Uttar Pradesh Bride Death News: ਵਿਆਹ ਤੋਂ 4 ਦਿਨ ਬਾਅਦ ਲਾੜੀ ਦੀ ਹੋਈ ਮੌਤ, ਮਿਲਣੀ ਲਈ ਗਈ ਸੀ ਪੇਕੇ ਘਰ
Published : Apr 29, 2024, 4:20 pm IST
Updated : Apr 29, 2024, 4:20 pm IST
SHARE ARTICLE
Uttar Pradesh Bride Death News:
Uttar Pradesh Bride Death News:

Uttar Pradesh Bride Death News: ਨਹੀਂ ਉਤਰੀ ਸੀ ਵਿਆਹ ਦੀ ਮਹਿੰਦੀ

Uttar Pradesh Bride Death News: ਵਿਆਹ ਤੋਂ ਚਾਰ ਦਿਨ ਬਾਅਦ ਹੀ ਸਹੁਰੇ ਘਰੋਂ ਆਪਣੇ ਪੇਕੇ ਘਰ ਆਈ ਲਾੜੀ ਦੀ ਅਚਾਨਕ ਮੌਤ ਹੋ ਗਈ। ਬਾਥਰੂਮ 'ਚੋਂ ਉਸ ਦੀ ਲਾਸ਼ ਮਿਲਣ 'ਤੇ ਪਰਿਵਾਰ ਹੈਰਾਨ ਰਹਿ ਗਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਵਿੱਚ ਮੌਤ ਦਾ ਕਾਰਨ ਫੇਫੜਿਆਂ ਵਿੱਚ ਪਾਣੀ ਭਰ ਜਾਣਾ ਦੱਸਿਆ ਗਿਆ। ਫਿਲਹਾਲ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ। ਪੂਰਾ ਮਾਮਲਾ ਯੂਪੀ ਦੇ ਝਾਂਸੀ ਦਾ ਹੈ।

 ਇਹ ਵੀ ਪੜ੍ਹੋ: Viral Video News : '45 ਸਾਲਾਂ ਤੋਂ ਸਿਰ 'ਤੇ ਪਤੀਲਾ ਰੱਖ ਕੇ ਵੇਚ ਰਿਹਾ ਲੱਡੂ', ਬੋਲ ਕੇ ਰੋਣ ਲੱਗਿਆ ਬਜ਼ੁਰਗ, VIDEO 

ਉਸ ਦੇ ਮਾਪਿਆਂ ਅਨੁਸਾਰ ਲਾੜੀ ਬਾਥਰੂਮ ਗਈ ਸੀ ਜਿੱਥੇ ਉਹ ਪਾਣੀ ਦੇ ਡਰੰਮ ਵਿੱਚ ਪਈ ਮਿਲੀ। ਉਸ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮੌਤ ਦਾ ਕਾਰਨ ਜਾਣਨ ਲਈ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਵਿੱਚ ਮ੍ਰਿਤਕ ਦੇ ਫੇਫੜਿਆਂ ਵਿੱਚ ਪਾਣੀ ਪਾਇਆ ਗਿਆ। ਹੁਣ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ। ਇਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

 ਇਹ ਵੀ ਪੜ੍ਹੋ: BJP Ravneet Bittu: ਬਾਹਰੀ ਉਮੀਦਵਾਰ ਰਾਜਾ ਵੜਿੰਗ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣੇ ਆ ਰਹੇ- ਰਵਨੀਤ ਬਿੱਟੂ 

ਜਾਣਕਾਰੀ ਮੁਤਾਬਕ ਮ੍ਰਿਤਕ ਲਾੜੀ ਦਾ ਨਾਂ ਮਮਤਾ ਕੁਸ਼ਵਾਹਾ ਹੈ, ਉਸ ਦੀ ਉਮਰ 23 ਸਾਲ ਸੀ। ਮਮਤਾ ਦੇ ਪਤੀ ਦਾ ਨਾਂ ਸੁਰੇਂਦਰ ਕੁਸ਼ਵਾਹਾ ਹੈ। ਮਮਤਾ ਦਾ ਪੇਕਾ ਘਰ ਮੱਧ ਪ੍ਰਦੇਸ਼ ਦੇ ਨਿਵਾਰੀ ਜ਼ਿਲ੍ਹੇ ਵਿੱਚ ਹੈ। ਜਦੋਂਕਿ ਸਹੁਰਾ ਘਰ ਝਾਂਸੀ ਦੇ ਬਰੂਸਾਗਰ ਥਾਣਾ ਅਧੀਨ ਪੈਂਦੇ ਪਿੰਡ ਘਾਸਪੁਰਾ ਵਿੱਚ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਮਤਾ ਦਾ ਵਿਆਹ 23 ਅਪ੍ਰੈਲ ਨੂੰ ਬੜੇ ਧੂਮ-ਧਾਮ ਨਾਲ ਹੋਇਆ ਸੀ। 24 ਅਪ੍ਰੈਲ ਨੂੰ ਡੋਲੀ ਤੋਰਨ ਤੋਂ ਬਾਅਦ ਉਹ ਝਾਂਸੀ ਸਥਿਤ ਆਪਣੇ ਸਹੁਰੇ ਘਰ ਚਲੀ ਗਈ ਸੀ।

(For more Punjabi news apart from Old man Viral Video News in punjabi, stay tuned to Rozana Spokesman)

Location: India, Uttar Pradesh, Jhansi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Dec 2024 12:27 PM

ਕਿਸਾਨ ਜਥੇਬੰਦੀਆਂ ਦੀ Chandigarh ਤੋਂ Press conference LIVE, ਸੁਣੋ Sarwan Singh Pandher ਤੋਂ ਨਵੇਂ ਐਲਾਨ

01 Dec 2024 12:23 PM

Jagjit Dallewal ਦਾ Khanauri Border 'ਤੇ ਹੋ ਰਿਹਾ Medical Checkup, ਪਹਿਲਾਂ ਨਾਲੋ ਸਿਹਤ 'ਚ ਕਿੰਨਾ ਸੁਧਾਰ ?

30 Nov 2024 12:22 PM

Jagjit Dallewal ਦਾ Khanauri Border 'ਤੇ ਹੋ ਰਿਹਾ Medical Checkup, ਪਹਿਲਾਂ ਨਾਲੋ ਸਿਹਤ 'ਚ ਕਿੰਨਾ ਸੁਧਾਰ ?

30 Nov 2024 12:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Nov 2024 12:17 PM
Advertisement