
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ 24 ਸਾਲਾ ਇਕ ਔਰਤ ਵਲੋਂ ਸੀਆਰਪੀਐਫ਼ ਕਰਮਚਾਰੀ 'ਤੇ ਗ਼ਲਤ ਤਰੀਕੇ ਨਾਲ ਬੰਦੀ ਬਣਾ ਕੇ ਰੱਖਣ ਅਤੇ ਬਲਾਤਕਾਰ ...
ਜੰਮੂ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ 24 ਸਾਲਾ ਇਕ ਔਰਤ ਵਲੋਂ ਸੀਆਰਪੀਐਫ਼ ਕਰਮਚਾਰੀ 'ਤੇ ਗ਼ਲਤ ਤਰੀਕੇ ਨਾਲ ਬੰਦੀ ਬਣਾ ਕੇ ਰੱਖਣ ਅਤੇ ਬਲਾਤਕਾਰ ਦਾ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੁੰਛ ਜ਼ਿਲ੍ਹੇ ਦੇ ਮੰਡੀ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਡੋਮਾਨਾ ਪੁਲਿਸ ਥਾਣੇ ਵਿਚ ਕਲ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਉਸ ਨੇ ਇਲਜ਼ਾਮ ਲਗਾਇਆ ਕਿ 10 ਮਾਰਚ ਨੂੰ ਸੀਆਰਪੀਐਫ਼ ਦੇ ਤਿੰਨ ਕਰਮਚਾਰੀਆਂ ਨੇ ਉਸ ਨੂੰ ਰੋਕਿਆ ਅਤੇ ਅਪਣੇ ਕੈਂਪ ਵਿਚ ਲੈ ਗਏ ਅਤੇ ਉਨ੍ਹਾਂ ਵਿਚੋਂ ਇਕ ਨੇ ਉਸ ਨਾਲ ਬਲਾਤਕਾਰ ਕੀਤਾ।
woman accused of raping CRPF jawan
ਅਧਿਕਾਰੀ ਨੇ ਦਸਿਆ ਕਿ ਔਰਤ ਨੇ ਦੋਸ਼ ਲਗਾਇਆ ਕਿ ਦੋਸ਼ੀਆ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ ਹੈ ਅਤੇ ਉਸ ਨੂੰ ਧਮਕੀ ਦਿਤੀ ਹੈ ਕਿ ਜੇਕਰ ਉਸ ਨੇ ਕਿਸੇ ਨੂੰ ਇਹ ਗੱਲ ਦੱਸੀ ਤਾਂ ਉਹ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਕਰ ਦੇਣਗੇ। ਉਨ੍ਹਾਂ ਦਸਿਆ ਕਿ ਮਹਿਲਾ ਮੁਤਾਬਕ ਉਹ ਅਪਣੇ ਰਿਸ਼ਤੇਦਾਰ ਦੇ ਘਰ ਜਾਣ ਲਈ ਸ਼ਾਮ ਕਰੀਬ 7:30 ਵਜੇ ਇਕ ਬੱਸ ਤੋਂ ਉਤਰੀ ਅਤੇ ਰਸਤਾ ਭਟਕ ਗਈ।
woman accused of raping CRPF jawan
ਅੱਧੇ ਘੰਟੇ ਬਾਅਦ ਵਰਦੀ ਵਿਚ ਮੌਜੂਦ ਤਿੰਨ ਲੋਕਾਂ ਨੇ ਅਪਣੇ ਕੈਂਪ ਦੇ ਬਾਹਰ ਉਸ ਨੂੰ ਰੋਕ ਲਿਆ। ਉਹ ਮਦਦ ਕਰਨ ਬਹਾਨੇ ਉਸ ਨੂੰ ਕੈਂਪ ਵਿਚ ਲੈ ਗਏ ਅਤੇ ਉਨ੍ਹਾਂ ਵਿਚੋਂ ਇਕ ਨੇ ਉਸ ਨਾਲ ਬਲਾਤਕਾਰ ਕੀਤਾ। ਅਧਿਕਾਰੀ ਨੇ ਦਸਿਆ ਕਿ ਬਲਾਤਕਾਰ ਅਤੇ ਗ਼ਲਤ ਤਰੀਕੇ ਨਾਲ ਬੰਦ ਕਰ ਕੇ ਰੱਖਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਇਕ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।