
Encounter in Kathua : ਜੈਸ਼ ਦੇ ਸੰਗਠਨ ਪੀਪਲਜ਼ ਐਂਟੀ ਫਾਸ਼ੀਵਾਦੀ ਫ਼ਰੰਟ ਨੇ ਲਈ ਜ਼ਿੰਮੇਵਾਰੀ, ਤਲਾਸ਼ੀ ਮੁਹਿੰਮ ਜਾਰੀ
2 terrorists killed, 4 jawans martyred in Kathua Encounter Latest News in punjabi : ਜੈਸ਼ ਦੇ ਸੰਗਠਨ ਪੀਪਲਜ਼ ਐਂਟੀ ਫਾਸ਼ੀਵਾਦੀ ਫ਼ਰੰਟ ਨੇ ਲਈ ਜ਼ਿੰਮੇਵਾਰੀ, ਤਲਾਸ਼ੀ ਮੁਹਿੰਮ ਜਾਰੀਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਰਾਜਬਾਗ ਵਿਚ 27 ਮਾਰਚ ਤੋਂ ਚੱਲ ਰਹੇ ਮੁਕਾਬਲੇ ਵਿਚ ਹੁਣ ਤਕ 2 ਅਤਿਵਾਦੀ ਮਾਰੇ ਗਏ ਹਨ। ਇਸ ਤੋਂ ਇਲਾਵਾ ਚਾਰ ਸੁਰੱਖਿਆ ਕਰਮਚਾਰੀ ਸ਼ਹੀਦ ਹੋਏ ਹਨ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਹਨ। ਪਹਿਲਾਂ, 3 ਅਤਿਵਾਦੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਸਨ, ਹਾਲਾਂਕਿ, ਫ਼ੌਜ ਨੇ 2 ਅਤਿਵਾਦੀਆਂ ਦੀ ਮੌਤ ਅਤੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ।
ਬੀਤੇ ਦਿਨ ਹੋਈ ਗੋਲੀਬਾਰੀ ਵਿਚ ਤਾਰਿਕ ਅਹਿਮਦ, ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਏ ਸਨ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਸਿਪਾਹੀ ਹਨ।
ਸ਼ੁਕਰਵਾਰ ਸਵੇਰੇ ਜਦੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਚੌਥੇ ਸਿਪਾਹੀ ਦੀ ਲਾਸ਼ ਡਰੋਨ ਨੇ ਦੇਖੀ। ਚੌਥੇ ਸਿਪਾਹੀ ਦੀ ਲਾਸ਼ ਬੀਤੇ ਦਿਨ ਦੇਰ ਰਾਤ ਬਰਾਮਦ ਕੀਤੀ ਗਈ ਪਰ ਉਸ ਦੀ ਪਛਾਣ ਪ੍ਰਗਟ ਨਹੀਂ ਕੀਤੀ ਗਈ ਹੈ ਪਰ ਪਤਾ ਲੱਗਾ ਹੈ ਕਿ ਇਹ ਲਾਸ਼ ਜਗਬੀਰ ਸਿੰਘ ਦੀ ਹੈ।
ਰੌਸ਼ਨੀ ਘੱਟ ਹੋਣ ਤੋਂ ਬਾਅਦ ਖੋਜ ਮੁਹਿੰਮ ਰੋਕ ਦਿਤੀ ਗਈ। ਡੀਜੀਪੀ ਨਲਿਨ ਪ੍ਰਭਾਤ ਨੇ ਕਿਹਾ ਕਿ ਅਤਿਵਾਦੀਆਂ ਦੇ ਖ਼ਾਤਮੇ ਤਕ ਕਾਰਵਾਈ ਜਾਰੀ ਰਹੇਗੀ। ਉਮੀਦ ਹੈ ਕਿ ਛੇਤੀ ਹੀ ਸੱਭ ਕੁੱਝ ਸਪੱਸ਼ਟ ਹੋ ਜਾਵੇਗਾ।
ਦੂਜੇ ਪਾਸੇ, ਡੀਐਸਪੀ ਧੀਰਜ ਸਿੰਘ ਅਤੇ ਹੋਰ ਸੈਨਿਕਾਂ ਦਾ ਇਲਾਜ ਚੱਲ ਰਿਹਾ ਹੈ। ਡਿਪਟੀ ਸੀਐਮ ਸੁਰਿੰਦਰ ਚੌਧਰੀ ਮੁਕਾਬਲੇ ਵਿਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਣਨ ਲਈ ਜੰਮੂ ਮੈਡੀਕਲ ਕਾਲਜ ਪਹੁੰਚੇ।
ਸੂਤਰਾਂ ਅਨੁਸਾਰ ਸੁਰੱਖਿਆ ਬਲਾਂ ਨੂੰ ਰਾਜਬਾਗ ਦੇ ਜਾਖੋਲੇ ਪਿੰਡ ਵਿਚ ਲਗਭਗ 9 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਹ ਅਤਿਵਾਦੀ ਜੈਸ਼-ਏ-ਮੁਹੰਮਦ ਦੇ ਪ੍ਰੌਕਸੀ ਸੰਗਠਨ ਪੀਪਲਜ਼ ਐਂਟੀ ਫਾਸ਼ੀਵਾਦੀ ਫ਼ਰੰਟ ਨਾਲ ਜੁੜੇ ਹੋਏ ਹਨ।