Delhi News : ਪ੍ਰਧਾਨ ਮੰਤਰੀ ਮੋਦੀ ਨੇ ਰਾਜਨਾਥ, ਡੋਵਾਲ, ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ

By : BALJINDERK

Published : Apr 29, 2025, 6:03 pm IST
Updated : Apr 29, 2025, 8:14 pm IST
SHARE ARTICLE
ਪ੍ਰਧਾਨ ਮੰਤਰੀ ਮੋਦੀ ਨੇ ਰਾਜਨਾਥ, ਡੋਵਾਲ, ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਮੋਦੀ ਨੇ ਰਾਜਨਾਥ, ਡੋਵਾਲ, ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ

Delhi News : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਆਪਣੇ ਜਵਾਬੀ ਉਪਾਵਾਂ ਦੀ ਜਾਂਚ ਕਰਨ ਦੌਰਾਨ ਹੋਈ ਮੀਟਿੰਗ

Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਪਹਿਲਗਾਮ ਅਤਿਵਾਦੀ ਹਮਲੇ ’ਤੇ  ਭਾਰਤ ਦੀ ਪ੍ਰਤੀਕਿਰਿਆ ਦੇ ਤਰੀਕੇ, ਟੀਚਿਆਂ ਅਤੇ ਸਮੇਂ ਬਾਰੇ ਫੈਸਲਾ ਕਰਨ ਦੀ ਪੂਰੀ ਆਜ਼ਾਦੀ ਹੈ।

ਸਰਕਾਰੀ ਸੂਤਰਾਂ ਨੇ ਦਸਿਆ  ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ  ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਉੱਚ ਪੱਧਰੀ ਬੈਠਕ ਦੌਰਾਨ ਮੋਦੀ ਨੇ ਪੁਸ਼ਟੀ ਕੀਤੀ ਕਿ ਅਤਿਵਾਦ ਨੂੰ ਕਰਾਰਾ ਝਟਕਾ ਦੇਣ ਦਾ ਕੌਮੀ  ਸੰਕਲਪ ਹੈ। ਮੋਦੀ ਨੇ ਹਥਿਆਰਬੰਦ ਬਲਾਂ ਦੀ ਪੇਸ਼ੇਵਰ ਯੋਗਤਾ ’ਤੇ  ਪੂਰਾ ਭਰੋਸਾ ਅਤੇ ਆਤਮਵਿਸ਼ਵਾਸ ਜ਼ਾਹਰ ਕੀਤਾ। 

ਇਕ ਸੂਤਰ ਨੇ ਮੋਦੀ ਦੇ ਹਵਾਲੇ ਨਾਲ ਕਿਹਾ, ‘‘ਉਨ੍ਹਾਂ ਨੂੰ ਸਾਡੀ ਪ੍ਰਤੀਕਿਰਿਆ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਫੈਸਲਾ ਕਰਨ ਦੀ ਪੂਰੀ ਕਾਰਜਸ਼ੀਲ ਆਜ਼ਾਦੀ ਹੈ।’’ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਵੀ ਇਸ ਬੈਠਕ ਦਾ ਹਿੱਸਾ ਸਨ, ਜੋ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਲਈ ਭਾਰਤ ਦੇ ਵਿਕਲਪਾਂ ’ਤੇ  ਵਿਚਾਰ ਕਰ ਰਹੀ ਸੀ। 

ਮੋਦੀ ਨੇ ਹਮਲੇ ਦੇ ਪਿੱਛੇ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਦਾ ਪਿੱਛਾ ਕਰਨ ਦਾ ਸੰਕਲਪ ਲਿਆ ਹੈ, ਜੋ ਪਾਕਿਸਤਾਨ ਵਲ  ਸਪੱਸ਼ਟ ਤੌਰ ’ਤੇ  ਇਸ਼ਾਰਾ ਕਰਦਾ ਹੈ, ਜਿਸ ਦਾ ਭਾਰਤ ਵਿਚ ਅਤਿਵਾਦੀ ਹਮਲਿਆਂ ਨੂੰ ਸਪਾਂਸਰ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਉਨ੍ਹਾਂ ਨੂੰ ‘ਉਨ੍ਹਾਂ ਦੀ ਕਲਪਨਾ ਤੋਂ ਪਰੇ’ ਸਖਤ ਤੋਂ ਸਖਤ ਸਜ਼ਾ ਦਿਤੀ  ਜਾਵੇਗੀ।  ਅਤਿਵਾਦੀਆਂ ਨੇ ਠੀਕ ਇਕ ਹਫਤਾ ਪਹਿਲਾਂ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ  ਸੀ। 

ਖੇਤਰ ਵਿਚ ਲੰਮੇ  ਸਮੇਂ ਵਿਚ ਨਾਗਰਿਕਾਂ ’ਤੇ  ਹੋਏ ਇਸ ਸੱਭ ਤੋਂ ਬੇਰਹਿਮ ਹਮਲੇ ਨੇ ਦੇਸ਼ ਭਰ ਵਿਚ ਗੁੱਸੇ ਦੀ ਲਹਿਰ ਪੈਦਾ ਕਰ ਦਿਤੀ  ਹੈ ਅਤੇ ਦੋਸ਼ੀਆਂ ਅਤੇ ਉਨ੍ਹਾਂ ਦੇ ਆਕਾਵਾਂ ਵਿਰੁਧ  ਜਵਾਬੀ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਦੇ ਸਖ਼ਤ ਦਾਅਵਿਆਂ ਅਤੇ ਕੌਮੀ  ਸੁਰੱਖਿਆ ਦੇ ਮੁੱਦਿਆਂ ’ਤੇ  ਉਨ੍ਹਾਂ ਦੀ ਸਰਕਾਰ ਦੇ ਦ੍ਰਿੜ ਇਰਾਦੇ ਨੇ ਭਾਰਤ ਤੋਂ ਸਖਤ ਜਵਾਬੀ ਕਾਰਵਾਈ ਦੀਆਂ ਉਮੀਦਾਂ ਵਧਾ ਦਿਤੀਆਂ ਹਨ। 

ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ 2016 ’ਚ ਉੜੀ ’ਚ ਫੌਜ ਦੇ ਜਵਾਨਾਂ ’ਤੇ  ਹੋਏ ਅਤਿਵਾਦੀ ਹਮਲੇ ਅਤੇ ਪੁਲਵਾਮਾ ’ਚ ਸੀ.ਆਰ.ਪੀ.ਐਫ. ਜਵਾਨਾਂ ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਦੇ ਅੰਦਰ ਸਰਜੀਕਲ ਸਟ?ਰਾਈਕ ਅਤੇ ਬਾਲਾਕੋਟ ਹਵਾਈ ਹਮਲਾ ਕੀਤਾ ਸੀ। ਪਹਿਲਗਾਮ ’ਚ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਕਦਮ ਚੁਕੇ ਹਨ, ਜਿਨ੍ਹਾਂ ’ਚ ਗੁਆਂਢੀ ਦੇਸ਼ ਨਾਲ ਸਿੰਧੂ ਜਲ ਸਮਝੌਤੇ ਨੂੰ ਰੋਕਣਾ ਵੀ ਸ਼ਾਮਲ ਹੈ। 

(For more news apart from PM Modi chairs meeting with Rajnath, Doval, three service chiefs News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement