਾਰਟੀ ਨੂੰ ਪਰੇਸ਼ਾਨ ਕਰਨ ਲਈ ਇਕ ਸਾਧਨ ਵਜੋਂ ਵਰਤਣ ਦੀ ਇਜਾਜ਼ਤ ਕਿਉਂ ਦਿਤੀ ਜਾ ਰਹੀ ਹੈ? ਉਹ ਲੋਕਤੰਤਰ ਨੂੰ ਤਬਾਹ ਕਰਨ ਅਤੇ ਸੰਵਿਧਾਨ ਨੂੰ ਕਮਜ਼ੋਰ ਕਰਨ ਲਈ ਇਨਕਮ ਟੈਕਸ ਵਿਭਾਗ, ਈ.ਡੀ., ਸੀ.ਬੀ.ਆਈ. ਵਰਗੀਆਂ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੇ ਹਨ।’’ 

ਉਨ੍ਹਾਂ ਅਨੁਸਾਰ, ‘‘ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ 2017-18 ’ਚ 1,297 ਲੋਕਾਂ ਨੇ ਅਪਣੇ ਨਾਂ ਅਤੇ ਪਤੇ ਦਾ ਪ੍ਰਗਟਾਵਾ ਕੀਤੇ ਬਿਨਾਂ ਭਾਜਪਾ ਨੂੰ 42 ਕਰੋੜ ਰੁਪਏ ਦਿਤੇ। ਕਾਂਗਰਸ ਨੂੰ 14 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ 135 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ ਇਸ ਦਾ ਖਾਤਾ ਫ੍ਰੀਜ਼ ਕਰ ਦਿਤਾ ਗਿਆ ਅਤੇ ਉਸ ਦਾ ਖਾਤਾ ਫ਼ਰੀਜ਼ ਕਰ ਦਿਤਾ ਗਿਆ। ਪਰ ਪਿਛਲੇ ਸੱਤ ਸਾਲਾਂ ’ਚ ਭਾਜਪਾ ’ਤੇ ਕੁਲ ਜੁਰਮਾਨਾ 4,600 ਕਰੋੜ ਰੁਪਏ ਦੇ ਬਰਾਬਰ ਹੈ।’’

ਖੜਗੇ ਨੇ ਸਵਾਲ ਕੀਤਾ ਕਿ ਭਾਜਪਾ ਨੂੰ ਜੁਰਮਾਨੇ ’ਚ ਇਹ ਛੋਟ ਕਿਉਂ ਮਿਲ ਰਹੀ ਹੈ? ਕਾਂਗਰਸ ਪ੍ਰਧਾਨ ਨੇ ਕਿਹਾ, ‘‘ਕਾਂਗਰਸੀ ਕਦੇ ਨਹੀਂ ਡਰਦੇ। ਅਸੀਂ ਪੂਰੀ ਤਾਕਤ ਨਾਲ ਚੋਣਾਂ ਲੜਾਂਗੇ। ਅਸੀਂ ਦੇਸ਼ ਦੀਆਂ ਸੰਸਥਾਵਾਂ ਨੂੰ ਭਾਜਪਾ ਦੀ ਤਾਨਾਸ਼ਾਹੀ ਤੋਂ ਮੁਕਤ ਕਰਾਂਗੇ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਐਕਸ’ ’ਤੇ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਦਿਤੇ ਗਏ ਬਿਆਨ ਦਾ ਵੀਡੀਉ ਸਾਂਝਾ ਕੀਤਾ ਅਤੇ ਪੋਸਟ ਕੀਤਾ, ‘‘ਜਦੋਂ ਸਰਕਾਰ ਬਦਲੇਗੀ, ਤਾਂ ਲੋਕਤੰਤਰ ਨੂੰ ਤੋੜਨ ਵਾਲਿਆਂ ਵਿਰੁਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਅਜਿਹੀ ਕਾਰਵਾਈ ਹੋਵੇਗੀ ਕਿ ਕੋਈ ਵੀ ਦੁਬਾਰਾ ਇਹ ਸੱਭ ਕਰਨ ਦੀ ਹਿੰਮਤ ਨਹੀਂ ਕਰੇਗਾ। ਇਹ ਮੇਰੀ ਗਰੰਟੀ ਹੈ।’’

ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਕਾਂਗਰਸ ਨੂੰ ਵਿੱਤੀ ਤੌਰ ’ਤੇ ਦੀਵਾਲੀਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ’ਤੇ ਟੈਕਸ ਅਤਿਵਾਦ ਰਾਹੀਂ ਹਮਲਾ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement