
ਸਿਲੰਡਰ ਧਮਾਕੇ 'ਚ ਕਮਲੇਸ਼ (37), ਉਸ ਦੀ ਪਤਨੀ ਬੁਧਾਨੀ (32), ਉਨ੍ਹਾਂ ਦੀ 16 ਅਤੇ 12 ਸਾਲ ਦੀਆਂ 2 ਧੀਆਂ ਅਤੇ 6 ਅਤੇ 3 ਸਾਲ ਦੇ 2 ਪੁੱਤਰਾਂ ਦੀ ਮੌਤ ਹੋ ਗਈ
ਨਵੀਂ ਦਿੱਲੀ - ਦਿੱਲੀ ਦੇ ਬਿਜਵਾਸਨ ਇਲਾਕੇ 'ਚ ਇਕ ਟਰਾਂਸਫਾਰਮਰ 'ਚ ਲੱਗੀ ਅੱਗ ਨੇੜੇ ਦੀਆਂ 2 ਝੁੱਗੀਆਂ ਤੱਕ ਵੀ ਪਹੁੰਚ ਗਈ ਜਿਸ ਨਾਲ ਗੈਸ ਸਿਲੰਡਰ 'ਚ ਧਮਾਕਾ ਹੋਣ ਨਾਲ ਸਵੇਰੇ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚੋਂ ਚਾਰ ਨਾਬਾਲਗ ਸਨ।
Fire
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਲਮੀਕ ਕਾਲੋਨੀ 'ਚ ਇਕ ਟਰਾਂਸਫਾਰਮਰ 'ਚ ਅੱਗ ਲੱਗਣ ਬਾਰੇ ਦੇਰ ਰਾਤ 12.30 ਵਜੇ ਸੂਚਨਾ ਮਿਲੀ, ਜਿਸ ਤੋਂ ਬਾਅਦ ਅੱਗ ਬੁਝਾਊ 4 ਗੱਡੀਆਂ ਮੌਕੇ 'ਤੇ ਪਹੁੰਚੀਆਂ। ਬਾਅਦ 'ਚ ਪੁਲਿਸ ਨੂੰ ਵਾਲਮੀਕ ਕਾਲੋਨੀ 'ਚ ਸਿਲੰਡਰ ਧਮਾਕੇ ਦੀ ਸੂਚਨਾ ਮਿਲੀ।
ਅਧਿਕਾਰੀਆਂ ਨੇ ਦੱਸਿਆ ਕਿ ਟਰਾਂਸਫਾਰਮਰ 'ਚ ਅੱਗ ਲੱਗੀ ਸੀ ਅਤੇ ਉਸ ਦੀਆਂ ਲਾਟਾਂ ਤੇਜ਼ ਸਨ ਜਿਸ ਨਾਲ ਟਰਾਂਸਫਰਮ ਦੇ ਨਜ਼ਦੀਕ ਬਣੀਆ 2 ਝੁੱਗੀਆਂ ਤੱਕ ਪਹੁੰਚ ਗਈ, ਜਿਸ ਨਾਲ ਐੱਲ.ਪੀ.ਜੀ. ਸਿਲੰਡਰ 'ਚ ਧਮਾਕਾ ਹੋ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਲੰਡਰ ਧਮਾਕੇ 'ਚ ਕਮਲੇਸ਼ (37), ਉਸ ਦੀ ਪਤਨੀ ਬੁਧਾਨੀ (32), ਉਨ੍ਹਾਂ ਦੀ 16 ਅਤੇ 12 ਸਾਲ ਦੀਆਂ 2 ਧੀਆਂ ਅਤੇ 6 ਅਤੇ 3 ਸਾਲ ਦੇ 2 ਪੁੱਤਰਾਂ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਅਧਿਕਾਰੀਆਂ ਨਾਲ ਮਿਲ ਕੇ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਸਫ਼ਦਰਜੰਗ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।