
ਦੇਸ਼ ਭਰ 'ਚ ਅਜਿਹੇ ਐਕਸ ਹੈਂਡਲ ਚਲਾਉਣ ਵਾਲੇ ਸਪੈਸ਼ਲ ਸੈੱਲ ਦੇ ਰਾਡਾਰ 'ਤੇ ਹਨ
Amit Shah: ਨਵੀਂ ਦਿੱਲੀ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਮੋਰਫਡ ਵੀਡੀਓ ਪੋਸਟ ਕਰਨ ਵਾਲੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰਿਜ਼ਰਵੇਸ਼ਨ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦੀ ਇੱਕ ਮੋਰਫਡ ਵੀਡੀਓ ਦੇ ਪ੍ਰਸਾਰਣ ਦੇ ਸਬੰਧ ਵਿਚ ਐਫਆਈਆਰ ਦਰਜ ਕੀਤੀ ਹੈ।
ਜਾਣਕਾਰੀ ਮੁਤਾਬਕ ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਦੇਸ਼ ਭਰ 'ਚ ਅਜਿਹੇ ਐਕਸ ਹੈਂਡਲ ਚਲਾਉਣ ਵਾਲੇ ਸਪੈਸ਼ਲ ਸੈੱਲ ਦੇ ਰਾਡਾਰ 'ਤੇ ਹਨ ਅਤੇ ਜਲਦ ਹੀ ਇਸ ਸਬੰਧ 'ਚ ਗ੍ਰਿਫ਼ਤਾਰੀ ਹੋਣ ਦੀ ਸੰਭਾਵਨਾ ਹੈ। ਵੀਡੀਓ ਡਿਲੀਟ ਕਰਨ ਵਾਲੇ ਵੀ ਜਾਂਚ ਏਜੰਸੀਆਂ ਦੇ ਰਾਡਾਰ 'ਤੇ ਹਨ।
(For more Punjabi news apart from FIR registered in fake video case of Home Minister Amit Shah, action started, stay tuned to Rozana Spokesman)