
ਅਖਿਲ ਭਾਰਤੀ ਆਯੁਵਿਗਿਆਨ ਸੰਸਥਾਨ (ਏਮਸ) ਦੇ ਰੈਜੀਡੈਂਟ ਡਾਕਟਰਾਂ ਨੇ ਪ੍ਰਸ਼ਾਸਨ ਨਾਲ ਕਈ ਦੌਰ ਦੀ ਮੀਟਿੰਗ ਤੋਂ ਬਾਅਦ ਤਿੰਨ ਤੋਂ ਜਾਰੀ ...
ਨਵੀਂ ਦਿੱਲੀ, ਅਖਿਲ ਭਾਰਤੀ ਆਯੁਵਿਗਿਆਨ ਸੰਸਥਾਨ (ਏਮਸ) ਦੇ ਰੈਜੀਡੈਂਟ ਡਾਕਟਰਾਂ ਨੇ ਪ੍ਰਸ਼ਾਸਨ ਨਾਲ ਕਈ ਦੌਰ ਦੀ ਮੀਟਿੰਗ ਤੋਂ ਬਾਅਦ ਤਿੰਨ ਤੋਂ ਜਾਰੀ ਹੜਤਾਲ ਐਤਵਾਰ ਨੂੰ ਖ਼ਤਮ ਕਰ ਦਿਤੀ। ਉਹ ਇਕ ਸੀਨੀਅਰ ਡਾਕਟਰ ਵਲੋਂ ਅਪਣੇ ਇਕ ਸਹਿਕਰਮੀ ਨੂੰ ਥੱਪੜ ਮਾਰੇ ਜਾਣ ਦੇ ਵਿਰੋਧ ਵਿਚ ਹੜਤਾਨ 'ਤੇ ਬੈਠੇ ਸਨ। ਲਗਭਗ ਤਿੰਨ ਦਨਿ ਵਿਚ 400 ਤੋਂ ਜ਼ਿਆਦਾ ਰੂਟੀਨ ਵਿਚ ਹੋਣ ਵਾਲੀਆਂ ਸਰਜਰੀਆਂ ਨਹੀਂ ਹੋ ਸਕੀਆਂ।
AIIMS Resident doctor strike closed
ਇਸ ਮਾਮਲੇ ਵਿਚ ਜਾਂਚ ਪੂਰੀ ਹੋਣ ਵਿਚ ਇਕ ਮਹੀਨੇ ਤਕ ਦਾ ਸਮਾਂ ਲੱਗ ਸਕਦਾ ਹੈ। ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਇਕ ਮੈਂਬਰ ਨੇ ਕਿਹਾ ਕਿ ਹੜਤਾਲ ਵਾਪਸ ਲੈ ਲਈ ਗਈ ਹੈ। ਅਸੀਂ ਡਾਕਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਸੋਮਵਾਰ ਨੂੰ ਕੰਮ 'ਤੇ ਪਰਤਣ ਤਾਕਿ ਹੜਤਾਲ ਦੀ ਵਜ੍ਹਾ ਨਾਲ ਰੱਦ ਕੀਤੇ ਗਏ ਅਪਰੇਸ਼ਨ ਕੀਤੇ ਜਾ ਸਕਣ। ਅਸੀਂ ਰੈਜੀਡੈਂਟ ਡਾਕਟਰ ਹਰ ਸੰਭਵ ਤਰੀਕੇ ਨਾਲ ਭਰਪਾਈ ਕਰਨਾ ਚਾਹੁੰਦੇ ਹਾਂ।
AIIMS Resident doctor strike closed
ਏਮਸ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀ ਡਾਕਟਰਾਂ ਵਿਚਕਾਰ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਹੜਤਾਲ ਵਾਪਸ ਲਈ ਗਈ ਹੈ। ਹੜਤਾਲ ਨੇ ਦੇਸ਼ ਦੇ ਪ੍ਰਮੁੱਖ ਹਸਪਤਾਲ ਵਿਚ ਤਿੰਨ ਦਿਨਾਂ ਤਕ ਸਿਹਤ ਸਹੂਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ। ਰੈਜੀਡੈਂਟ ਡਾਕਟਰ ਅਪਣੇ ਇਕ ਸਾਥੀ ਨੂੰ ਮਰੀਜ਼ਾਂ ਅਤੇ ਹੋਰ ਲੋਕਾਂ ਦੀ ਮੌਜੂਦਗੀ ਵਿਚ ਕਥਿਤ ਤੌਰ 'ਤੇ ਥੱਪੜ ਮਾਰਨ ਵਾਲੇ ਸੀਨੀਅਰ ਡਾਕਟਰ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਸਨ।
AIIMS Resident doctor strike closed
ਇਹ ਸੀਨੀਅਰ ਡਾਕਟਰ ਹਸਪਤਾਲ ਵਿਚ ਇਕ ਵਿਭਾਗ ਦੇ ਮੁਖੀ ਹਨ ਅਤੇ ਰੈਜੀਡੈਂਟ ਡਾਕਟਰ ਨੂੰ ਥੱਪੜ ਮਾਰਨ ਨੂੰ ਲੈ ਕੇ ਉਨ੍ਹਾਂ ਨੇ ਕਲ ਲਿਖ਼ਤੀ ਮੁਆਫ਼ੀ ਮੰਗੀ ਸੀ। ਨਾਲ ਹੀ ਉਹ ਅੰਦਰੂਨੀ ਜਾਂਚ ਪੈਨਲ ਦੇ ਨਿਰਦੇਸ਼ 'ਤੇ ਛੁੱਟੀ 'ਤੇ ਚਲੇ ਗਏ ਹਨ। ਵਿਭਾਗ ਦੇ ਇਕ ਹੋਰ ਸੀਨੀਅਰ ਡਾਕਟਰ ਨੂੰ ਜਾਂਚ ਚਲਦੀ ਰਹਿਣ ਤਕ ਕਾਰਜਕਾਰੀ ਮੁਖੀ ਬਣਾਇਆ ਗਿਆ ਹੈ।
AIIMS Resident doctor strike closed
ਇਕ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੇ 30 ਸਹਿਕਰਮੀਆਂ ਨੇ ਸੀਨੀਅਰ ਡਾਕਟਰ ਵਿਰੁਧ ਸ਼ਿਕਾਇਤਾਂ ਦਿਤੀਆਂ ਹਨ। ਉਨ੍ਹਾਂ ਵਿਚੋਂ ਬਹੁਤ ਗੰਭੀਰ ਹਨ। ਉਨ੍ਹਾਂ 'ਤੇ ਮਹਿਲਾ ਰੈਜੀਡੈਂਟ ਡਾਕਟਰਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਕੁੱਝ ਮਾਮਲੇ 2013 ਦੇ ਹਨ।