
ਇਹ ਘਟਨਾ ਅਲਵਰਪੇਟ ਦੇ ਪਾਸ਼ ਇਲਾਕੇ ਚਮੀਅਰਸ ਰੋਡ 'ਤੇ ਸਥਿਤ ਸੇਖਮੇਟ ਬਾਰ 'ਚ ਵਾਪਰੀ।
Pub Roof collapses News: ਤਾਮਿਲਨਾਡੂ ਵਿਚ ਇਥੇ ਇਕ ਪੱਬ ਦੀ ਛੱਤ ਡਿੱਗਣ ਕਾਰਨ ਮਨੀਪੁਰ ਦੇ ਦੋ ਵਿਅਕਤੀਆਂ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ । ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਪੀੜਤਾਂ ਵਿਚ ਇਕ 'ਟ੍ਰਾਂਸਜੈਂਡਰ' ਵੀ ਸ਼ਾਮਲ ਹੈ। ਇਹ ਘਟਨਾ ਅਲਵਰਪੇਟ ਦੇ ਪਾਸ਼ ਇਲਾਕੇ ਚਮੀਅਰਸ ਰੋਡ 'ਤੇ ਸਥਿਤ ਸੇਖਮੇਟ ਬਾਰ 'ਚ ਵਾਪਰੀ।
ਸਿਟੀ ਪੁਲਿਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ, ''ਇਮਾਰਤ ਦੀ ਪਹਿਲੀ ਮੰਜ਼ਿਲ ਦੀ ਕੰਕਰੀਟ ਦੀ ਛੱਤ ਵੀਰਵਾਰ ਨੂੰ ਅਚਾਨਕ ਢਹਿ ਗਈ।''
ਕਿਹਾ ਗਿਆ ਹੈ ਕਿ ਪਹਿਲੀ ਮੰਜ਼ਿਲ 'ਤੇ ਮੌਜੂਦ ਤਿੰਨ ਲੋਕ - ਮੈਕਸ (22), ਲਾਲੀ (24 ਸਾਲਾ ਟਰਾਂਸਜੈਂਡਰ) ਵਾਸੀ ਮਣੀਪੁਰ ਅਤੇ 48 ਸਾਲਾ ਸਾਈਕਲੋਨ ਰਾਜ ਦੀ ਇਸ ਘਟਨਾ ਵਿਚ ਮੌਤ ਹੋ ਗਈ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇਗੀ। ਇਕ ਸੀਨੀਅਰ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਪੀੜਤ ਪੱਬ ਦੇ ਕਰਮਚਾਰੀ ਸਨ।
(For more Punjabi news apart from Three people died after roof of pub collapsed in Chennai News, stay tuned to Rozana Spokesman)