ਮੌਲਾਨਾ ਨਾਲ ਮਸਜਿਦ ਵਿੱਚ ਸੁੱਤੇ ਸੀ ਬੱਚੇ
Rajasthan News : ਅਜਮੇਰ ਦੇ ਰਾਮਗੰਜ ਥਾਣਾ ਖੇਤਰ 'ਚ ਸਥਿਤ ਮਸਜਿਦ ਦੇ ਮੌਲਾਨਾ ਦੀ ਦੇਰ ਰਾਤ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮੌਲਾਨਾ 2 ਦਿਨ ਪਹਿਲਾਂ ਹੀ ਮਸਜਿਦ ਪਹੁੰਚੇ ਸਨ ਅਤੇ ਬੱਚਿਆਂ ਸਮੇਤ ਮਸਜਿਦ 'ਚ ਸੌਂ ਰਹੇ ਸਨ। ਮਾਮਲੇ ਦੀ ਸੂਚਨਾ ਮਿਲਣ 'ਤੇ ਰਾਮਗੰਜ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਐੱਫਐੱਸਐੱਲ ਟੀਮ ਨੂੰ ਬੁਲਾਇਆ ਗਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਸਮਾਜ ਦੇ ਹੋਰ ਲੋਕ ਵੀ ਮਸਜਿਦ 'ਚ ਪਹੁੰਚੇ ਅਤੇ ਇਸ ਮਾਮਲੇ 'ਚ ਬਣਦੀ ਕਾਰਵਾਈ ਦੀ ਮੰਗ ਕੀਤੀ। ਸਥਾਨਕ ਨਿਵਾਸੀ ਹਾਜੀ ਮੁਹੰਮਦ ਸ਼ਰੀਫ ਅੱਬਾਸੀ ਨੇ ਦੱਸਿਆ ਕਿ ਕੰਚਨ ਨਗਰ ਖਾਨਪੁਰਾ ਦੋਰਾਈ ਇਲਾਕੇ 'ਚ ਸਥਿਤ ਮੁਹੰਮਦੀ ਮਦੀਨਾ ਮਸਜਿਦ ਦੇ ਮੌਲਾਨਾ ਮੁਹੰਮਦ ਮਾਹੀਰ ਦੋ ਦਿਨ ਪਹਿਲਾਂ ਅਜਮੇਰ ਆਏ ਸਨ ਅਤੇ ਉਨ੍ਹਾਂ ਦੇ ਨਾਲ 6 ਨਾਬਾਲਗ ਬੱਚੇ ਵੀ ਸਨ।
ਮੌਲਾਨਾ ਨਾਲ ਮਸਜਿਦ ਵਿੱਚ ਸੁੱਤੇ ਸੀ ਬੱਚੇ
ਲੋਕਾਂ ਨੇ ਦੱਸਿਆ ਕਿ ਮੌਲਾਨਾ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਸਨ। ਰਾਤ 3 ਵਜੇ ਤਿੰਨ ਨਕਾਬਪੋਸ਼ ਬਦਮਾਸ਼ ਪਿਛਲੇ ਦਰਵਾਜ਼ੇ ਤੋਂ ਮਸਜਿਦ ਵਿਚ ਦਾਖਲ ਹੋਏ ਅਤੇ ਬੱਚਿਆਂ ਨੂੰ ਡਰਾ ਧਮਕਾ ਕੇ ਬਾਹਰ ਭਜਾ ਦਿੱਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਮੌਲਾਨਾ ਮੁਹੰਮਦ ਮਾਹੀਰ ਨੂੰ ਡੰਡਿਆਂ ਨਾਲ ਕੁੱਟ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਉਦੋਂ ਤੱਕ ਤਿੰਨੋਂ ਬਦਮਾਸ਼ ਮੌਕੇ ਤੋਂ ਫਰਾਰ ਹੋ ਚੁੱਕੇ ਸਨ।