ਜਿਸ ਮਾਂ ਨੇ ਦਿੱਤਾ ਜਨਮ ਉਸੇ ਮਾਂ ਨੂੰ ਕਲਯੁਗੀ ਪੁੱਤ ਨੇ ਦਿੱਤੀ ਦਰਦਨਾਕ ਮੌਤ

By : GAGANDEEP

Published : Apr 29, 2023, 2:30 pm IST
Updated : Apr 29, 2023, 2:30 pm IST
SHARE ARTICLE
photo
photo

ਚਾਕੂ ਨਾਲ ਕੀਤੇ 82 ਵਾਰ

 

ਭੀਲਵਾੜਾ: ਰਾਜਸਥਾਨ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥ ਭੀਲਵਾੜਾ 'ਚ ਇਕ ਪੁੱਤ ਨੇ ਜਨਮ ਦੇਣ ਵਾਲੀ ਮਾਂ ਨੂੰ ਇੰਨੀ ਬੇਰਹਿਮੀ ਨਾਲ ਮਾਰਿਆ ਕਿ ਡਾਕਟਰ ਵੀ ਹੈਰਾਨ ਰਹਿ ਗਏ। ਔਰਤ ਦੇ ਸਰੀਰ 'ਤੇ ਚਾਕੂ ਨਾਲ 83 ਵਾਰ ਹਮਲਾ ਕੀਤਾ ਗਿਆ ਸੀ। ਕਤਲ ਤੋਂ ਬਾਅਦ ਮੁਲਜ਼ਮ ਪੁੱਤਰ ਲਾਸ਼ ਕੋਲ ਹੀ ਬੈਠਾ ਰਿਹਾ। ਮਾਮਲਾ ਭੀਲਵਾੜਾ ਤੋਂ 20 ਕਿਲੋਮੀਟਰ ਦੂਰ ਪੁਰ ਸ਼ਹਿਰ ਦਾ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਹਾਰਨ ਵਜਾਉਣ ਨੂੰ ਲੈ ਕੇ ਲੜ ਪਏ ਗੁਆਂਢੀ, ਹੋ ਹਏ ਹੱਥੋਪਾਈ

ਥਾਣਾ ਇੰਚਾਰਜ ਪੂਰਨਮਲ ਮੀਨਾ ਨੇ ਦੱਸਿਆ ਕਿ ਕਤਲ ਵੀਰਵਾਰ ਸ਼ਾਮ ਕਰੀਬ 7 ਵਜੇ ਕੀਤਾ ਗਿਆ। ਔਰਤ ਮੰਜੂ (45) ਦਾ ਪਤੀ ਸ਼ੰਕਰ ਲਾਲ ਵਿਸ਼ਨੋਈ ਘਟਨਾ ਸਮੇਂ ਘਰੋਂ ਬਾਹਰ ਗਿਆ ਹੋਇਆ ਸੀ। ਉਥੇ ਬਜ਼ੁਰਗ ਸੱਸ ਘਰ ਦੇ ਬਾਹਰ ਬੈਠੀ ਸੀ। ਇਸ ਦੌਰਾਨ ਵਿਆਹ ਵਿੱਚ ਜਾਣ ਨੂੰ ਲੈ ਕੇ ਮਾਂ ਅਤੇ 25 ਸਾਲਾ ਪੁੱਤਰ ਸੁਨੀਲ ਵਿਸ਼ਨੋਈ ਵਿਚਾਲੇ ਝਗੜਾ ਹੋ ਗਿਆ। ਪੁੱਤਰ ਮਾਂ ਨੂੰ ਵਿਆਹ ਲਈ ਮਾਮੇ ਦੇ ਘਰ ਜਾਣ ਤੋਂ ਮਨ੍ਹਾ ਕਰ ਰਿਹਾ ਸੀ। ਤਕਰਾਰ ਤੋਂ ਬਾਅਦ ਗੁੱਸੇ ਵਿਚ ਆ ਕੇ ਉਸ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਫਿਲੀਪੀਨਜ਼ 'ਚ ਆਪਸ 'ਚ ਟਕਰਾਏ ਦੋ ਜਹਾਜ਼, 1 ਦੀ ਮੌਤ, 3 ਲਾਪਤਾ

ਮੀਨਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ੁੱਕਰਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਲਾਸ਼ 'ਤੇ ਚਾਕੂ ਨਾਲ ਇੰਨੇ ਵਾਰ ਕੀਤੇ ਗਏ ਕਿ ਇਕ ਵਾਰ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਮਾਮਲਾ ਪਹਿਲਾਂ ਕਦੇ ਨਹੀਂ ਦੇਖਿਆ। ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਔਰਤ ਦੇ ਸਰੀਰ 'ਤੇ ਚਾਕੂ ਦੇ 83 ਜ਼ਖਮ ਸਨ। ਮ੍ਰਿਤਕ ਦੇ ਭਰਾ ਵਿਨੋਦ ਵਿਸ਼ਨੋਈ ਵਾਸੀ ਪੁਰ ਨੇ ਸੁਨੀਲ ਖਿਲਾਫ ਰਿਪੋਰਟ ਦਰਜ ਕਰਵਾਈ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਕੰਪਿਊਟਰ ਇੰਜੀਨੀਅਰ ਹੈ ਅਤੇ ਬੇਰੁਜ਼ਗਾਰ ਹੈ। ਪਿਤਾ ਖੇਤੀ ਕਰਦੇ ਹਨ। ਇਸ ਤੋਂ ਪਹਿਲਾਂ ਵੀ ਸੁਨੀਲ ਦਾ ਆਪਣੀ ਮਾਂ ਨਾਲ ਕਈ ਵਾਰ ਝਗੜਾ ਹੋਇਆ ਸੀ। ਉਹ ਇਕਲੌਤਾ ਪੁੱਤਰ ਸੀ। ਇੱਕ ਵੱਡੀ ਭੈਣ ਵੀ ਹੈ। ਉਹ ਵਿਆਹਿਆ ਹੋਇਆ ਹੈ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement