
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਕੀਤਾ ਮੁਅੱਤਲ
ਪਟਨਾ : ਬਿਹਾਰ ਦੇ ਸਹਰਸਾ ਜ਼ਿਲ੍ਹੇ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਪੁਲਿਸ ਅਧਿਕਾਰੀ ਔਰਤ ਤੋਂ ਮਾਲਸ਼ ਕਰਵਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਥਾਣੇ 'ਚ ਔਰਤ ਤੋਂ ਮਸਾਜ ਕਰਵਾ ਰਿਹਾ ਇੰਸਪੈਕਟਰ ਫੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਹੈ ਅਤੇ ਨਾਲ ਹੀ ਔਰਤ ਨੂੰ ਮਦਦ ਦਾ ਭਰੋਸਾ ਦੇ ਰਿਹਾ ਹੈ। ਉਸੇ ਸਮੇਂ ਕੁਰਸੀ 'ਤੇ ਇਕ ਹੋਰ ਔਰਤ ਬੈਠੀ ਹੈ। ਇਸ ਦੌਰਾਨ ਉਸ ਦੀ ਵਰਦੀ ਵੀ ਕਮਰੇ ਵਿੱਚ ਰੱਸੀ ਉਤੇ ਲਟਕਦੀ ਨਜ਼ਰ ਆ ਰਹੀ ਹੈ। ਇੰਸਪੈਕਟਰ ਦਾ ਨਾਂ ਸ਼ਸ਼ੀ ਭੂਸ਼ਣ ਸਿਨਹਾ ਹੈ ਅਤੇ ਉਹ ਨਵਹੱਟਾ ਥਾਣੇ 'ਚ ਤਾਇਨਾਤ ਸੀ। ਉਸ ਨੂੰ ਇਕ ਔਰਤ ਤੋਂ ਮਸਾਜ ਕਰਵਾਉਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ।
PHOTO
ਖਬਰਾਂ ਮੁਤਾਬਕ ਮਹਿਲਾ ਆਪਣੇ ਬੇਟੇ (ਬਲਾਤਕਾਰ ਦੇ ਦੋਸ਼ੀ) ਦੀ ਜ਼ਮਾਨਤ ਲਈ ਥਾਣੇ ਆਈ ਸੀ। ਇੰਸਪੈਕਟਰ ਨੇ ਕਥਿਤ ਤੌਰ 'ਤੇ ਉਸ ਨੂੰ ਪਹਿਲਾਂ ਮਾਲਸ਼ ਕਰਨ ਲਈ ਕਿਹਾ। ਨਾਲ ਹੀ ਉਸ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਲੜਕੇ ਨੂੰ ਜਲਦੀ ਜ਼ਮਾਨਤ ਮਿਲ ਜਾਵੇਗੀ। ਇਸ ਦੌਰਾਨ ਇੰਸਪੈਕਟਰ ਔਰਤ ਦੇ ਬੇਟੇ ਦੀ ਜ਼ਮਾਨਤ ਲਈ ਵਕੀਲ ਨਾਲ ਫੋਨ 'ਤੇ ਗੱਲ ਕਰਦਾ ਰਿਹਾ।
ये बिहार पुलिस है, जो फरियादी महिलाओं से थाने में तेल की मालिश कराती है.
— Utkarsh Singh (@UtkarshSingh_) April 28, 2022
वीडियो में सहरसा जिले के डरहार ओपी के दारोगा शशिभूषण सिन्हा बताए जा रहे हैं, वीडियो वायरल. pic.twitter.com/BAyW68Vw8R
ਇਸ ਮਾਮਲੇ 'ਤੇ ਸਹਿਰਸਾ ਦੇ ਪੁਲਿਸ ਸੁਪਰਡੈਂਟ ਲਿਪੀ ਸਿੰਘ ਨੇ ਕਿਹਾ, 'ਸਾਡੇ ਸਾਹਮਣੇ ਤਤਕਾਲੀ ਪੁਲਿਸ ਸਟੇਸ਼ਨ ਅਧਿਕਾਰੀ ਓਪੀ ਸ਼ਸ਼ੀਭੂਸ਼ਣ ਸਿਨਹਾ ਦਾ ਵਾਇਰਲ ਵੀਡੀਓ ਆਇਆ ਹੈ। ਇਸ ਦੀ ਸੱਚਾਈ ਦੀ ਜਾਂਚ ਲਈ ਐਸਡੀਪੀਓ ਨੂੰ ਸਦਰ ਭੇਜਿਆ ਗਿਆ। ਸ਼ਸ਼ੀਭੂਸ਼ਣ ਸਿਨਹਾ ਉੱਥੇ ਤਾਇਨਾਤ ਸਨ, ਜਿਸ ਇਲਾਕੇ 'ਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵੀਡੀਓ 'ਚ ਬਲਾਤਕਾਰ ਦੇ ਦੋਸ਼ੀ ਦੀ ਮਾਂ ਦੇ ਕਹਿਣ 'ਤੇ ਉਹ 10 ਹਜ਼ਾਰ ਰੁਪਏ 'ਚ ਜ਼ਮਾਨਤ ਕਰਵਾਉਣ ਲਈ ਵਕੀਲ ਨਾਲ ਗੱਲ ਕਰ ਰਿਹਾ ਹੈ।
PHOTO
ਉਸ ਦੇ ਬੈਠਣ ਦੇ ਢੰਗ ਨਾਲ ਜਾਂ ਉਸ ਦਾ ਆਚਰਣ ਕੀ ਹੈ, ਉਸ ਦੀ ਸਰੀਰਕ ਭਾਸ਼ਾ ਜਾਂ ਉਹ ਜੋ ਕੁਝ ਵੀ ਕਰ ਰਿਹਾ ਹੈ, ਇਹ ਅਨੁਸ਼ਾਸਨਹੀਣਤਾ, ਹੰਕਾਰ ਨੂੰ ਪਰਿਭਾਸ਼ਤ ਕਰਦਾ ਹੈ। ਇਸ ਦੇ ਨਾਲ ਹੀ ਇੱਕ ਚੰਗੇ ਪੁਲਿਸ ਅਧਿਕਾਰੀ ਦਾ ਆਚਰਣ ਬਿਲਕੁਲ ਉਲਟ ਹੈ। ਲਿਪੀ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸਐਚਓ ਸ਼ਸ਼ੀਭੂਸ਼ਣ ਸਿਨਹਾ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੀ ਅਨੁਸ਼ਾਸਨਹੀਣਤਾ ਪੁਲਿਸ ਦੇ ਅਕਸ ਨੂੰ ਖਰਾਬ ਕਰਦੀ ਹੈ।