
ਦਿੱਲੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ
Delhi Accident: ਨਵੀਂ ਦਿੱਲੀ - ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਟਨਲ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਹਾਦਸੇ ਵਿਚ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਦੀ ਮੌਤ ਹੋ ਗਈ ਹੈ। ਦਿੱਲੀ ਪੁਲਿਸ ਦੇ ਸਬ-ਇੰਸਪੈਕਟਰ ਦੀ ਬਾਈਕ ਸੁਰੰਗ 'ਚ ਇਸਲ ਗਈ ਤੇ ਉਸ ਦੀ ਮੌਤ ਹੋ ਗਈ। ਇਹ ਹਾਦਸਾ ਪ੍ਰਗਤੀ ਮੈਦਾਨ ਸੁਰੰਗ ਦੇ ਅੰਦਰ ਵਾਪਰਿਆ।
ਦਿੱਲੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਇੱਕ ਆਟੋ ਨੇੜਿਓਂ ਲੰਘਿਆ ਸੀ। ਦਿੱਲੀ ਪੁਲਿਸ ਦੇ ਐਸਆਈ ਦੀ ਪਛਾਣ ਐਨਕੇ ਪਵਿਤਰਨ ਵਜੋਂ ਹੋਈ ਹੈ। ਜੋ ਪੂਰਬੀ ਦਿੱਲੀ ਦੀ ਕ੍ਰਾਈਮ ਟੀਮ ਵਿਚ ਸੀ। ਉਹ ਇੰਡੀਆ ਗੇਟ ਤੋਂ ਸੁਰੰਗ ਰਾਹੀਂ ਆਈਪੀ ਐਕਸਟੈਂਸ਼ਨ ਵੱਲ ਜਾ ਰਿਹਾ ਸੀ। ਫਿਰ ਅਚਾਨਕ ਸਕੂਟਰ ਕੰਟਰੋਲ ਤੋਂ ਬਾਹਰ ਹੋ ਗਿਆ। ਦਰਅਸਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more Punjabi news apart fromDelhi Accident: Tragic accident in Pragati Maidan tunnel, death of SI of Delhi Police, stay tuned to Rozana Spokesman)