
ਇਸ ਵਿਚ ਪੱਛਮੀ ਬੰਗਾਲ ਸਮੇਤ ਤਾਮਿਲਨਾਡੂ, ਆਸਾਮ, ਕੇਰਲਾ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸ਼ਾਮਿਲ ਹੈ।
ਕੋਲਕਾਤਾ- ਪੱਛਮੀ ਬੰਗਾਲ ਵਿਚ ਅੱਜ 8ਵੇਂ 'ਤੇ ਆਖ਼ਰੀ ਪੜਾਅ ਤਹਿਤ ਵੋਟਿੰਗ ਜਾਰੀ ਹੈ। ਦੱਸ ਦੋਈਏ ਕਿ ਕੁਲ 35 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਇਹ ਬੰਗਾਲ ਚੋਣਾਂ ਦਾ ਆਖਰੀ ਪੜਾਅ ਹੈ, ਇਸ ਤੋਂ ਬਾਅਦ ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੇ 2 ਮਈ ਨੂੰ ਚੋਣ ਨਤੀਜੇ ਆਏ। ਅੱਜ ਇੱਥੇ 35 ਸੀਟਾਂ 'ਤੇ 283 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ 2 ਮਈ ਦਿਨ ਐਤਵਾਰ ਨੂੰ ਜਾਰੀ ਕੀਤੇ ਜਾਣਗੇ ਅਤੇ ਇਸ ਵਿਚ ਪੱਛਮੀ ਬੰਗਾਲ ਸਮੇਤ ਤਾਮਿਲਨਾਡੂ, ਆਸਾਮ, ਕੇਰਲਾ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸ਼ਾਮਿਲ ਹੈ।
Elections
ਪੱਛਮੀ ਬੰਗਾਲ ਵਿੱਚ ਵੋਟਿੰਗ ਦਾ ਆਖ਼ਰੀ ਪੜਾਅ ਚੱਲ ਰਿਹਾ ਹੈ ਅਤੇ ਸਵੇਰੇ 9.30 ਵਜੇ ਤੱਕ 16.04 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਪੱਛਮੀ ਬੰਗਾਲ ਦੇ ਵੋਟਿੰਗ ਦੇ ਆਖਰੀ ਪੜਾਅ ਵਿੱਚ ਵੀ ਹਿੰਸਾ ਦੀ ਖਬਰਾਂ ਵੀ ਸਾਹਮਣੇ ਆਈਆਂ ਹਨ। ਮਾਲਦਾ ਤੋਂ ਭਾਜਪਾ ਉਮੀਦਵਾਰ ਗੋਪਾਲ ਚੰਦਰ ਨੇ ਆਪਣੀ ਵੋਟ ਪਾਈ।
TWEET
ਆਪਣੀ ਵੋਟ ਪਾਉਣ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ ਉਹ 18 ਅਪ੍ਰੈਲ ਨੂੰ ਸਾਹਾਪੁਰ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰ ਰਿਹਾ ਸੀ, ਜਿੱਥੇ ਮੈਨੂੰ ਗੋਲੀ ਮਾਰ ਦਿੱਤੀ ਗਈ ਅਤੇ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਟੀਐਮਸੀ ਅਤੇ ਕਾਂਗਰਸ ਦੇ ਗੁੰਡਿਆਂ ਵਿਚੋਂ ਇਕ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਟੀਐਮਸੀ ਦਾ ਜੰਗਲ ਰਾਜ ਇਥੇ ਹੈ।
ELECTION